LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Union Budget 2022-23 : RBI ਲਾਂਚ ਕਰੇਗਾ ਬਲੌਕਚੈਨ 'ਤੇ ਅਧਾਰਿਤ ਡਿਜੀਟਲ ਕਰੰਸੀ

1f rbi

ਨਵੀਂ ਦਿੱਲੀ : ਬਜਟ 2022 ਅੱਜ ਪੇਸ਼ ਕੀਤਾ ਗਿਆ ਹੈ। ਇਸ ਬਜਟ 'ਚ ਡਿਜੀਟਲ ਕਰੰਸੀ ਲਿਆਉਣ ਦੀ ਗੱਲ ਵੀ ਕਹੀ ਗਈ ਹੈ। ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਬੀਆਈ ਬਲੌਕਚੈਨ ਤਕਨੀਕ 'ਤੇ ਆਧਾਰਿਤ ਡਿਜੀਟਲ ਮਨੀ (Digital Money) ਪੇਸ਼ ਕਰੇਗਾ। ਤੁਸੀਂ ਇਸਨੂੰ ਭਾਰਤ ਸਰਕਾਰ ਦੀ ਕ੍ਰਿਪਟੋਕਰੰਸੀ (Cryptocurrency) ਕਹਿ ਸਕਦੇ ਹੋ। ਨਿਰਮਲਾ ਸੀਤਾਰਮਨ (Nirmala Sitharaman) ਨੇ ਕਿਹਾ ਕਿ ਕੇਂਦਰੀ ਬੈਂਕ ਦੀ ਡਿਜੀਟਲ ਕਰੰਸੀ ਸ਼ੁਰੂ ਹੋਣ ਨਾਲ ਡਿਜੀਟਲ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਕਰੰਸੀ ਪ੍ਰਬੰਧਨ ਪ੍ਰਣਾਲੀ ਕਾਫੀ ਸਸਤੀ ਹੋ ਜਾਵੇਗੀ।

Also Read : ਸੰਸਦ 'ਚ ਪੇਸ਼ ਹੋਇਆ ਬਜਟ 2022-2023, ਪੜ੍ਹੋ ਬਜਟ ਨਾਲ ਜੁੜੀ ਹਰ ਅਪਡੇਟ

ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਬਲੌਕਚੈਨ ਅਤੇ ਹੋਰ ਤਕਨੀਕ ਦੀ ਵਰਤੋਂ ਕਰਕੇ ਸਾਲ 2022 ਤੋਂ ਡਿਜੀਟਲ ਕਰੰਸੀ ਜਾਰੀ ਕਰੇਗਾ। ਅਜੇ ਤੱਕ ਬਿਟਕੋਇਨ 'ਤੇ ਪਾਬੰਦੀ ਲਗਾਉਣ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਪਰ ਹੁਣ ਇਸ 'ਤੇ ਟੈਕਸ ਦੇਣਾ ਪਵੇਗਾ। ਬਿਟਕੁਆਇਨ ਅਤੇ ਹੋਰ ਕ੍ਰਿਪਟੋ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਬਜਟ 'ਚ ਕਿਹਾ ਗਿਆ ਹੈ ਕਿ ਵਰਚੁਅਲ ਡਿਜੀਟਲ ਅਸੈਟ 'ਤੇ 30 ਫੀਸਦੀ ਟੈਕਸ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਸੰਪਤੀਆਂ ਨੂੰ ਵਰਚੁਅਲ ਤੌਰ 'ਤੇ ਡਿਜੀਟਲ ਰੂਪ ਵਿੱਚ ਟ੍ਰਾਂਸਫਰ ਕਰਨ 'ਤੇ 1% ਟੀਡੀਐਸ ਵੀ ਲਗਾਇਆ ਜਾਵੇਗਾ।

Also Read : ਸੰਯੁਕਤ ਸਮਾਜ ਮੋਰਚਾ ਦੀ ਅਜੇ ਤਕ ਨਹੀਂ ਹੋਈ ਰਜਿਸਟਰੇਸ਼ਨ, ਆਜ਼ਾਦ ਉਮੀਦਵਾਰ ਵੱਜੋਂ ਲੜਣਗੇ ਚੋਣ

ਤੁਹਾਨੂੰ ਦੱਸ ਦੇਈਏ ਕਿ ਡਿਜੀਟਲ ਕਰੰਸੀ (Digital Currency) ਇੱਕ ਵਰਚੁਅਲ ਕਰੰਸੀ ਹੈ। ਭਾਵ, ਤੁਸੀਂ ਇਸ ਨੂੰ ਅਸਲ ਧਨ ਵਾਂਗ ਛੂਹ ਜਾਂ ਦੇਖ ਨਹੀਂ ਸਕਦੇ। ਇਸ ਦਾ ਸਾਰਾ ਕਾਰੋਬਾਰ ਆਨਲਾਈਨ ਸਿਸਟਮ 'ਤੇ ਆਧਾਰਿਤ ਹੈ। ਕ੍ਰਿਪਟੋਕਰੰਸੀ ਬਿਟਕੋਇਨ ਵੀ ਇਸ ਬਲੌਕਚੈਨ ਤਕਨੀਕ 'ਤੇ ਆਧਾਰਿਤ ਹੈ। ਇਹ ਇਸ ਸਮੇਂ ਸਭ ਤੋਂ ਪ੍ਰਸਿੱਧ ਕ੍ਰਿਪਟੋਕਰੰਸੀ ਹੈ।ਹੁਣ ਭਾਰਤ ਵਿੱਚ RBI ਬਲਾਕਚੈਨ ਟੈਕਨਾਲੋਜੀ ਦੇ ਆਧਾਰ 'ਤੇ ਡਿਜੀਟਲ ਕਰੰਸੀ ਜਾਰੀ ਕਰੇਗਾ। ਇਸ ਨੂੰ ਕੰਪਿਊਟਰ ਐਲਗੋਰਿਦਮ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਕ੍ਰਿਪਟੋ ਵਿੱਚ ਕੋਈ ਵੀ ਲੈਣ-ਦੇਣ ਬਲੌਕਚੈਨ ਵਿੱਚ ਗਿਣਿਆ ਜਾਂਦਾ ਹੈ। ਇਸ ਕਾਰਨ ਇਸ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ।

In The Market