LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Toll Plaza : ਹੁਣ ਟੋਲ ਪਲਾਜ਼ੇ ਹੋਣਗੇ ਖ਼ਤਮ ! ਕੇਂਦਰੀ ਟਰਾਂਸਪੋਰਟ ਮੰਤਰੀ ਗਡਕਰੀ ਨੇ ਦਿੱਤੀ ਜਾਣਕਾਰੀ

nitin

ਕੇਂਦਰ ਸਰਕਾਰ ਜਲਦ ਟੋਲ ਪਲਾਜ਼ੇ ਖ਼ਤਮ ਕਰਨ ਜਾ ਰਹੀ ਹੈ। ਇਸ ਸਬੰਧੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਟੋਲ ਪਲਾਜ਼ੇ (Toll plaza) ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਥਾਂ ਉਤੇ ਨਵਾਂ ਸਿਸਟਮ (Satellite Toll Tax) ਕੰਮ ਕਰੇਗਾ। ਨਵੀਂ ਟੋਲ ਵਸੂਲੀ ਪ੍ਰਣਾਲੀ ਸੈਟੇਲਾਈਟ ਆਧਾਰਿਤ ਹੋਵੇਗੀ ਅਤੇ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ।

ਕਿਵੇਂ ਕੰਮ ਕਰੇਗਾ ਸੈਟੇਲਾਈਟ ਟੋਲ ਟੈਕਸ ਸਿਸਟਮ (Satellite Toll Tax)

ਤੁਹਾਨੂੰ ਦੱਸ ਦਈਏ ਕਿ ਨਵੇਂ ਸੈਟੇਲਾਈਟ ਆਧਾਰਿਤ ਟੋਲ ਤੋਂ ਸਿੱਧੇ ਤੁਹਾਡੇ ਖਾਤੇ 'ਚੋਂ ਪੈਸੇ ਕੱਟੇ ਜਾਣਗੇ ਅਤੇ ਵਿਅਕਤੀ ਤੋਂ ਜਿੰਨੇ ਕਿਲੋਮੀਟਰ ਦੀ ਯਾਤਰਾ ਕਰੇਗਾ, ਉਸ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਕਿ ਇਸ ਨਵੀਂ ਪ੍ਰਣਾਲੀ ਤਹਿਤ ਪੈਸਾ ਅਤੇ ਸਮਾਂ ਦੋਵਾਂ ਦੀ ਬਚਤ ਹੋਵੇਗੀ। ਕੇਂਦਰੀ ਮੰਤਰੀ ਨੇ ਪਹਿਲਾਂ 18 ਮਾਰਚ, 2024 ਨੂੰ ਦੱਸਿਆ ਸੀ ਕਿ ਮੋਦੀ ਸਰਕਾਰ ਦੀ ਯੋਜਨਾ ਅਗਲੇ 5 ਸਾਲਾਂ ਵਿੱਚ ਸਾਰੇ ਭਾਰਤੀ ਸ਼ਹਿਰਾਂ ਵਿੱਚ ਕੁਝ ਲੰਬੇ ਰੂਟਾਂ ਜਿਵੇਂ ਸ਼ਿਮਲਾ, ਦਿੱਲੀ, ਚੰਡੀਗੜ੍ਹ ਦੇ ਨਾਲ-ਨਾਲ ਮੁੰਬਈ ਪੁਣੇ ਵਿੱਚ ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਦੀ ਹੈ। ਅੰਗਰੇਜ਼ੀ ਚੈਨਲ NDTV ਦੇ ਅਨੁਸਾਰ, ਉਨ੍ਹਾਂ ਨੇ ਕਿਹਾ ਸੀ ਕਿ ਬੈਟਰੀ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਯਾਤਰੀਆਂ ਲਈ ਬੱਸ ਕਿਰਾਏ ਵਿੱਚ 30% ਦੀ ਕਮੀ ਆਵੇਗੀ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2024 ਦੇ ਅੰਤ ਤੱਕ ਦੇਸ਼ ਦੀ ਪੂਰੀ ਤਸਵੀਰ ਬਦਲ ਜਾਵੇਗੀ ਅਤੇ ਮੇਰੀ ਕੋਸ਼ਿਸ਼ ਹੈ ਕਿ ਨੈਸ਼ਨਲ ਹਾਈਵੇਅ ਦੇ ਸੜਕੀ ਨੈੱਟਵਰਕ ਨੂੰ ਅਮਰੀਕਾ ਦੇ ਬਰਾਬਰ ਬਣਾਇਆ ਜਾਵੇ ਅਤੇ ਮੈਨੂੰ ਭਰੋਸਾ ਹੈ ਕਿ ਮੈਂ ਇਸ ਵਿੱਚ ਸਫਲ ਹੋਵਾਂਗਾ।

In The Market