LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਤਿਸੰਗ 'ਚ ਹਜ਼ਾਰਾਂ ਦਾ ਇਕੱਠ, ਮਚੀ ਭਗਦੜ, 122 ਮੌਤਾਂ, ਰੋਂਦੇ ਕੁਰਲਾਉਂਦੇ ਆਪਣਿਆਂ ਨੂੰ ਲਭਦੇ ਰਹੇ ਲੋਕ, ਖੁੱਲ੍ਹੇ 'ਚ ਲਾਸ਼ਾਂ ਦਾ ਢੇਰ ਵੇਖ ਪੁਲਿਸ ਵਾਲੇ ਨੂੰ ਪਿਆ ਦਿਲ ਦਾ ਦੌਰਾ

up hathras 0307

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਨਰਾਇਣ ਸਾਕਾਰ ਹਰੀ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮੰਗਲਵਾਰ ਨੂੰ ਮਚੀ ਹਫੜਾ ਦਫੜੀ ਵਿੱਚ 122 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਹਨ। 150 ਤੋਂ ਵੱਧ ਲੋਕ ਜ਼ਖਮੀ ਹਨ। ਹਾਥਰਸ ਤੋਂ 47 ਕਿਲੋਮੀਟਰ ਦੂਰ ਫੁਲਰਾਈ ਪਿੰਡ ਵਿੱਚ ਸਤਿਸੰਗ ਚੱਲ ਰਿਹਾ ਸੀ। ਇਸ ਵਿੱਚ 20 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਸਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਟੈਂਪੂਆਂ ਅਤੇ ਬੱਸਾਂ 'ਚ ਹਾਥਰਸ ਹਸਪਤਾਲ ਲਿਆਂਦਾ ਗਿਆ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਉਧਰ, ਪੁਲਿਸ ਨੇ ਮੰਗਲਵਾਰ ਦੇਰ ਰਾਤ ਸਿਕੰਦਰਰਾਊ ਥਾਣੇ ਵਿਖੇ 22 ਲੋਕਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ। ਇਨ੍ਹਾਂ ਵਿਚ ਮੁੱਖ ਪ੍ਰਬੰਧਕ ਦੇਵ ਪ੍ਰਕਾਸ਼ ਮਧੂਕਰ ਦੀ ਪਛਾਣ ਹੋਈ ਹੈ, ਬਾਕੀ ਸਾਰੇ ਅਣਪਛਾਤੇ ਹਨ। ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਭੋਲੇ ਬਾਬਾ ਉਰਫ਼ ਹਰੀ ਨਾਰਾਇਣ ਸਾਕਾਰ ਦਾ ਕੋਈ ਨਾਮ ਨਹੀਂ ਹੈ। 
ਇੰਝ ਮਚੀ ਹਫੜਾ ਦਫੜੀ
ਬਾਬੇ ਦੇ ਕਾਫਲੇ ਦੇ ਰਵਾਨਾ ਹੋਣ ਤੋਂ ਬਾਅਦ ਜਿਵੇਂ ਹੀ ਸੇਵਾਦਾਰਾਂ ਨੇ ਸ਼ਰਧਾਲੂਆਂ ਨੂੰ ਜਾਣ ਲਈ ਕਿਹਾ ਤਾਂ ਅਚਾਨਕ ਭਗਦੜ ਮੱਚ ਗਈ। ਲੋਕ ਸ਼ਰਧਾਲੂਆਂ ਦੇ ਉਪਰੋਂ ਲੰਘਦੇ ਰਹੇ, ਜੋ ਗਰਮੀ ਨੂੰ ਬਰਦਾਸ਼ਤ ਕਰਨ ਤੋਂ ਅਸਮਰੱਥ ਹੋ ਕੇ ਜ਼ਮੀਨ 'ਤੇ ਡਿੱਗ ਪਏ ਤੇ ਬੈਠ ਗਏ। ਖਾਸ ਕਰ ਕੇ ਔਰਤਾਂ ਅਤੇ ਬੱਚੇ ਅਤੇ ਉਨ੍ਹਾਂ ਨੂੰ ਉੱਠਣ ਦਾ ਮੌਕਾ ਵੀ ਨਹੀਂ ਮਿਲਿਆ। ਕੁਝ ਦੇਰ ਵਿਚ ਹੀ ਰੌਲਾ ਪੈ ਗਿਆ। ਵੱਡੀ ਗਿਣਤੀ ਵਿੱਚ ਲੋਕ ਬੇਹੋਸ਼ ਹੋ ਗਏ।
ਪਹਿਲਾਂ ਤਾਂ ਸੀਐਚਸੀ ਵਿੱਚ ਇੱਕ ਸਮੇਂ ਵਿੱਚ 25 ਲਾਸ਼ਾਂ ਲਿਆਂਦੀਆਂ ਜਾਂਦੀਆਂ ਸਨ ਪਰ ਹੌਲੀ-ਹੌਲੀ ਇਹ ਅੰਕੜਾ ਤੇਜ਼ੀ ਨਾਲ ਵਧਦਾ ਗਿਆ। ਘਟਨਾ ਵਾਲੀ ਥਾਂ ’ਤੇ ਜਦੋਂ ਕਈ ਲੋਕ ਬੇਹੋਸ਼ ਹੋ ਗਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਲਈ ਸਮਾਗਮ ਵਾਲੀ ਥਾਂ 'ਤੇ ਮੌਜੂਦ ਮੈਕਸ, ਬੱਸ ਅਤੇ ਹੋਰ ਵਾਹਨਾਂ ਰਾਹੀਂ ਲੋਕਾਂ ਨੂੰ ਸੀ.ਐਚ.ਸੀ. ਲਿਆਂਦਾ ਗਿਆ ਤੇ ਹੌਲੀ-ਹੌਲੀ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ।
ਲਾਸ਼ਾਂ ਦਾ ਢੇਰ ਵੇਖ ਪੁਲਿਸ ਮੁਲਾਜ਼ਮ ਨੂੰ ਪਿਆ ਦਿਲ ਦਾ ਦੌਰਾ, ਮੌਤ
ਉਧਰ, ਏਟਾ ਵਿਚ ਮੈਡੀਕਲ ਕਾਲਜ 'ਚ ਲਾਸ਼ਾਂ ਦੇ ਢੇਰ ਵੇਖ ਕੇ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਹ ਅਵਾਗੜ੍ਹ ਵਿਚ ਤਾਇਨਾਤ ਸੀ। ਉਸ ਨੂੰ ਮੈਡੀਕਲ ਕਾਲਜ ਵਿਚ ਐਮਰਜੈਂਸੀ ਡਿਊਟੀ 'ਤੇ ਬੁਲਾਇਆ ਗਿਆ ਸੀ। ਇੰਨੀਆਂ ਲਾਸ਼ਾਂ ਵੇਖ ਕੇ ਉਹ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਸਿਪਾਹੀ ਮੂਲ ਰੂਪ ਨਾਲ ਅਲੀਗੜ੍ਹ ਜ਼ਿਲ੍ਹੇ ਦੇ ਬੰਨਾ ਦੇਵੀ ਥਾਣਾ ਖੇਤਰ ਦੇ ਸਿਧਾਰਥਨਗਰ ਦਾ ਰਹਿਣ ਵਾਲਾ ਸੀ। 

In The Market