LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਖਿਰ ਭਾਰਤ ਪਹੁੰਚ ਗਈ ਟੀ-20 ਵਿਸ਼ਵ ਕੱਪ ਟਰਾਫੀ; ਦਿੱਲੀ ਪਹੁੰਚੀ ਟੀਮ ਇੰਡੀਆ, ਪ੍ਰਸ਼ੰਸਕ ਨੇ ਕੀਤਾ ਭਰਵਾਂ ਸਵਾਗਤ

team india delhi

World Cup Team India : ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ 3 ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਹੋਈ ਸੀ, ਜੋ ਵਾਪਸ ਭਾਰਤ ਪਰਤ ਆਈ ਹੈ। ਆਖਿਰ ਵਰਲਡ ਕੱਪ ਦੀ ਟਰਾਫੀ ਭਾਰਤ ਵਿਚ ਪਹੁੰਚ ਗਈ ਹੈ। ਟੀਮ ਸਵੇਰੇ ਦਿੱਲੀ ਏਅਰਪੋਰਟ ਤੋਂ ਬਾਅਦ ਹੋਟਲ ਆਈ.ਟੀ.ਸੀ. ਪਹੁੰਚੀ। ਹੋਟਲ ਵਿੱਚ ਭਾਰਤੀ ਟੀਮ ਲਈ ਵਿਸ਼ੇਸ਼ ਕੇਕ ਬਣਾਇਆ ਗਿਆ। ਟੀਮ ਕਰੀਬ 11 ਵਜੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇਗੀ। ਖਿਡਾਰੀ ਪੀਐਮ ਮੋਦੀ ਨਾਲ ਨਾਸ਼ਤਾ ਕਰਨਗੇ। ਇਸ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਵੇਗੀ।


ਏਅਰਪੋਰਟ ਉਤੇ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਝਲਕ ਪਾਉਣ ਲਈ ਬੇਤਾਬ ਸਨ। ਉਹ ਟੀਮ ਦਾ ਸਵਾਗਤ ਕਰਨ ਲਈ ਸਵੇਰੇ 5 ਵਜੇ ਤੋਂ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਕੱਠੇ ਹੋਏ। ਟੀਮ ਦੇ ਦੇਸ਼ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਾਮ 5 ਵਜੇ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਰੂਫ ਬੱਸ ਤੇ ਟੀਮ ਦੀ ਵਿਕਟਰੀ ਪਰੇਡ ਹੋਵੇਗੀ। ਫਿਰ ਸਨਮਾਨ ਸਮਾਰੋਹ ਵਿੱਚ ਨਕਦ ਇਨਾਮ ਦਿੱਤਾ ਜਾਵੇਗਾ। 2007 ਵਿੱਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਟੀਮ ਦਾ ਵੀ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ।

ਦੱਸ ਦੇਈਏ ਕਿ ਭਾਰਤੀ ਟੀਮ , ਬੀ.ਸੀ.ਸੀ.ਆਈ. ਦੇ ਕੁਝ ਅਧਿਕਾਰੀ ਅਤੇ ਨਾਲ ਗਏ ਮੀਡੀਆ ਕਰਮੀ ਬੇਰਿਲ ਤੂਫ਼ਾਨ ਦੇ ਕਾਰਨ ਬਾਰਬਾਡੋਸ ਵਿਚ ਫ਼ਸ ਗਏ ਸਨ। ਟੀ-20 ਵਿਸ਼ਵ ਕੱਪ ਵਿਜੇਤਾ ਭਾਰਤੀ ਟੀਮ ਨੂੰ ਲਿਆਉਣ ਲਈ ਬੀ.ਸੀ.ਸੀ.ਆਈ. ਵਲੋਂ ਵਿਸ਼ੇਸ਼ ਫ਼ਲਾਈਟ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸ ਜਹਾਜ਼ ਨੂੰ ‘ਚੈਂਪੀਅਨਜ਼ 24 ਵਰਲਡ ਕੱਪ’ ਦਾ ਨਾਂ ਦਿੱਤਾ ਗਿਆ ਸੀ।

In The Market