LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Whatsapp,Facebook ਅਤੇ Instagram ਦੇ ਸਰਵਰ ਡਾਊਨ ਹੋਣ 'ਤੇ ਕੰਪਨੀ ਨੇ ਦਿੱਤੀ ਸਫਾਈ, ਦੱਸੀ ਇਹ ਵਜ੍ਹਾ

5 oct fb

ਨਵੀਂ ਦਿੱਲੀ : ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੀ ਸੇਵਾ ਲਗਭਗ ਛੇ ਘੰਟੇ ਬੰਦ ਰਹੀ। ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੇ ਕਿਹਾ ਕਿ ਇਹ ਸੇਵਾ ਮੰਗਲਵਾਰ ਤੋਂ ਮੁੜ ਸ਼ੁਰੂ ਹੋ ਗਈ ਹੈ। ਇੱਕ ਫੇਸਬੁੱਕ ਪੋਸਟ ਵਿੱਚ, ਜ਼ੁਕਰਬਰਗ ਨੇ ਕਿਹਾ ਹੈ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਹੁਣ ਆਨਲਾਈਨ ਆ ਰਹੇ ਹਨ।ਫੇਸਬੁੱਕ ਨੇ ਕਿਹਾ ਕਿ ਅੱਜ ਦੀ ਅਸੁਵਿਧਾ ਲਈ ਅਫਸੋਸ ਹੈ। ਉਹ ਜਾਣਦੇ ਹਨ ਕਿ ਤੁਸੀਂ ਲੋਕਾਂ ਨਾਲ ਜੁੜੇ ਰਹਿਣ ਲਈ ਉਨ੍ਹਾਂ ਦੀ ਸੇਵਾ 'ਤੇ ਕਿੰਨਾ ਭਰੋਸਾ ਕਰਦੇ ਹੋ। ਇਸ ਤੋਂ ਪਹਿਲਾਂ ਟਵਿੱਟਰ 'ਤੇ, ਵਟਸਐਪ ਨੇ ਕਿਹਾ ਸੀ ਕਿ ਉਹ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦੇ ਹਨ ਜਿਹੜੇ ਲੋਕ ਵਟਸਐਪ ਯੂਜ਼ ਕਰਨ ਵਿਚ ਅਸਮਰਥ ਹਨ।ਕੰਪਨੀ ਨੇ ਟਵੀਟ ਵਿੱਚ ਕਿਹਾ ਕਿ ਵਟਸਐਪ ਹੁਣ ਪੂਰੀ ਤਰ੍ਹਾਂ ਹਰ ਕਿਸੇ ਲਈ ਕੰਮ ਕਰ ਰਿਹਾ ਹੈ।ਧੀਰਜ ਰੱਖਣ ਲਈ ਧੰਨਵਾਦ, ਜਦੋਂ ਇਸ ਬਾਰੇ ਹੋਰ ਜਾਣਕਾਰੀ ਆਵੇਗੀ ਤਾਂ ਉਹ ਅਪਡੇਟ ਕਰੇਗੀ।

Also Read : ਪੀੜਤ ਪਰਿਵਾਰਾਂ ਨੂੰ ਮਿਲਣ ਲਈ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ 'ਆਪ' ਵਫਦ

ਹਾਲਾਂਕਿ ਇਸਦੇ ਡਾਊਨ ਰਹਿਣ ਦੀ ਵਜ੍ਹਾ ਡੋਮੇਨ ਨੇਮ ਸਿਸਟਮ (DNS) ਦੱਸਿਆ ਜਾ ਰਿਹਾ ਹੈ।DNS ਨੂੰ ਇੰਟਰਨੈਟ ਦਾ ਫੋਨਬੁੱਕ ਵੀ ਕਿਹਾ ਜਾਂਦਾ ਹੈ। ਇਸ ਤੋਂ ਜਦ ਯੂਜ਼ਰਸ ਕਿਸੀ ਹੋਸਟ ਨੇਮ ਜਿਵੇਂ ਕਿ Facebook.com  ਨੂੰ URL 'ਚ ਟਾਈਪ ਕਰਦਾ ਹੈ ਤਾਂ DNS ਇਸ ਦੇ ਆਈਪੀ ਐਡਰਸ ਬਦਲ ਦਿੰਦਾ ਹੈਪ IP Address ਯਾਨੀ ਜਿਥੇ ਸਾਈਟ ਹੁੰਦੀ ਹੈ।ਇਸ ਤੋਂ ਇਲਾਵਾ ਬੀਜੀਪੀ ਨੂੰ ਇਸਦੀ ਵਜ੍ਹਾ ਦੱਸਿਆ ਜਾ ਰਿਹਾ ਹੈ।ਬੀਜੀਪੀ 'ਚ IP Address ਅਤੇ DNS ਨੇਮਸਰਵਰ ਦਾ ਰੂਟ ਹੁੰਦਾ ਹੈ। ਇਸ  ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਜਿਵੇਂ DNS ਰਿੰਟਰਨੈੱਟ ਦਾ ਫੋਨਬੁੱਕ ਸਿਸਟਮ ਹੈ ਤਾਂ BGP ਇਸਦਾ ਨੇਵੀਗੇਸ਼ਨ ਸਿਸਟਮ ਹੈ।


BGP ਹੀ ਡਿਸਾਈਡ ਕਰਦਾ ਹੈ ਕਿ ਕਿਸ ਰੂਟ 'ਤੇ ਸਭ ਨਾਲ ਤੇਜ਼ ਡਾਟਾ ਪਹੁੰਚੇਗਾ।ਫੇਸਬੁੱਕ ਤੋਂ ਇਹੀ ਗਲਤੀ ਹੋ ਗਈ। DNS ਰੇਜੋਲੇਸ਼ਨ ਫੈਲਯੋਰ ਦੀ ਵਜ੍ਹਾ ਤੋਂ ਫੇਸਬੁੱਕ ਯੂਜ਼ਰਸ ਅਕਸੇਸ ਨਹੀਂ ਕਰ ਪਾ ਰਹੇ ਸੀ। ਇੰਟਰਨੈੱਟ ਇੰਨਫਰਾਸਟਰਕਚਰ ਕੰਪਨੀ
Cloudflare ਦੇ CTO John Graham-Cumming ਦੇ ਅਨੁਸਾਰ ਫੇਸਬੁੱਕ ਨੇ ਆਪਣੇ ਰਾਊਟਰਸ 'ਚ  ਕੁਝ ਕੀਤਾ ਸੀ ਜਿਸ ਨਾਲ ਫੇਸਬੁੱਕ ਦਾ ਨੈੱਟਵਰਕ ਬਾਕੀ ਇੰਟਰਨੈੱਟ ਨਾਲ ਕੁਨੈਕਟ ਨਹੀਂ ਹੋ ਰਿਹਾ ਸੀ।

Also Read : ਹੁਣ 12 ਅਕਤੂਬਰ ਨੂੰ ਹੋਵੇਗੀ ਡਰੱਗ ਰੈਕਟ ਮਾਮਲੇ ਦੀ ਸੁਣਵਾਈ


ਇਸ ਨੂੰ ਲੈਕੇ ਫੇਸਬੁੱਕ ਨੇ ਕਿਹਾ ਹੈ ਕਿ ਬੈਕਬੋਨ ਰਾਊਟਰ ਜੋ ਡੇਟਾ ਸੈਂਟਰ ਅਤੇ ਨੈੱਟਵਰਕ ਟ੍ਰੈਫਿਕ ਨੂੰ ਕੋ-ਆਰਡੀਨੇਟ ਕਰਦਾ ਹੈ। ਉਸ 'ਚ ਕਾਨਫਿਗ੍ਰੇਸ਼ਨਜ਼ ਚੇਂਜ ਦੀ ਵਜ੍ਹਾ ਨਾਲ ਅਜਿਹਾ ਹੋਇਆ ਸੀ। ਇਸ ਨੈੱਟਵਰਕ ਟ੍ਰੈਫਿਕ ਦੀ ਵਜ੍ਹਾ ਨਾਲ ਡੇਟਾ ਸੈਂਟਰ ਕਮਿਊਨਿਕੇਸ਼ਨ  'ਤੇ ਜ਼ਿਆਦਾ ਅਸਰ ਪਿਆ ਸੀ,ਅਤੇ ਸਰਵਿਸ ਕੁੱਝ ਸਮੇਂ ਲਈ ਰੁੱਕ ਗਈ ਸੀ। 

Also Read : ਮਹਿੰਗਾਈ ਨੇ ਫਿਰ ਦਿੱਤਾ ਵੱਡਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ,ਜਾਣੋ ਨਵੀਂ ਕੀਮਤਾਂ

ਤੁਹਾਨੂੰ ਦੱਸ ਦਈਏ ਕਿ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਭਾਰਤੀ ਸਮੇਂ ਅਨੁਸਾਰ ਰਾਤ 9:15 ਵਜੇ ਤੋਂ ਕੰਮ ਨਹੀਂ ਕਰ ਰਹੇ ਸਨ। ਲੋਕਾਂ ਨੇ ਇਸ ਬਾਰੇ ਟਵਿੱਟਰ 'ਤੇ ਰਿਪੋਰਟਿੰਗ ਕਰਨੀ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਟੁੱਟਣ ਨਾਲ ਟਵਿੱਟਰ 'ਤੇ ਟ੍ਰੈਂਡਿੰਗ ਸ਼ੁਰੂ ਹੋ ਗਈ। ਇਸ ਨੂੰ ਇੱਕ ਵੱਡੀ ਗਲੋਬਲ ਆਉਟਜ  ਦੱਸਿਆ ਗਿਆ ਹੈ।

 

 

In The Market