LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Jan Dhan ਖ਼ਾਤਿਆਂ ਦੀ ਸੰਖਿਆ ਹੋਈ 50 ਕਰੋੜ ਤੋਂ ਪਾਰ

looo02255896

ਨਵੀਂ ਦਿੱਲੀ : ਦੇਸ਼ ਭਰ ’ਚ ਜਨ ਧਨ ਖਾਤਿਆਂ ਦੀ ਸੰਖਿਆ 50 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚੋਂ 56 ਪ੍ਰਤੀਸ਼ਤ ਖ਼ਾਤੇ ਮਹਿਲਾਵਾਂ ਵਲੋਂ ਖੋਲ੍ਹੋ ਗਏ ਹਨ। ਵਿੱਤ ਮੰਤਰਾਲੇ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈ। ਜਨਧਨ ਖਾਤਿਆ ਦੇ ਤਹਿਤ ਜ਼ੀਰੋ ਬੈਲੇਂਸ ਵਾਲੇ ਖ਼ਾਤੇ ਬੈਂਕਾ ਵਲੋਂ ਖੋਲ੍ਹੇ ਜਾਂਦੇ ਹਨ, ਜਿਸ ਵਿੱਚ ਡੇਬਿਟ ਕਾਰਡ ਦੇ ਨਾਲ ਓਵਰਡਰਾਫਟ ਵਰਗੀਆਂ ਸੁਵਿਧਾਵਾਂ ਖ਼ਾਤਾਧਾਰਕਾਂ ਨੂੰ ਵੀ ਦਿੱਤੀ ਜਾਂਦੀ ਹੈ।

67 ਪ੍ਰਤੀਸ਼ਤ ਖਾਤੇ ਗ੍ਰਾਮੀਣ ਤੇ ਅਰਧ-ਸ਼ਹਿਰੀ ਇਲਾਕਿਆਂ ’ਚ

ਮੰਤਰਾਲੇ ਵਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਜਨ ਧਨ ਸਕੀਮ ਦੇ ਤਹਿਤ ਖੋਲ੍ਹੇ ਗਏ 67 ਪ੍ਰਤੀਸ਼ਤ ਖ਼ਾਤੇ ਗ੍ਰਾਮੀਣ ਤੇ ਅਰਧ ਸ਼ਹਿਰੀ ਇਲਾਕਿਆਂ ਵਿੱਚ ਹੈ।

2.03 ਲੱਖ ਕਰੋੜ ਤੋਂ ਜ਼ਿਆਦਾ ਰੁਪਏ ਜਮ੍ਹਾਂ

ਜਨ ਧਨ ਖ਼ਾਤਿਆ ’ਚ 2.03 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਜਮ੍ਹਾਂ ਹੈ ਅਤੇ 34 ਕਰੋੜ ਰੁਪਏ ਡੇਬਿਟ ਕਾਰਡ ਇਨ੍ਹਾਂ ਅਕਾਊਂਟ ’ਤੇ ਜਾਰੀ ਕੀਤੇ ਗਏ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤੇ ਤਹਿਤ ਖੋਲ੍ਹੇ ਗਏ ਬੈਂਕ ਖਾਤਿਆਂ ’ਚ ਔਸਤ ਬੈਲੇਂਸ 4,076 ਰੁਪਏ ਹੈ। ਇਸ ਵਿੱਚ 5.5 ਕਰੋੜ ਖ਼ਾਤਿਆ ’ਤੇ ਡੀਬੀਟੀ ਦਾ ਲਾਭ ਮਿਲ ਰਿਹਾ ਹੈ।

 
 
In The Market