LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਰਾਠਾ ਅੰਦੋਲਨ ਦੀ ਅੱਗ, ਪ੍ਰਦਰਸ਼ਨਕਾਰੀਆਂ ਨੇ ਸਾੜ ਦਿੱਤਾ NCP ਵਿਧਾਇਕ ਦਾ ਬੰਗਲਾ

bangla5896

 Marathi movement : ਮਰਾਠਾ ਰਾਖਵੇਂਕਰਨ ਕਾਰਨ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਪ੍ਰਦਰਸ਼ਨਕਾਰੀ ਸੜਕਾਂ 'ਤੇ ਆ ਰਹੇ ਹਨ ਅਤੇ ਸਰਕਾਰੀ ਜਾਇਦਾਦ ਨੂੰ ਅੱਗ ਲਗਾ ਰਹੇ ਹਨ। ਇੰਨਾ ਹੀ ਨਹੀਂ ਮਰਾਠਾ ਅੰਦੋਲਨਕਾਰੀਆਂ ਨੇ ਬੀਡ ਜ਼ਿਲ੍ਹੇ ਦੇ ਮਾਜਲਗਾਓਂ ਵਿੱਚ ਅਜੀਤ ਪਵਾਰ ਧੜੇ ਦੇ ਐਨਸੀਪੀ ਵਿਧਾਇਕ ਪ੍ਰਕਾਸ਼ ਸੋਲੰਕੇ ਦਾ ਬੰਗਲਾ ਵੀ ਸਾੜ ਦਿੱਤਾ ਹੈ। ਇਸ ਦੌਰਾਨ ਬੰਗਲੇ ਵਿੱਚ ਖੜ੍ਹੇ 8 ਤੋਂ 10 ਦੋ ਪਹੀਆ ਵਾਹਨ ਵੀ ਸੜ ਕੇ ਸੁਆਹ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਪੁਲਸ ਫੋਰਸ ਮੌਕੇ 'ਤੇ ਮੌਜੂਦ ਸੀ ਪਰ ਪਥਰਾਅ ਅਤੇ ਉਸ ਤੋਂ ਬਾਅਦ ਹੋਈ ਹਮਲਾਵਰ ਭੀੜ ਕਾਰਨ ਪੁਲਸ ਦੀ ਨਫਰੀ ਘੱਟ ਗਈ। ਇਸ ਘਟਨਾ 'ਤੇ ਵਿਧਾਇਕ ਪ੍ਰਕਾਸ਼ ਸੋਲੰਕੇ ਦਾ ਬਿਆਨ ਵੀ ਆਇਆ ਹੈ। ਸੋਲੰਕੇ ਨੇ ਕਿਹਾ ਹੈ ਕਿ ਜਦੋਂ ਹਮਲਾ ਹੋਇਆ ਤਾਂ ਮੈਂ ਆਪਣੇ ਬੀਡ ਘਰ ਦੇ ਅੰਦਰ ਸੀ। ਹਾਲਾਂਕਿ, ਇਸ ਹਮਲੇ ਵਿੱਚ ਮੇਰੇ ਪਰਿਵਾਰ ਜਾਂ ਸਟਾਫ ਦਾ ਕੋਈ ਮੈਂਬਰ ਜ਼ਖਮੀ ਨਹੀਂ ਹੋਇਆ ਹੈ ਅਸੀਂ ਸਾਰੇ ਸੁਰੱਖਿਅਤ ਹਾਂ, ਪਰ ਇਸ ਘਟਨਾ ਨਾਲ ਜਾਇਦਾਦ ਦਾ ਵੱਡਾ ਨੁਕਸਾਨ ਹੋਇਆ ਹੈ।

ਦੱਸ ਦੇਈਏ ਕਿ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅੰਦੋਲਨਕਾਰੀਆਂ ਨੇ ਮਾਜਲਗਾਓਂ ਨਗਰ ਕੌਂਸਲ ਦੀ ਇਮਾਰਤ ਨੂੰ ਵੀ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਹੈ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਅੱਗ ਵਿੱਚ ਨਗਰ ਕੌਂਸਲ ਦਫ਼ਤਰ ਦੇ ਦਸਤਾਵੇਜ਼ ਵੀ ਨਸ਼ਟ ਹੋ ਗਏ ਹਨ। ਮਰਾਠਾ ਰਾਖਵੇਂਕਰਨ ਨੂੰ ਲੈ ਕੇ ਲਗਾਤਾਰ ਪਥਰਾਅ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਕਾਰਨ ਨਾਂਦੇੜ ਵਿੱਚ ਸਟੇਟ ਟਰਾਂਸਪੋਰਟ (ਐਸਟੀ) ਬੱਸ ਸੇਵਾ ਦੋ ਦਿਨਾਂ ਲਈ ਬੰਦ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੇ ਡਿਪੂਆਂ ਵਿੱਚ ਵਾਹਨ ਪਾਰਕ ਕੀਤੇ ਗਏ ਹਨ। ਲੰਬੀ ਦੂਰੀ ਦੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।

In The Market