LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਕਸਟਡੀ 'ਚ ਸਫਾਈ ਕਰਮਚਾਰੀ ਦੀ ਮੌਤ, ਪ੍ਰਿਅੰਕਾ ਗਾਂਧੀ ਨੂੰ ਆਗਰਾ ਜਾਣ ਤੋਂ ਰੋਕਿਆ

20 oct 13

ਆਗਰਾ : ਆਗਰਾ ਦੇ ਜਗਦੀਸ਼ਪੁਰਾ ਥਾਣੇ ਦੇ ਮਾਲਖਾਨੇ ਤੋਂ 25 ਲੱਖ ਰੁਪਏ ਦੀ ਚੋਰੀ ਦੇ ਸ਼ੱਕ ਵਿਚ ਹਿਰਾਸਤ ਵਿਚ ਲਏ ਗਏ ਸਫਾਈ ਕਰਮਚਾਰੀ ਅਰੁਣ ਦੀ ਪੁਲਿਸ ਹਿਰਾਸਤ ਵਿਚ ਮੌਤ ਨੂੰ ਲੈ ਕੇ ਯੂਪੀ ਵਿਚ ਇਕ ਵਾਰ ਫਿਰ ਤੋਂ ਸਿਆਸੀ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਪੀੜਤ ਪਰਿਵਾਰ ਨਾਲ ਮਿਲਣ ਜਾ ਰਹੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਆਗਰਾ-ਲਖਨਊ ਹਾਈਵੇਅ ਉੱਤੇ ਰੋਕ ਦਿੱਤਾ ਹੈ। ਆਪਣੀ ਨੇਤਾ ਨੂੰ ਰੋਕੇ ਜਾਣ ਕਾਰਨ ਕਾਂਗਰਸ ਯੂਪੀ ਸਰਕਾਰ ਉੱਤੇ ਗਰਮਾ ਗਈ ਹੈ।

Also Read : ਆਰਿਅਨ ਖਾਨ ਨੂੰ ਕੋਰਟ ਤੋਂ ਝਟਕਾ, ਤਿੰਨਾਂ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਿਜ

ਕਾਂਗਰਸ ਨੇਤਾ ਪ੍ਰਮੋਦ ਕ੍ਰਿਸ਼ਣਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਤਾਨਾਸ਼ਾਹੀ ਹੈ। ਪੁਲਿਸ ਉੱਪਰ ਦੇ ਇਸ਼ਾਰੇ ਉੱਤੇ ਪ੍ਰਿਅੰਕਾ ਗਾਂਧੀ ਨੂੰ ਪੀੜਤ ਪਰਿਵਾਰ ਨਾਲ ਮਿਲਣ ਤੋਂ ਰੋਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪ੍ਰਿਅੰਕਾ ਗਾਂਧੀ ਤੇ ਕਾਂਗਰਸ ਤੋਂ ਡਰ ਲੱਗਦਾ ਹੈ ਪਰ ਕਾਂਗਰਸ ਕਿਸੇ ਦੇ ਰੋਕਣ ਉੱਤੇ ਰੁਕੇਗੀ ਨਹੀਂ। ਇਸ ਦੌਰਾਨ ਪੀੜਤ ਪਰਿਵਾਰ ਨੇ ਸਰਕਾਰ ਤੋਂ ਇਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਦੋਸ਼ਈ ਪੁਲਿਸ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

Also Read : ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ CM ਚੰਨੀ, ਕੀਤਾ ਵੱਡਾ ਐਲਾਨ

ਮਿਲੀ ਜਾਣਕਾਰੀ ਮੁਤਾਬਕ ਪ੍ਰਿਅੰਕਾ ਗਾਂਧੀ ਨੂੰ ਦਾਰਾ 144 ਦਾ ਹਵਾਲਾ ਦਿੰਦੇ ਹੋਏ ਰੋਕਿਆ ਗਿਆ ਹੈ। ਰੋਕੇ ਜਾਣ ਉੱਤੇ ਪ੍ਰਿਅੰਕਾ ਗਾਂਧੀ ਦੀ ਪੁਲਿਸ ਨਾਲ ਝੜਪ ਵੀ ਹੋਈ। ਇਸ ਦਾ ਵੀਡੀਓ ਫੇਸਬੁੱਕ ਲਾਈਵ ਉੱਤੇ ਵੀ ਦਿਖਿਆ। ਜ਼ਿਕਰਯੋਗ ਹੈ ਕਿ ਜਗਦੀਸ਼ਪੁਰ ਥਾਣਾ ਦੇ ਮਾਲਖਾਨੇ ਤੋਂ 25 ਲੱਖ ਰੁਪਏ ਦੀ ਚੋਰੀ ਦੇ ਸ਼ੱਕ ਵਿਚ ਪੁਲਿਸ ਨੇ ਸਫਾਈ ਕਰਮਚਾਰੀ ਅਰੁਣ ਨੂੰ ਹਿਰਾਸਤ ਵਿਚ ਲਿਆ ਸੀ। ਮੰਗਲਵਾਰ ਦੀ ਰਾਤ ਨੂੰ ਸਫਾਈ ਕਰਮਚਾਰੀ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ। ਘਟਨਾ ਨੇ ਪੁਲਿਸ ਦੇ ਹੋਸ਼ ਉਡਾ ਦਿੱਤੇ ਹਨ। ਅਰੁਣ ਲੋਗਾਮੰਡੀ ਖੇਤਰ ਦਾ ਨਿਵਾਸੀ ਸੀ। ਵਿਵਾਦ ਦੇ ਖਦਸ਼ੇ ਦੇ ਮੱਦੇਨਜ਼ਰ ਥਾਣਾ ਪੁਲਿਸ ਨੂੰ ਛਾਵਨੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਨੇੜੇ ਦੇ ਜ਼ਿਲਿਆਂ ਤੋਂ ਵੀ ਪੁਲਿਸ ਅਧਿਕਾਰੀਆਂ ਨੂੰ ਇਥੇ ਬੁਲਾਇਆ ਗਿਆ ਹੈ।

In The Market