LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਸ਼ੁਰੂ ਹੋ ਗਈ ਹੈ ਕੋਰੋਨਾ ਦੀ ਤੀਜੀ ਲਹਿਰ? ਹਿਮਾਚਲ 'ਚ 3 ਦਿਨਾਂ 'ਚ 700 ਤੋਂ ਵਧੇਰੇ ਮਾਮਲੇ

7himachal

ਸ਼੍ਰੀਨਗਰ: ਹਿਮਾਚਲ ਪ੍ਰਦੇਸ਼ (Himachal Pardesh) ਵਿਚ ਕੋਰੋਨਾਵਾਇਰਸ (Coronavirus) ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਵਿਚ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀ ਸਥਿਤੀ ਵਿਚ ਰਾਜ ਵਿਚ ਤੀਜੀ ਲਹਿਰ (Third Wave) ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਛਲੇ ਤਿੰਨ ਦਿਨਾਂ ਵਿਚ ਰਾਜ ਵਿਚ 700 ਤੋਂ ਵੱਧ ਕੇਸਾਂ ਦੀਆਂ ਰਿਪੋਰਟਾਂ ਆਈਆਂ ਹਨ। ਮੰਡੀ ਜ਼ਿਲ੍ਹੇ ਵਿਚ ਸਭ ਤੋਂ ਵੱਧ ਸਰਗਰਮ ਮਾਮਲੇ ਹਨ। ਰਾਜ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਦੇ 256 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਦੋ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਾਜ ਦੇ 37 ਬੱਚਿਆਂ ਦੇ ਕੋਰੋਨਾ ਟੈਸਟ (Test) ਦੀ ਰਿਪੋਰਟ ਸਕਾਰਾਤਮਕ ਆਈ ਹੈ। ਇਨ੍ਹਾਂ 'ਚ ਮੰਡੀ ਜ਼ਿਲ੍ਹੇ ਵਿਚ 10, ਕਾਂਗੜਾ ਵਿਚ ਅੱਠ, ਸ਼ਿਮਲਾ (Shimla) ਵਿਚ ਰੋਹਰੂ ਵਿੱਚ 10, ਬਿਲਾਸਪੁਰ ਵਿਚ ਪੰਜ, ਹਮੀਰਪੁਰ ਵਿਚ ਤਿੰਨ, ਊਨਾ ਅਤੇ ਚੰਬਾ ਵਿੱਚ ਦੋ-ਦੋ ਬੱਚਿਆਂ ਦੀ ਰਿਪੋਰਟ ਸਕਾਰਾਤਮਕ ਆਈ ਹੈ। ਕੋਰੋਨਾ ਹੁਣ ਡੇਢ ਤੋਂ 18 ਸਾਲ ਦੇ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ।

ਪੜੋ ਹੋਰ ਖਬਰਾਂ: ਸਾਬਕਾ DGP ਸੁਮੇਧ ਸੈਣੀ ਨੂੰ ਝਟਕਾ, ਅਦਾਲਤ ਵਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ

ਹਿਮਾਚਲ ਵਿਚ ਕਈ ਜ਼ਿਲ੍ਹਿਆਂ ਤੋਂ ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ। ਚੰਬਾ 68, ਮੰਡੀ 60, ਸ਼ਿਮਲਾ 52, ਕਾਂਗੜਾ 43, ਹਮੀਰਪੁਰ 24, ਬਿਲਾਸਪੁਰ 18, ਲਾਹੌਲ-ਸਪਿਤੀ 10, ਊਨਾ ਅੱਠ, ਕੁੱਲੂ ਅਤੇ ਸੋਲਨ ਵਿਚ ਪੰਜ ਅਤੇ ਕਿਨੌਰ ਵਿਚ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਕਾਂਗੜਾ ਅਤੇ ਮੰਡੀ ਵਿਚ ਇਕ-ਇਕ ਪਾਜ਼ੇਟਿਵ ਔਰਤ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿਚ 137 ਮਰੀਜ਼ ਠੀਕ ਹੋਏ ਹਨ। ਰਾਜ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆ 2,07,344 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 2,02,060 ਲੋਕ ਠੀਕ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 1,727 ਹੋ ਗਈ ਹੈ। ਹੁਣ ਤੱਕ 3,517 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੀ ਜਾਂਚ ਲਈ 13,940 ਨਮੂਨੇ ਲਏ ਗਏ।

ਪੜੋ ਹੋਰ ਖਬਰਾਂ: ਅੰਦਰ ਕਾਂਗਰਸੀ ਬੋਲਦੇ ਨੀ ਤੇ ਬਾਹਰ ਕਿਸਾਨ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਕੌਰ ਬਾਦਲ

ਡਾਕਟਰਾਂ ਦੀ ਚਿਤਾਵਨੀ
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਵੱਡੇ ਮੈਡੀਕਲ ਕਾਲਜ ਅਤੇ ਹਸਪਤਾਲ ਆਈਜੀਐੱਮਸੀ ਸ਼ਿਮਲਾ ਦੇ ਐੱਮਐੱਸ ਡਾਕਟਰ ਜਨਕ ਰਾਜ ਨੇ ਕਿਹਾ ਕਿ ਪਿਛਲੇ ਦੋ ਹਫਤਿਆਂ ਵਿਚ ਹਿਮਾਚਲ ਪ੍ਰਦੇਸ਼ (Himachal pardesh) ਵਿਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 23 ਜੁਲਾਈ ਨੂੰ 829 ਤੋਂ ਵਧ ਕੇ 6 ਅਗਸਤ ਨੂੰ 1,727 ਹੋ ਗਈ ਹੈ। ਇਸਦਾ ਮੁਲਾਂਕਣ ਦਰਸਾਉਂਦਾ ਹੈ ਕਿ ਮਰੀਜ਼ਾਂ ਦੀ ਗਿਣਤੀ ਹਰ ਰੋਜ਼ 100 ਤੋਂ ਜ਼ਿਆਦਾ ਵੱਧ ਰਹੀ ਹੈ। ਇਸਦਾ ਮਤਲਬ ਹੈ ਕਿ ਤੀਜੀ ਲਹਿਰ ਸ਼ੁਰੂ ਹੋ ਗਈ ਹੈ।

In The Market