LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PMFME Scheme : ਬਿਜ਼ਨੈੱਸ ਵਧਾਉਣ ਲਈ 10 ਲੱਖ ਲੋਨ ਦੇ ਰਹੀ ਹੈ ਕੇਂਦਰ ਸਰਕਾਰ, ਜਾਣੋ ਪੂਰਾ ਪ੍ਰੋਸੈੱਸ

atta52369

PMFME Scheme : ਕੇਂਦਰ ਸਰਕਾਰ ਕਾਰੋਬਾਰ ਵਧਾਉਣ ਲਈ ਵਪਾਰੀਆਂ ਨੂੰ ਕਾਫੀ ਜ਼ਿਆਦਾ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਲਈ ਕਈ ਯੋਜਨਾਵਾਂ ਵੀ ਚਲਾ ਰਹੀ ਹੈ। ਅਜਿਹੇ 'ਚ ਕੇਂਦਰ ਸਰਕਾਰ ਵੱਲੋਂ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ PMFME ਸਕੀਮ ਸੁਰਖੀਆਂ 'ਚ ਹੈ। ਇਸ ਯੋਜਨਾ ਤਹਿਤ ਫੂਡ ਪ੍ਰੋਸੈਸਿੰਗ ਮੰਤਰਾਲਾ ਫੂਡ ਪ੍ਰੋਸੈਸਿੰਗ ਸੈਕਟਰ 'ਚ ਛੋਟੀਆਂ ਇਕਾਈਆਂ ਨੂੰ ਉਤਸ਼ਾਹਿਤ ਕਰਨ ਲਈ 10 ਲੱਖ ਰੁਪਏ ਤਕ ਦਾ ਕਰਜ਼ਾ ਦੇ ਰਿਹਾ ਹੈ। PMFME ਸਕੀਮ ਦਾ ਲਾਭ ਲੈਣ ਲਈ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।

ਸਰਕਾਰ PMFME ਯੋਜਨਾ ਤਹਿਤ ਕਰਜ਼ਾ ਲੈਣ 'ਤੇ ਲਾਭਪਾਤਰੀ ਨੂੰ 35 ਪ੍ਰਤੀਸ਼ਤ ਤਕ ਦੀ ਸਬਸਿਡੀ ਵੀ ਦਿੰਦੀ ਹੈ। ਦੱਸ ਦੇਈਏ ਕਿ PMFME ਸਕੀਮ ਨੂੰ (PM FORMALIZATION OF MICRO FOOD PROCESSING ENTERPRISES SCHEME) ਵਜੋਂ ਜਾਣਿਆ ਜਾਂਦਾ ਹੈ। ਇਸ ਸਕੀਮ ਤਹਿਤ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।

ਕੇਂਦਰ ਸਰਕਾਰ ਦੀਆਂ ਸ਼ਰਤਾਂ 

  • ਇਸ ਸਕੀਮ ਨਾਲ ਸਬੰਧਤ ਕੋਈ ਵੀ ਜਾਣਕਾਰੀ ਮੰਤਰਾਲੇ ਦੇ ਹੈਲਪਲਾਈਨ ਨੰਬਰ 9254997101, 9254997102 ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
  • ਫੂਡ ਪ੍ਰੋਸੈਸਿੰਗ ਇਕਾਈਆਂ, ਛੋਟੇ ਪੈਮਾਨੇ ਦੇ ਉੱਦਮ, FPOs, SHGs ਅਤੇ ਉਤਪਾਦਕ ਸਹਿਕਾਰੀ PMFME ਸਕੀਮ ਲਈ ਅਰਜ਼ੀ ਦੇਣ ਦੇ ਯੋਗ ਹਨ।
  • PMFME ਸਕੀਮ ਲਈ ਬਿਨੈਕਾਰ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ 8ਵੀਂ ਪਾਸ ਹੋਣੀ ਚਾਹੀਦੀ ਹੈ।
  • ਅਧਿਕਾਰਤ ਵੈੱਬਸਾਈਟ http://pmfme 'ਤੇ  ਜਾ ਕੇ ਕਰੋ ਅਪਲਾਈ
In The Market