PM Vishwakarma Yojana 2023 : ਕੇਂਦਰ ਸਰਕਾਰ ਨੇ ਵਿੱਤੀ ਸਾਲ 2023-24 ਦੇ ਬਜਟ ਸੈਸ਼ਨ ਵਿੱਚ ਵਿਸ਼ਵਕਰਮਾ ਯੋਜਨਾ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦਾ ਐਲਾਨ ਇਸ ਸਾਲ ਸੁਤੰਤਰਤਾ ਦਿਵਸ 'ਤੇ ਪੀਐਮ ਮੋਦੀ ਨੇ ਵੀ ਕੀਤਾ ਸੀ। ਸਰਕਾਰ ਇਸ ਯੋਜਨਾ 'ਤੇ 13000 ਕਰੋੜ ਰੁਪਏ ਖਰਚ ਕਰੇਗੀ। ਇਸ ਸਕੀਮ ਦੇ ਲਾਭਪਾਤਰੀਆਂ ਨੂੰ ਉੱਨਤ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਹ ਸਕੀਮ ਕੱਲ੍ਹ ਯਾਨੀ 17 ਸਤੰਬਰ 2023 ਨੂੰ ਲਾਂਚ ਕੀਤੀ ਜਾਵੇਗੀ। ਇਸ ਯੋਜਨਾ ਦਾ ਐਲਾਨ ਕੇਂਦਰੀ ਬਜਟ 2023-24 ਵਿੱਚ ਕੀਤਾ ਗਿਆ ਸੀ। ਇਹ ਖਰਚਾ ਵਿੱਤੀ ਸਾਲ 2027-28 ਤੱਕ ਰੱਖਿਆ ਗਿਆ ਹੈ।
ਪੀਐੱਮ ਵਿਸ਼ਵਕਰਮਾ ਯੋਜਨਾ
ਇਸ ਯੋਜਨਾ ਦਾ ਉਦੇਸ਼ ਕਾਰੀਗਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਸਕੀਮ ਕਾਰੀਗਰਾਂ ਦੇ ਰਵਾਇਤੀ ਹੁਨਰ ਦੇ ਅਭਿਆਸ ਨੂੰ ਉਤਸ਼ਾਹਿਤ ਕਰਨ ਤੇ ਮਜ਼ਬੂਤ ਕਰਨ ਵਿਚ ਮਦਦ ਕਰੇਗੀ। ਇਹ ਕਾਰੀਗਰਾਂ ਨੂੰ ਉਤਪਾਦਾਂ ਤੇ ਸੇਵਾਵਾਂ ਨੂੰ ਸਹੀ ਢੰਗ ਨਾਲ ਪਹੁੰਚਾਉਣ 'ਚ ਵੀ ਮਦਦ ਕਰੇਗੀ। ਇਸ ਯੋਜਨਾ ਦੇ ਲਾਭਪਾਤਰੀ ਨੂੰ 15,000 ਰੁਪਏ ਦੀ ਟੂਲਕਿੱਟ ਮਿਲੇਗੀ। ਇਸ ਤੋਂ ਇਲਾਵਾ ਲਾਭਪਾਤਰੀ ਨੂੰ ਹੁਨਰ ਸਿਖਲਾਈ ਦੇ ਨਾਲ-ਨਾਲ 500 ਰੁਪਏ ਪ੍ਰਤੀ ਦਿਨ ਦਾ ਸਟਾਈਪੈਂਡ ਵੀ ਮਿਲੇਗਾ।
ਕੌਣ ਕਰ ਸਕਦੇ ਹਨ ਅਪਲਾਈ
ਇਹ ਸਕੀਮ ਬਹੁਤ ਸਾਰੇ ਹੁਨਰਮੰਦ ਕਾਰੀਗਰਾਂ ਨੂੰ ਸ਼ਾਮਲ ਕਰਦੀ ਹੈ ਜਿਵੇਂ ਕਿ ਤਰਖਾਣ, ਕਿਸ਼ਤੀ ਬਣਾਉਣ ਵਾਲੇ, ਬੰਦੂਕ ਬਣਾਉਣ ਵਾਲੇ, ਲੁਹਾਰ, ਹਥੌੜੇ ਤੇ ਟੂਲਕਿੱਟ ਬਣਾਉਣ ਵਾਲੇ, ਤਾਲੇ ਬਣਾਉਣ ਵਾਲੇ, ਸੁਨਿਆਰੇ, ਘੁਮਿਆਰ, ਮੂਰਤੀਕਾਰ, ਪੱਥਰ ਬਣਾਉਣ ਵਾਲੇ, ਪੱਥਰ ਤੋੜਨ ਵਾਲੇ। ਜੋ ਵੀ ਇਸ ਸਕੀਮ ਦਾ ਲਾਭਪਾਤਰੀ ਹੋਵੇਗਾ, ਉਸ ਨੂੰ ਸਰਕਾਰ ਵੱਲੋਂ ਸਰਟੀਫਿਕੇਟ ਤੇ ਆਈਡੀ ਵੀ ਮਿਲੇਗੀ।ਇਸ ਕਰਜ਼ੇ 'ਤੇ 5 ਫੀਸਦੀ ਦੀ ਰਿਆਇਤੀ ਵਿਆਜ ਦਰ ਵਸੂਲੀ ਜਾਵੇਗੀ। ਜੇਕਰ ਤੁਸੀਂ ਇਸ ਸਕੀਮ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਅਧਿਕਾਰਤ ਪੋਰਟਲ 'ਤੇ ਜਾ ਕੇ ਅਰਜ਼ੀ ਦੇ ਸਕਦੇ ਹੋ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jalandhar Road Accident : जालंधर में हुआ दर्दनाक हादसा, गाड़ी की खिड़कियां काटकर निकाले शव
Health news: डायबिटीज के मरीजों के लिए बेहद कारगर है ये चीजें, आज ही करों डाइट में शामिल
PP constable Result 2024: पंजाब पुलिस कांस्टेबल पद के लिए आयोजित लिखित परीक्षा का परिणाम जारी, यहां चेक करें रिजल्ट