LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੱਚੀ ਨੇ ਸੁਸਾਇਡ 'ਚ ਲਿਖਿਆ, 'ਸਿਰਫ ਮਾਂ ਦੀ ਕੁੱਖ ਤੇ ਕਬਰ ਹੀ ਸੁਰੱਖਿਅਤ ਰਹਿ ਗਈ' 

2016

ਨਵੀਂ ਦਿੱਲੀ : ਨਾ ਤਾਂ ਅਧਿਆਪਕਾਂ (Teachers) 'ਤੇ ਭਰੋਸਾ ਕਰੋ ਅਤੇ ਨਾ ਹੀ ਰਿਸ਼ਤੇਦਾਰਾਂ 'ਤੇ ਕੁੜੀਆਂ ਲਈ ਬਸ ਹੁਣ ਮਾਂ ਦੀ ਕੁੱਖ ਅਤੇ ਕਬਰ ਹੀ ਸੁਰੱਖਿਅਤ ਰਹਿ ਗਈ ਹੈ। ਇਹ ਬੇਹੱਦ ਭਾਵੁਕ ਕਰ ਦੇਣ ਵਾਲੀਆਂ ਲਾਈਨਾਂ ਹਨ ਇਕ ਸੁਸਾਇਡ ਨੋਟ (Suicide note) ਦੀਆਂ। 11ਵੀਂ ਕਲਾਸ (11th Class Student) ਵਿਚ ਪੜ੍ਹਣ ਵਾਲੀ ਇਸ ਲੜਕੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਇਹ ਮਾਮਲਾ ਚੇਨਈ (Chennai) ਦੇ ਬਾਹਰੀ ਇਲਾਕੇ ਦਾ ਹੈ। ਪੁਲਿਸ ਨੇ ਦੱਸਿਆ ਕਿ ਚੇਨਈ ਦੇ ਬਾਹਰੀ ਇਲਾਕੇ ਵਿਚ ਇਕ ਪਤੀ ਪਤਨੀ ਰਹਿੰਦੇ ਹਨ। ਉਨ੍ਹਾਂ ਦੀ ਧੀ 11ਵੀਂ ਜਮਾਤ ਵਿਚ ਪੜ੍ਹਦੀ ਸੀ। ਸ਼ਨੀਵਾਰ ਨੂੰ ਇਹ ਲੜਕੀ ਕਥਿਤ ਤੌਰ 'ਤੇ ਛੱਤ ਨਾਲ ਲਟਕਦੀ ਮਿਲੀ ਸੀ। ਪੁਲਿਸ ਨੂੰ ਜਾਂਚ ਵਿਚ ਇਸ ਲੜਕੀ ਦੇ ਕਮਰੇ ਤੋਂ ਕਥਿਤ ਤੌਰ 'ਤੇ ਇਕ ਸੁਸਾਇਡ ਨੋਟ (Suicide note) ਬਰਾਮਦ ਹੋਇਆ ਹੈ। ਇਸ ਸੁਸਾਇਡ ਨੋਟ (Suicide note) ਵਿਚ ਲਿਖਿਆ ਹੈ। ਸਿਰਫ ਮਾਂ ਦੀ ਕੁਖ ਅਤੇ ਕਬਰ ਹੀ ਸੁਰੱਖਿਅਤ ਰਹਿ ਗਈ ਹੈ। 11ਵੀਂ ਜਮਾਤ ਵਿਚ ਪੜ੍ਹਣ ਵਾਲੀ ਇਸ ਲੜਕੀ ਦੀ ਇਹ ਚਿੱਠੀ ਵਾਇਰਲ (Viral Letter) ਹੋ ਗਈ ਹੈ। Also Read : ਅਸਮ 'ਚ ਜੰਗਲੀ ਹਾਥੀ ਨੇ ਵਿਅਕਤੀ ਨੂੰ ਪੈਰਾਂ ਹੇਠ ਕੁਚਲਿਆ, ਲੋਕ ਬਣਾਉਂਦੇ ਰਹੇ ਵੀਡੀਓ

ਜਦੋਂ ਇਸ ਲੜਕੀ ਦੇ ਮਾਤਾ-ਪਿਤਾ ਨੇ ਬੱਚੀ ਨੂੰ ਛੱਤ ਨਾਲ ਲਟਕਿਆ ਹੋਇਆ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਤੁਰੰਤ ਉਥੇ ਪਹੁੰਚੀ ਅਤੇ ਬੱਚੀ ਦੇ ਰੂਮ ਦੀ ਤਲਾਸ਼ੀ ਲਈ। ਇਸ ਦੌਰਾਨ ਪੁਲਿਸ ਦੇ ਹੱਥ ਸੁਸਾਇਡ ਨੋਟ ਆਇਆ। ਪੁਲਿਸ ਨੇ ਲੜਕੀ ਦੇ ਦੋਸਤਾਂ ਨਾਲ ਪੁੱਛਗਿੱਛ ਕੀਤੀ। ਇਸ ਦੌਰਾਨ ਜਾਣਕਾਰੀ ਮਿਲੀ ਕਿ ਹਾਲ ਦੇ ਦਿਨਾਂ ਵਿਚ ਇਸ ਬੱਚੀ ਨੇ ਖੁਦ ਨੂੰ ਦੋਸਤਾਂ ਤੋਂ ਵੱਖ ਕਰ ਲਿਆ ਸੀ। ਬੱਚੀ ਚੁੱਪ-ਚੁੱਪ ਰਹਿਣ ਲੱਗੀ ਸੀ ਪਰ ਕਥਿਤ ਤੌਰ 'ਤੇ ਬੱਚੀ ਵਲੋਂ ਲਿਖਿਆ ਗਿਆ ਸੁਸਾਇਡ ਨੋਟ ਦਿਲ ਦਹਿਲਾ ਦੇਣ ਵਾਲਾ ਹੈ। ਇਸ ਚਿੱਠੀ ਵਿਚ ਬੱਚੀ ਨੇ ਆਪਣੀ ਉਸ ਪੀੜਾ ਨੂੰ ਦੱਸਿਆ ਹੈ, ਜਿਸ ਵਿਚੋਂ ਉਸ ਨੂੰ ਲੰਘਣਾ ਪਿਆ ਸੀ। ਸਟੌਪ ਸੈਕਸੁਅਲ ਹਰਾਸਮੈਂਟ ਇਨ੍ਹਾਂ ਸ਼ਬਦਾਂ ਦੇ ਨਾਲ ਇਸ ਨੋਟ ਦੀ ਸ਼ੁਰੂਆਤ ਹੁੰਦੀ ਹੈ। ਲੜਕੀ ਨੇ ਕਥਿਤ ਤੌਰ 'ਤੇ ਚਿੱਠੀ ਲਿਖੀ ਹੈ ਕਿ ਹੁਣ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਹੈ। Also Read : ਸ੍ਰੀ ਹਰਿਮੰਦਰ ਸਾਹਿਬ ਘਟਨਾ 'ਚ ਮਾਰੇ ਗਏ ਨੌਜਵਾਨ ਦੀ ਫਿੰਗਰ ਪ੍ਰਿੰਟਸ ਨਾਲ ਵੀ ਨਹੀਂ ਹੋਈ ਪਛਾਣ 

ਲੜਕੀ ਨੇ ਲਿਖਿਾ ਕਿ ਉਹ ਇੰਨੇ ਦਰਦ ਵਿਚ ਹੈ ਕਿ ਉਸ ਨੂੰ ਕੋਈ ਘੱਟ ਨਹੀਂ ਕਰ ਸਕਦਾ। ਚਿੱਠੀ ਵਿਚ ਲਿਖਿਆ ਹੈ ਕਿ ਹੁਣ ਪੜ੍ਹ-ਲਿਖ ਪਾਉਣ ਦੀ ਸਮਰੱਥਾ ਉਸ ਦੇ ਅੰਦਰ ਨਹੀਂ ਰਹਿ ਗਈ ਹੈ। ਉਸ ਨੂੰ ਵਾਰ-ਵਾਰ ਬੁਰੇ ਸਪਨੇ ਆਉਂਦੇ ਸਨ ਜੋ ਉਸ ਨੂੰ ਸੌਣ ਨਹੀਂ ਦਿੰਦੇ ਸਨ। ਅੱਗੇ ਇਸ ਨੋਟ ਵਿਚ ਲਿਖਿਆ ਗਿਆ ਹੈ। ਹਰ ਮਾਤਾ-ਪਿਤਾ ਨੂੰ ਆਪਣੇ ਪੁੱਤਰਾਂ ਨੂੰ ਲੜਕੀਆਂ ਦਾ ਆਦਰ ਕਰਨਾ ਸਿਖਾਉਣਾ ਚਾਹੀਦਾ ਹੈ। ਰਿਸ਼ਤੇਦਾਰਾਂ ਜਾਂ ਅਧਿਆਪਕਾਂ 'ਤੇ ਭਰੋਸਾ ਨਾ ਕਰੋ। ਇਕੋ ਇਕ ਸੁਰੱਖਿਅਤ ਥਾਂ ਮਾਂ ਦੀ ਕੁੱਖ ਅਤੇ ਕਬ੍ਰਿਰਸਤਾਨ ਹੈ। ਚਿੱਠੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਕੂਲ ਵੀ ਕੁੜੀਆਂ ਲਈ ਸੁਰੱਖਿਅਤ ਨਹੀਂ ਰਹਿ ਗਿਆ ਹੈ। ਇਸ ਕੇਸ ਦੀ ਜਾਂਚ ਲਈ ਮਾਂਗੜੂ ਪੁਲਿਸ ਨੇ 4 ਸਪੈਸ਼ਲ ਟੀਮਾਂ ਬਣਾਈਆਂ ਹਨ। ਇਹ ਟੀਮ ਬੱਚੀ ਦੀ ਫੋਨ ਡਿਟੇਲ, ਸਮੇਤ ਕਈ ਚੀਜਾਂ ਦੀ ਜਾਂਚ ਕਰ ਰਹੀ ਹੈ। ਅਜੇ ਪੁਲਿਸ ਵਲੋਂ ਲੜਕੀ ਦੇ ਖੁਦਕੁਸ਼ੀ ਕਰਨ ਦੇ ਕਾਰਣਾਂ ਬਾਰੇ ਪਤਾ ਨਹੀਂ ਲਗਾਇਆ ਜਾ ਸਕਿਆ ਹੈ।

In The Market