LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਕਸੀਜਨ ਦੀ ਘਾਟ ਕਾਰਣ ਕਿਸੇ ਮਰੀਜ਼ ਦੀ ਮੌਤ ਦੀ ਖਬਰ ਨਹੀਂ : ਸਿਹਤ ਰਾਜ ਮੰਤਰੀ 

oxygen bian

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (2nd Wave) ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਤਬਾਹੀ ਦਾ ਮੰਜ਼ਰ ਸੀ। ਦਿੱਲੀ (Delhi) ਹੋਵੇ ਜਾਂ ਮੁੰਬਈ (Mumbai) ਜਾਂ ਫਿਰ ਕੋਈ ਹੋਰ ਹਿੱਸਾ, ਕਈ ਥਾਈਂ ਆਕਸੀਜਨ (Oxygen) ਦੀ ਕਿੱਲਤ ਕਾਰਣ ਹਾਲਾਤ ਮਾੜੇ ਸਨ। ਪਰ ਇਸ ਪੂਰੇ ਮਹਾਸੰਕਟ ਵਿਚਾਲੇ ਕੇਂਦਰ ਸਰਕਾਰ (Central Government) ਨੇ ਮੰਗਲਵਾਰ ਨੂੰ ਰਾਜਸਭਾ ਵਿਚ ਇਕ ਜਵਾਬ ਦਿੱਤਾ ਹੈ ਜਿਸ 'ਤੇ ਨਵਾਂ ਬਵਾਲ ਖੜ੍ਹਾ ਹੋ ਗਿਆ ਹੈ।

coronavirus chandigarh | Unusual trend: Chandigarh man shows symptoms on  15th day, tests corona-positive

Read this- ਮਿਸ਼ਨ ਪੰਜਾਬ 'ਤੇ ਕਾਇਮ ਹਾਂ ਤੇ ਮਿਸ਼ਨ ਪੰਜਾਬ ਨੂੰ ਅੰਜਾਮ ਦਿਆਂਗੇ : ਗੁਰਨਾਮ ਸਿੰਘ ਚੜੂਨੀ

ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਣ ਪਵਾਰ ਨੇ ਮੰਗਲਵਾਰ ਨੂੰ ਰਾਜਸਭਾ 'ਚ ਦੱਸਿਆ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਆਕਸੀਜਨ ਦੀ ਘਾਟ ਕਾਰਨ ਕਿਸੇ ਮਰੀਜ਼ ਦੀ ਮੌਤ ਦੀ ਖ਼ਬਰ ਨਹੀਂ ਹੈ। ਉਨ੍ਹਾਂ ਨੇ ਇਕ ਸਵਾਲ ਦੇ ਲਿਖਤੀ ਉੱਤਰ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਦੱਸਿਆ ਕਿ ਫ਼ਿਲਹਾਲ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਮੰਗ ਅਚਾਨਕ ਵੱਧ ਗਈ ਸੀ। ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਇਸ ਜੀਵਨ ਰੱਖਿਅਕ ਗੈਸ ਦੀ ਮੰਗ 3095 ਮੀਟ੍ਰਿਕ ਟਨ ਸੀ, ਜੋ ਕਿ ਦੂਜੀ ਲਹਿਰ ਦੌਰਾਨ ਵੱਧ ਕੇ ਕਰੀਬ 9000 ਮੀਟ੍ਰਿਕ ਟਨ ਹੋ ਗਈ। ਦਰਅਸਲ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਦੂਜੀ ਲਹਿਰ ਦੌਰਾਨ ਆਕਸੀਜਨ ਨਾ ਮਿਲਣ ਕਾਰਣ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਗਈ ਹੈ?

No one died due to lack of oxygen during second wave Central Government |  Corona की दूसरी लहर के दौरान Oxygen की कमी से नहीं हुई किसी की मौत: सरकार ।  Hindi
ਪਵਾਰ ਨੇ ਦੱਸਿਆ ਕਿ ਸਿਹਤ ਸੂਬੇ ਦਾ ਵਿਸ਼ਾ ਹਨ। ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਬਾਰੇ ਕੇਂਦਰ ਨੂੰ ਰੋਜ਼ਾਨਾ ਸੂਚਨਾ ਦਿੰਦੇ ਹਨ। ਉਨ੍ਹਾਂ ਮੁਤਾਬਕ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨਿਯਮਿਤ ਤੌਰ 'ਤੇ ਕੇਂਦਰ ਨੂੰ ਕੋਵਿਡ ਮਾਮਲਿਆਂ ਅਤੇ ਇਸ ਦੀ ਵਜ੍ਹਾ ਨਾਲ ਹੋਈ ਮੌਤ ਬਾਰੇ ਸੂਚਨਾ ਦਿੰਦੇ ਹਨ। ਫ਼ਿਲਹਾਲ, ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਆਕਸੀਜਨ ਦੀ ਘਾਟ ਬਾਰੇ ਕਿਸੇ ਦੀ ਵੀ ਜਾਨ ਦੀ ਖ਼ਬਰ ਨਹੀਂ ਦਿੱਤੀ ਹੈ।

top five corona infection affected areas of Lucknow city be careful - लखनऊ  शहर के ये हैं टॉप पांच कोरोना संक्रमण प्रभावित इलाके, रहें सावधान

Read this- ਹਾਰ ਤੋਂ ਬਾਅਦ ਸ਼੍ਰੀਲੰਕਾਈ ਕਪਤਾਨ ਤੇ ਕੋਚ 'ਚ ਹੋਈ ਬਹਿਸਬਾਜ਼ੀ ਵੀਡੀਓ ਵਾਇਰਲ
ਓਧਰ ਕਾਂਗਰਸ ਨੇ ਸਿਹਤ ਰਾਜ ਮੰਤਰੀ 'ਤੇ ਇਹ ਗਲਤ ਸੂਚਨਾ ਦੇ ਕੇ ਸੰਸਦ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਕਿ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਕਾਂਗਰਸ ਨੇਤਾ ਕੇ. ਸੀ. ਵੇਣੂਗੋਪਾਲ ਨੇ ਕਿਹਾ ਕਿ ਉਹ ਮੰਤਰੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਨੋਟਿਸ ਲਿਆਉਣਗੇ ਕਿਉਂਕਿ ਉਨ੍ਹਾਂ ਨੇ ਸੰਸਦ ਨੂੰ ਗੁੰਮਰਾਹ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਵਿਚ ਸੰਵੇਦਨਸ਼ੀਲਤਾ ਅਤੇ ਸੱਚਾਈ ਦੀ ਭਾਰੀ ਕਮੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਸਿਰਫ ਆਕਸੀਜਨ ਦੀ ਹੀ ਕਮੀ ਨਹੀਂ ਸੀ। ਸੰਵੇਦਨਸ਼ੀਲਤਾ ਅਤੇ ਸੱਚਾਈ ਦੀ ਭਾਰੀ ਕਮੀ ਉਦੋਂ ਵੀ ਸੀ, ਅੱਜ ਵੀ ਹੈ। 

In The Market