LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਰ ਤੋਂ ਬਾਅਦ ਸ਼੍ਰੀਲੰਕਾਈ ਕਪਤਾਨ ਤੇ ਕੋਚ 'ਚ ਹੋਈ ਬਹਿਸਬਾਜ਼ੀ ਵੀਡੀਓ ਵਾਇਰਲ

srilanka coach

ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਸ਼੍ਰੀਲੰਕਾ (Shrilanka) ਨੂੰ ਵਨਡੇ ਸੀਰੀਜ਼ (ODI series) ਦੇ ਦੂਜੇ ਮੈਚ ਵਿਚ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਉਸ ਨੇ ਤਿੰਨ ਮੈਚਾਂ ਦੀ ਸੀਰਜ਼ 'ਤੇ ਕਬਜ਼ਾ ਕਰ ਲਿਆ। ਪਹਿਲੇ ਵਨ ਡੇ ਵਿਚ 7 ਵਿਕਟਾਂ (7 wicket) ਨਾਲ ਹਾਰ ਝੱਲਣ ਵਾਲੀ ਸ਼੍ਰੀਲੰਕਾਈ ਟੀਮ (Sri Lankan team) ਨੇ ਦੂਜੇ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਇੰਡੀਆ (Team India) ਨੂੰ ਸਖ਼ਤ ਟੱਕਰ ਦਿੱਤੀ। ਮੈਚ ਵਿਚ ਜ਼ਿਆਦਾਤਰ ਸਮਾਂ ਸ਼੍ਰੀਲੰਕਾਈ ਟੀਮ ਦਾ ਪੱਲੜਾ ਭਾਰੀ ਸੀ। ਪਰ ਦੀਪਕ ਚਾਹਰ (Deepak Chahar) ਅਤੇ ਭੁਵਨੇਸ਼ਵਰ ਕੁਮਾਰ (Bhuvneshwar Kumar) ਵਿਚਾਲੇ 8ਵੀਂ ਵਿਕਟ ਲਈ ਹੋਈ 84 ਦੌੜਾਂ ਦੀ ਭਾਈਵਾਲੀ ਨਾਲ ਟੀਮ ਇੰਡੀਆ ਨੇ ਮੇਜ਼ਬਾਨ ਟੀਮ ਦੇ ਕੋਲੋਂ ਜਿੱਤ ਖੋਹ ਲਏ। ਚਾਹਰ 69 ਤਾਂ ਭੁਵਨੇਸ਼ਵਰ 19 ਦੌੜਾਂ 'ਤੇ ਅਜੇਤੂ ਰਹੇ।

Mickey arthur and Dasun Shanaka involved in heated argument

Read this- ਪੈਗਾਸਸ ਨਾਲ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਬਣਾਇਆ ਗਿਆ ਨਿਸ਼ਾਨਾ, ਇੰਝ ਹੋਇਆ ਖੁਲਾਸਾ

ਇਸ ਰੋਮਾਂਚਕ ਮੈਚ ਦਾ ਤਣਾਅ ਸ਼੍ਰੀਲੰਕਾ ਦੇ ਕੋਚ ਮਿਕੀ ਆਰਥਰ ਦੇ ਚਿਹਰੇ 'ਤੇ ਸਾਫ ਨਜ਼ਰ ਆਇਆ। ਭਾਰਤੀ ਟੀਮ ਦਾ ਵਿਕਟ ਡਿੱਗਣ 'ਤੇ ਉਹ ਖੁਸ਼ ਹੋ ਰਹੇ ਸਨ ਤਾਂ ਵਿਕਟ ਨਹੀਂ ਮਿਲਣ 'ਤੇ ਨਿਰਾਸ਼ ਹੋ ਰਹੇ ਸਨ। ਇਸ ਤੋਂ ਇਲਾਵਾ ਉਹ ਕਦੇ ਆਪਣੀਸੀਟ ਤੋਂ ਖੜ੍ਹੇ ਹੋ ਰਹੇ ਸਨ ਤਾਂ ਕਦੇ ਬੈਠ ਰਹੇ ਸਨ। ਇਹੀ ਨਹੀਂ ਜਦੋਂ ਮੈਚ ਖਤਮ ਹੋਇਆ ਤਾਂ ਆਰਥਰ ਨੇ ਮੈਦਾਨ 'ਤੇ ਆ ਕੇ ਕਪਤਾਨ ਦਾਸੁਨ ਸ਼ਨਾਕਾ ਨੂੰ ਖਰੀਆਂ ਖਰੀਆਂ ਸੁਣਾਈਆਂ। ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

Read this- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ, ਕਈ ਵਿਧਾਇਕ ਤੇ ਮੰਤਰੀ ਵੀ ਨਾਲ

ਵੀਡੀਓ ਵਿਚ ਆਰਥਰ ਸ਼੍ਰੀਲੰਕਾਈ ਕਪਤਾਨ ਦੇ ਫੈਸਲੇ ਤੋਂ ਨਿਰਾਸ਼ ਦਿਖ ਰਹੇ ਹਨ ਅਤੇ ਉਨ੍ਹਾਂ ਨੂੰ ਝਿੜਕਾ ਮਾਰ ਰਹੇ ਹਨ। ਉਥੇ ਹੀ ਕਪਤਾਨ ਸ਼ਨਾਕਾ ਆਪਣੇ ਬਚਾਅ ਵਿਚ ਕੋਚ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਦੇ ਆਖਰੀ ਹਿੱਸੇ ਵਿਚ ਆਰਥਰ ਨੂੰ ਗੁੱਸੇ ਵਿਚ ਗ੍ਰਾਉਂਡ ਤੋਂ ਬਾਹਰ ਜਾਂਦੇ ਹੋਏ ਵੀ ਦੇਖਿਆ ਗਿਆ। ਇਸ ਪੂਰੇ ਮਾਮਲੇ 'ਤੇ ਆਰਥਰ ਨੇ ਬਾਅਦ ਵਿਚ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਚਾਲੇ ਕੋਈ ਬਹਿਸ ਨਹੀਂ ਹੋਈ। ਅਸੀਂ ਆਪਣੇ ਵਿਚਾਰ ਆਪਸ ਵਿਚ ਸ਼ੇਅਰ ਕਰ ਰਹੇ ਸੀ।

In The Market