LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਗਾਸਸ ਨਾਲ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਬਣਾਇਆ ਗਿਆ ਨਿਸ਼ਾਨਾ, ਇੰਝ ਹੋਇਆ ਖੁਲਾਸਾ

pegasus spy

ਬੋਸਟਨ (ਇੰਟ.)- ਫਰਾਂਸ (Frace) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ (President Emmanuel Macron) ਦਾ ਨਾਮ ਵੀ ਉਨ੍ਹਾਂ 14 ਮੌਜੂਦਾ ਜਾਂ ਸਾਬਕਾ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਦੀ ਸੂਚੀ ਵਿਚ ਹੈ, ਜਿਨ੍ਹਾਂ ਨੂੰ ਬਦਨਾਮ ਇਜ਼ਰਾਈਲੀ ਜਾਸੂਸੀ ਕੰਪਨੀ (Israeli spy company) NSO ਗਰੁੱਪ ਦੇ ਗਾਹਕਾਂ ਨੇ ਹੈਕ ਕੀਤਾ ਸੀ। ਇਹ ਖੁਲਾਸਾ ਐਮਨੈਸਟੀ ਇੰਟਰਨੈਸ਼ਨਲ (Amnesty International) ਨੇ ਕੀਤਾ ਹੈ। 'ਸਪਾਈਵੇਅਰ' (Adware) ਇਕ ਸਾਫਟਵੇਅਰ ਹੈ, ਜੋ ਕਿਸੇ ਦੇ ਕੰਪਿਊਟਰ ਵਿਚ ਦਾਖਲ ਹੋ ਕੇ ਉਸ ਦੀ ਸਾਰੀ ਜਾਣਕਾਰੀ ਚੋਰੀ ਕਰ ਲੈਂਦਾ ਹੈ ਤੇ ਕਿਸੇ ਤੀਜੀ ਧਿਰ ਨੂੰ ਦਿੰਦਾ ਹੈ। ਐਮਨੈਸਟੀ ਇੰਟਰਨੈਸ਼ਨਲ ਦੀ ਜਨਰਲ ਸਕੱਤਰ ਏਗ੍ਰੇਸ ਕੈਲਾਮਾਰਡ (Aggress Calamard) ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਕ ਅਜਿਹਾ ਖੁਲਾਸਾ ਜਿਸ ਨਾਲ ਕਈ ਵਿਸ਼ਵ ਨੇਤਾਵਾਂ ਨੂੰ ਚਿੰਤਾ ਹੋ ਸਕਦੀ ਹੈ।

Read this- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ, ਕਈ ਵਿਧਾਇਕ ਤੇ ਮੰਤਰੀ ਵੀ ਨਾਲ

ਪੈਰਿਸ ਅਭਿਯੋਜਕ ਦੇ ਕਾਰਜਕਾਲ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਗੁਪਤਤਾ ਦੀ ਉਲੰਘਣਾ, ਡੇਟਾ ਦੀ ਨਾਜਾਇਜ਼ ਵਰਤੋਂ ਅਤੇ ਨਾਜਾਇਜ਼ ਤੌਰ 'ਤੇ ਸਪਾਈਵੇਅਰ ਵੇਚਣ ਸਣੇ ਸੰਭਾਵਿਤ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰਾਂਸਿਸੀ ਕਾਨੂੰਨ ਤਹਿਤ, ਜਾਂਚ ਵਿਚ ਸ਼ੱਕੀ ਅਪਰਾਧੀ ਦਾ ਨਾਂ ਦਰਜ ਨਹੀਂ ਹੈ, ਪਰ ਇਸ ਦਾ ਮਕਸਦ ਇਹ ਤੈਅ ਕਰਨਾ ਹੈ ਕਿ ਅਖੀਰ ਕਿਸ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਦੋ ਪੱਤਰਕਾਰਾਂ ਅਤੇ ਫਰਾਂਸਿਸੀ ਵੈੱਬਸਾਈਟ ਮੀਡੀਆਪਾਰਟ ਦੀ ਸ਼ਿਕਾਇਤ ਤਓਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਕਥਿਤ ਪੀੜਤਾਂ ਵਲੋਂ ਐੱਨ.ਐੱਸ.ਓ. ਗਰੁੱਪ ਦੇ ਖਿਲਾਫ ਕਈ ਮੁਕੱਦਮੇ ਦਾਇਰ ਕੀਤੇ ਗਏ ਹਨ, ਇਸ ਵਿਚ ਫੇਸਬੁੱਕ ਵੀ ਸ਼ਾਮਲ ਹੈ, ਜਿਸ ਨੇ ਇਜ਼ਰਾਇਲ ਦੀ ਕੰਪਨੀ 'ਤੇ ਉਸ ਦੀ ਸਹਾਇਕ ਵ੍ਹਾਟਸਐਪ ਨੂੰ ਹੈਕ ਕਰਨ ਦਾ ਦੋਸ਼ ਲਗਾਇਆ ਗਿਆ ਹੈ।

Phones of 2 Ministers, 3 Opp leaders among many targeted for surveillance:  report | India News,The Indian Express

Read this- ਪੰਜਾਬੀ ਗਾਇਕ ਮਲਕੀਅਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਉਂਟ ਹੈਕ
ਦਿ ਵਾਸ਼ਿੰਗਟਨ ਪੋਸਟ ਦੀ ਖਬਰ ਮੁਤਾਬਕ ਐਮਨੈਸਟੀ ਅਤੇ ਪੈਰਿਸ ਸਥਿਤ ਗੈਰ-ਲਾਭਕਾਰੀ ਪੱਤਰਕਾਰਤਾ ਸੰਸਥਾ ਫਾਰਬਿਡਨ ਸਟੋਰੀਜ਼ ਨੂੰ ਲੀਕ ਕੀਤੇ ਗਏ 50,000 ਫੋਨ ਨੰਬਰਾਂ ਦੀ ਸੂਚੀ ਵਿਚ ਪਾਏ ਜਾਣ ਵਾਲੇ ਸੰਭਾਵਿਤ ਟਾਰਗੈੱਟ ਲੋਕਾਂ ਦੀ ਸੂਚੀ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਅਤੇ ਇਰਾਕ ਦੇ ਰਾਸ਼ਟਰਪਤੀ ਬਰਹਮ ਸਾਲਿਹ ਸ਼ਾਮਲ ਹਨ। ਤਿੰਨ ਮੌਜੂਦਾ ਪ੍ਰਧਾਨ ਮੰਤਰੀ ਅਤੇ ਮੋਰੱਕੋ ਦੇ ਰਾਜਾ, ਮੁਹੰਮਦ ਵੀ ਇਸ ਸੂਚੀ ਵਿਚ ਸ਼ਾਮਲ ਹਨ।

In The Market