LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੋਕ ਸਭਾ 'ਚ 'ਚੋਣ ਕਾਨੂੰਨ (ਸੋਧ) ਬਿੱਲ' 2021 ਪਾਸ, ਵੋਟਰ ਲਿਸਟ ਨਾਲ ਲਿੰਕ ਹੋਵੇਗਾ ਆਧਾਰ ਕਾਰਡ

20d aadha

ਨਵੀਂ ਦਿੱਲੀ: ਲੋਕ ਸਭਾ 'ਚ 'ਚੋਣ ਕਾਨੂੰਨ' (ਸੋਧ) ਬਿੱਲ, 2021 ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ 'ਚ ਆਧਾਰ ਨੂੰ ਵੋਟਰ ਲਿਸਟ ਨਾਲ ਜੋੜਨ ਦਾ ਪ੍ਰਬੰਧ ਹੈ। ਚੋਣ ਕਾਨੂੰਨ (ਸੋਧ) ਬਿੱਲ 2021 ਵੋਟਰ ਲਿਸਟ ਦੇ ਡੇਟਾ ਨੂੰ ਆਧਾਰ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੰਦਾ ਹੈ।

Also Read: ਕੋਰੋਨਾ ਵੈਕਸੀਨ ਉੱਤੇ ਸਵਾਲੀਆ ਨਿਸ਼ਾਨ, ਦਿਲ ਸਬੰਧੀ ਦਿੱਕਤਾਂ ਕਾਰਨ ਬੱਚੇ ਸਣੇ 3 ਦੀ ਮੌਤ

ਚੋਣ ਸੁਧਾਰ ਬਿੱਲ 'ਤੇ ਲੋਕ ਸਭਾ ਵਿਚ ਚਰਚਾ
ਚੋਣ ਸੁਧਾਰਾਂ ਵੱਲ ਵੱਡਾ ਕਦਮ ਚੁੱਕਣ ਵੱਲ ਵਧ ਰਹੀ ਸਰਕਾਰ ਨੇ ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਦਾ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਹੈ। ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ 'ਚ ਚੋਣ ਸੁਧਾਰ ਬਿੱਲ 'ਤੇ ਚਰਚਾ ਚੱਲ ਰਹੀ ਹੈ। ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਦਾ ਉਦੇਸ਼ ਇੱਕ ਤੋਂ ਵੱਧ ਸਥਾਨਾਂ 'ਤੇ ਇੱਕ ਤੋਂ ਵੱਧ ਵੋਟਰ ਸੂਚੀ ਵਿਚ ਇਕ ਵਿਅਕਤੀ ਦਾ ਨਾਂ ਦਰਜ ਕਰਨ ਦੀ ਗਲਤੀ ਨੂੰ ਰੋਕਣਾ ਹੈ ਅਤੇ ਜਾਅਲੀ ਵੋਟਿੰਗ ਦੇ ਘੇਰੇ ਨੂੰ ਖਤਮ ਕਰਨਾ ਹੈ।

Also Read: ਹੁਣ ਇਸ ਸੂਬੇ ਦੀ ਸਰਕਾਰ 1 ਲੱਖ ਨੌਜਵਾਨਾਂ ਨੂੰ ਦੇਵੇਗੀ ਸਮਾਰਟਫੋਨ ਤੇ ਟੈਬਲੇਟ

ਆਧਾਰ ਨੂੰ ਵੋਟਰ ਲਿਸਟ ਨਾਲ ਜੋੜਨ ਦਾ ਵਿਰੋਧ
ਏਆਈਐੱਮਆਈਐੱਮ ਦੇ ਮੁਖੀ ਅਸਦੁਦੀਨ ਓਵੈਸੀ ਨੇ 'ਚੋਣ ਕਾਨੂੰਨ (ਸੋਧ) ਬਿੱਲ 2021' ਵਿਰੁੱਧ ਲੋਕ ਸਭਾ ਵਿਚ ਨੋਟਿਸ ਦਿੱਤਾ ਹੈ। ਓਵੈਸੀ ਨੇ ਕਿਹਾ ਹੈ ਕਿ ਬਿੱਲ ਸਦਨ ਦੀ ਵਿਧਾਨਕ ਸਮਰੱਥਾ ਤੋਂ ਬਾਹਰ ਹੈ ਕਿਉਂਕਿ ਇਹ ਸੁਪਰੀਮ ਕੋਰਟ ਦੁਆਰਾ ਆਪਣੇ ਫੈਸਲੇ ਵਿਚ ਨਿਰਧਾਰਤ ਕਾਨੂੰਨ ਦੀਆਂ ਸੀਮਾਵਾਂ ਦੀ ਉਲੰਘਣਾ ਕਰਦਾ ਹੈ। ਵੋਟਰ ਆਈਡੀ ਤੇ ਆਧਾਰ ਨੂੰ ਲਿੰਕ ਕਰਨਾ ਕਾਨੂੰਨ ਦੀ ਉਲੰਘਣਾ ਹੈ।

In The Market