LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁੱਕੀ ਖੰਘ ਤੋਂ ਲੈ ਕੇ ਹੋਰ ਕਈ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ 'ਮਲੱਠੀ', ਇੰਝ ਕਰੋ ਵਰਤੋਂ

11d malathi

ਨਵੀਂ ਦਿੱਲੀ- ਮਲੱਠੀ (Mulethi) ਬਹੁਤ ਹੀ ਗੁਣਕਾਰੀ ਜੜ੍ਹੀ-ਬੂਟੀ ਹੁੰਦੀ ਹੈ, ਜੋ ਸੁਆਦ 'ਚ ਮਿੱਠੀ ਹੁੰਦੀ ਹੈ। ਇਸ ਨੂੰ Yashtimadhu ਵੀ ਕਿਹਾ ਜਾਂਦਾ ਹੈ। ਮਲੱਠੀ ਸਿਰਫ ਢਿੱਡ ਦੀਆਂ ਬੀਮਾਰੀਆਂ (Diseases of Stomach) ਨੂੰ ਹੀ ਠੀਕ ਨਹੀਂ ਕਰਦੀ ਸਗੋਂ ਇਹ ਅਲਸਰ (Ulcers) ਲਈ ਵੀ ਫਾਇਦੇਮੰਦ ਹੈ। ਅਸਲੀ ਮਲੱਠੀ ਅੰਦਰ ਤੋਂ ਪੀਲੀ, ਰੇਸ਼ੇਦਾਰ ਅਤੇ ਹਲਕੀ ਸੁਗੰਧ ਵਾਲੀ ਹੁੰਦੀ ਹੈ। ਮਲੱਠੀ ਦੇ ਸੁੱਕਣ 'ਤੇ ਇਸ ਦਾ ਸ‍ਵਾਦ ਐਸੀਟਿਕ ਹੋ ਜਾਂਦਾ ਹੈ। ਮਲੱਠੀ ਮਿੱਠੀ ਅਤੇ ਠੰਡੀ ਹੋਣ ਦੇ ਨਾਲ-ਨਾਲ ਖੰਘ ਲਈ ਵਿਸ਼ੇਸ਼ ਲਾਭਕਾਰੀ ਹੈ। ਇਸ 'ਚ 50 ਫ਼ੀਸਦੀ ਪਾਣੀ ਹੁੰਦਾ ਹੈ। 

Also Read: KYC ਅਪਡੇਟ ਦੇ ਨਾਂ 'ਤੇ ਸਾਬਕਾ ਭਾਰਤੀ ਕ੍ਰਿਕਟਰ ਨਾਲ ਠੱਗੀ, ਖਾਤੇ 'ਚੋਂ ਕੱਢੇ 1.14 ਲੱਖ ਰੁਪਏ

ਮਲੱਠੀ ਦੇ ਫਾਇਦੇ...
1. ਗਲੇ ਦੀ ਖਰਾਸ਼ 
ਗਲੇ 'ਚ ਖਰਾਸ਼ ਹੋਣ ਦੀ ਸਮੱਸਿਆਂ ਹੋਣ 'ਤੇ ਮਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮਲੱਠੀ ਚੂਸਣ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।

2. ਖੰਘ ਲਈ ਫਾਇਦੇਮੰਦ
ਮਲੱਠੀ ਨੂੰ ਕਾਲੀ–ਮਿਰਚ ਦੇ ਨਾਲ ਖਾਣ ਨਾਲ ਖੰਘ ਠੀਕ ਹੁੰਦੀ ਹੈ। ਸੁੱਕੀ ਖੰਘ ਆਉਣ 'ਤੇ ਮਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨੂੰ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। ਮਲੱਠੀ ਨਾਲ ਖੰਘ ਅਤੇ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।

Also Read: CM ਚੰਨੀ ਕਰਵਾਉਣਾ ਚਾਹੁੰਦੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ, ਜਾਣੋ ਕਿੱਥੇ ਫਸਿਐ 'ਪੇਚ'

3. ਮੂੰਹ ਸੁੱਕਣ 'ਤੇ ਵਰਤੋ
ਮਲੱਠੀ 'ਚ 50 ਫ਼ੀਸਦੀ ਤੱਕ ਪਾਣੀ ਦੀ ਮਾਤਰਾ ਪਾਈ ਜਾਂਦੀ ਹੈ। ਮੂੰਹ ਸੁੱਕਣ 'ਤੇ ਵਾਰ–ਵਾਰ ਇਸ ਨੂੰ ਚੂਸਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਿਆਸ ਸ਼ਾਂਤ ਹੋ ਜਾਵੇਗੀ।

4. ਜ਼ਖ਼ਮਾਂ ਲਈ ਫਾਇਦੇਮੰਦ
ਮਲੱਠੀ ਦੀ ਵਰਤੋਂ ਸਰੀਰ 'ਤੇ ਹੋਣ ਵਾਲੇ ਜ਼ਖ਼ਮਾਂ ਲਈ ਕਾਫੀ ਫਾਇਦੇਮੰਦ ਹੈ। ਮਲੱਠੀ ਨੂੰ ਪੀਸ ਕੇ ਘਿਓ ਨਾਲ ਚੂਰਨ ਦੇ ਰੂਪ 'ਚ ਹਰ ਤਰ੍ਹਾਂ ਦੀਆਂ ਸੱਟਾਂ 'ਤੇ ਲਗਾਉਣਾ ਚਾਹੀਦਾ ਹੈ, ਜਿਸ ਨਾਲ ਲਾਭ ਮਿਲਦਾ ਹੈ। 

Also Read: ਕੈਪਟਨ ਅਮਰਿੰਦਰ ਨੇ ਨਿਯੁਕਤ ਕੀਤੇ ਪੰਜਾਬ ਲੋਕ ਕਾਂਗਰਸ ਦੇ 10 ਜ਼ਿਲ੍ਹਾ ਪ੍ਰਧਾਨ

5. ਨਿਪੁੰਸਕਤਾ ਦਾ ਰੋਗ ਠੀਕ ਹੁੰਦਾ
10–10 ਗ੍ਰਾਮ ਮਲੱਠੀ ਵਿਦਾਰੀਕੰਦ, ਲੌਂਗ, ਗੋਖਰੂ, ਗਲੋਅ ਅਤੇ ਮੂਸਲੀ ਨੂੰ ਲੈ ਕੇ ਪੀਸ ਕੇ ਚੂਰਨ ਬਣਾ ਲਓ। ਇਸ 'ਚੋਂ ਅੱਧਾ ਚਮਚਾ ਚੂਰਨ ਲਗਾਤਾਰ 40 ਦਿਨਾਂ ਤੱਕ ਸੇਵਨ ਕਰਨ ਨਾਲ ਨਿਪੁੰਸਕਤਾ ਦਾ ਰੋਗ ਦੂਰ ਹੁੰਦਾ ਹੈ।

6. ਖੱਟੀ ਡਕਾਰ 
ਖਾਣਾ-ਖਾਣ ਮਗਰੋਂ ਜੇਕਰ ਖੱਟੀ ਡਕਾਰਾਂ ਅਤੇ ਜਲਨ ਦੀ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਮਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮਲੱਠੀ ਚੂਸਣ ਨਾਲ ਬਹੁਤ ਲਾਭ ਹੁੰਦਾ ਹੈ। ਭੋਜਨ ਤੋਂ ਪਹਿਲਾਂ ਮਲੱਠੀ ਦੇ 3 ਛੋਟੇ–ਛੋਟੇ ਟੁਕੜੇ 15 ਮਿੰਟ ਤੱਕ ਚੂਸੋ ਅਤੇ ਫਿਰ ਭੋਜਨ ਕਰੋ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।

Also Read: ਪ੍ਰੇਮ ਵਿਆਹ ਲੜਕੀ ਨੂੰ ਪਿਆ ਭਾਰੀ, ਪਰਿਵਾਰ ਨੇ ਉਤਾਰਿਆ ਮੌਤ ਦੇ ਘਾਟ

7. ਪਾਚਨ ਤੰਤਰ ਨੂੰ ਕਰੇ ਮਜ਼ਬੂਤ
ਮਲੱਠੀ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ ਅਤੇ ਸਾਡੇ ਭਾਰ 'ਚ ਵੀ ਵਾਧਾ ਹੁੰਦਾਂ ਹੈ। ਮਲੱਠੀ ਦਾ ਸੇਵਨ ਕਰਨ 'ਤੇ ਸਰੀਰ ਮਜਬੂਤ ਵੀ ਹੁੰਦਾ ਹੈ।

In The Market