ਪੇਸ਼ਾਵਰ- ਪੇਸ਼ਾਵਰ (Peshawar) ਦੀ ਅਦਾਲਤ ’ਚ ਅਣਖ ਦੀ ਖਾਤਰ ਅੱਜ ਇਕ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ (Family Members) ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸਰਹੱਦ ਪਾਰ ਸੂਤਰਾਂ ਮੁਤਾਬਕ ਪੇਸ਼ਾਵਰ ਦੇ ਸੇਰੂ ਝਾਂਕੀ ਕਸਬੇ ਦੀ ਰਹਿਣ ਵਾਲੀ ਹਨੀਫਾ ਨਾਂ ਦੀ ਲੜਕੀ ਨੇ ਇਕ ਮਹੀਨਾ ਪਹਿਲਾਂ ਘਰੋਂ ਭੱਜ ਕੇ ਆਪਣੇ ਹੀ ਕਸਬੇ ਦੇ ਸਨੂ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਪੁਲਿਸ (Police) ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ, ਜਿਸ ਕਾਰਨ ਸਨੂ ਹਨੀਫਾ ਨੂੰ ਅਦਾਲਤ ’ਚ ਬਿਆਨ ਕਰਵਾਉਣ ਲਈ ਲੈ ਕੇ ਆਇਆ।
Also Read: ਜੇਕਰ ਤੁਸੀ ਵੀ Work From Home ਕਰਦੇ ਹੋਏ ਹੁੰਦੇ ਹੋ ਜ਼ਖਮੀ, ਤਾਂ ਕਰ ਸਕਦੇ ਹੋ ਇੰਸ਼ੋਰੈਂਸ ਕਲੇਮ
ਹਨੀਫਾ ਦੇ ਭਰਾ ਅਤੇ ਪਿਤਾ, ਜੋ ਪਹਿਲਾਂ ਹੀ ਉੱਥੇ ਖੜ੍ਹੇ ਸਨ, ਨੇ ਅਦਾਲਤ ਦੇ ਕੰਪਲੈਕਸ ’ਚ ਹੀ ਹਨੀਫਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦਕਿ ਉਸ ਦਾ ਪ੍ਰੇਮੀ ਸਨੂ ਵਾਲ-ਵਾਲ ਬਚ ਗਿਆ। ਹੱਤਿਆ ਤੋਂ ਬਾਅਦ ਮੁਲਜ਼ਮ ਅਦਾਲਤ ’ਚ ਖੜ੍ਹਾ ਹੋਇਆ ਅਤੇ ਜੱਜ ਦੇ ਸਾਹਮਣੇ ਕਿਹਾ ਕਿ ਉਸ ਨੇ ਕੋਈ ਜੁਰਮ ਨਹੀਂ ਕੀਤਾ ਹੈ। ਅਣਖ ਦੀ ਖਾਤਰ ਕਤਲ ਕਰਨਾ ਇਸਲਾਮ ’ਚ ਜਾਇਜ਼ ਹੈ। ਪੁਲਿਸ ਨੇ ਦੋਸ਼ੀ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ।
Also Read: SBI ’ਚ ਨਿਕਲੀ 1226 ਅਹੁਦਿਆਂ ’ਤੇ ਭਰਤੀ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ



