ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਦੇਸ਼ ਵਿੱਚ ਹੁਣ ਤੱਕ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਵੀ , ਸਭ ਤੋਂ ਵੱਧ ਮਾਮਲੇ ਦੱਖਣੀ ਰਾਜ ਕੇਰਲ ਤੋਂ ਆ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜੀਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 18,833 ਨਵੇਂ ਕੋਰੋਨਾ ਮਾਮਲੇ ਆਏ ਅਤੇ 278 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 24,770 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਚੰਗੀ ਖ਼ਬਰ ਇਹ ਹੈ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 2.5 ਲੱਖ ਰਹਿ ਗਈ ਹੈ । ਵਰਤਮਾਨ ਵਿੱਚ,ਦੇਸ਼ ਵਿੱਚ 2 ,46,687 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
Also Read : ਐਕਸ਼ਨ ਮੋਡ 'ਚ ਆਈ ਬੀਜੇਪੀ ਹਾਈਕਮਾਨ, ਅਜੈ ਮਿਸ਼ਰਾ ਨੂੰ ਦਿੱਲੀ ਕੀਤਾ ਤਲਬ
ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 203 ਦਿਨਾਂ ਵਿੱਚ ਇਹ ਸਰਗਰਮ ਮਾਮਲੀਆਂ ਦੀ ਸਭ ਤੋਂ ਘੱਟ ਸੰਖਿਆ ਹੈ । ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਰੋਨਾ ਦੇ 18 ਹਜ਼ਾਰ 346 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 263 ਲੋਕਾਂ ਦੀ ਮੌਤ ਹੋ ਗਈ ਸੀ । 201 ਦਿਨਾਂ ਬਾਅਦ , ਮੰਗਲਵਾਰ ਨੂੰ , ਕੋਰੋਨਾ ਦੇ ਨਵੇਂ ਮਾਮਲੀਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਸੀ।
Also Read : ਆਮ ਆਦਮੀ ਨੂੰ ਵੱਡਾ ਝਟਕਾ,ਇਕ ਵਾਰ ਫਿਰ ਤੋਂ ਮਹਿੰਗਾ ਹੋਇਆ ਘਰੇਲੂ ਗੈਸ ਸਿਲੰਡਰ
ਸਿਹਤ ਮੰਤਰਾਲੇ ਦੁਆਰਾ ਜਾਰੀ ਤਾਜ਼ਾ ਅੰਕੜੀਆਂ ਦੇ ਅਨੁਸਾਰ, ਕੱਲ੍ਹ ਦੇਸ਼ ਵਿੱਚ 4 ਹਜ਼ਾਰ 770 ਲੋਕ ਠੀਕ ਹੋਏ ਹਨ , ਜਿਸ ਤੋਂ ਬਾਅਦ ਸਰਗਰਮ ਮਾਮਲੇ ਘੱਟ ਕੇ 2 ਲੱਖ 46 ਹਜ਼ਾਰ 687 ਰਹਿ ਗਏ ਹਨ। ਅੰਕੜੀਆਂ ਦੇ ਅਨੁਸਾਰ, ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ ਤਿੰਨ ਕਰੋੜ 38 ਲੱਖ 71 ਹਜ਼ਾਰ 881 ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ ਵਿੱਚ ਹੁਣ ਤੱਕ ਕੋਰੋਨਾ ਕਾਰਨ ਚਾਰ ਲੱਖ 49 ਹਜ਼ਾਰ 538 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਦੇਸ਼ ਵਿੱਚ 3 ਕਰੋੜ 31 ਲੱਖ 75 ਹਜ਼ਾਰ 665 ਲੋਕ ਠੀਕ ਹੋ ਚੁੱਕੇ ਹਨ ।
Also Read : ਲਖੀਮਪੁਰ ਹਿੰਸਾ : ਮ੍ਰਿਤਕ ਕਿਸਾਨ ਗੁਰਵਿੰਦਰ ਦਾ ਹੋਇਆ ਅੰਤਿਮ ਸਸਕਾਰ, ਦੇਰ ਰਾਤ ਮੁੜ ਹੋਇਆ ਸੀ ਪੋਸਟਮਾਰਟਮ
ਕੇਰਲ : 9,735 ਨਵੇਂ ਮਾਮਲੇ ਆਏ ਸਾਹਮਣੇ,151 ਲੋਕਾਂ ਦੀ ਹੋਈ ਮੌਤ
ਕੇਰਲ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 9,735 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 47,38,818 ਹੋ ਗਈ । ਇਸ ਤੋਂ ਇਲਾਵਾ 151 ਮਰੀਜ਼ਾਂ ਦੀ ਮੌਤ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ 25,677 ਤੱਕ ਪਹੁੰਚ ਗਈ । ਲਗਾਤਾਰ ਦੂਜੇ ਦਿਨ , ਰਾਜ ਵਿੱਚ ਲਾਗ ਦੇ 10 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ । ਸੋਮਵਾਰ ਤੋਂ 13,878 ਲੋਕ ਸੰਕਰਮਣ ਤੋਂ ਠੀਕ ਹੋਏ ਹਨ, ਜਿਸ ਤੋਂ ਬਾਅਦ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ 45,88,084 ਹੋ ਗਈ ਹੈ । ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,24,441 ਹੈ । ਪਿਛਲੇ 24 ਘੰਟੀਆਂ ਵਿੱਚ, ਲਗਭਗ 93,202 ਨਮੂਨੀਆਂ ਦੀ ਜਾਂਚ ਕੀਤੀ ਗਈ ਹੈ ।
Also Read : ਵਿਵਾਦਾਂ 'ਚ ਘਿਰੇ ਦੀਪ ਸਿੱਧੂ, SC/ST ਐਕਟ ਤਹਿਤ ਮਾਮਲਾ ਦਰਜ
ਟੀਕਾਕਰਣ ਦਾ ਅੰਕੜਾ 92 ਕਰੋੜ ਤੋਂ ਪਾਰ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਵਿੱਚ ਟੀਕਿਆਂ ਦੀ ਗਿਣਤੀ 92 ਕਰੋੜ ਨੂੰ ਪਾਰ ਕਰ ਗਈ ਹੈ । ਕੱਲ੍ਹ ਕੋਰੋਨਾ ਵਾਇਰਸ ਟੀਕੇ ਦੀਆਂ 59 ਲੱਖ 48 ਹਜ਼ਾਰ 360 ਖੁਰਾਕਾਂ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ ਵਧ ਕੇ 92 ਕਰੋੜ 17 ਲੱਖ 65 ਹਜ਼ਾਰ 405 ਹੋ ਗਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਿਹਾ ਹੈ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਦੇ 14 ਲੱਖ 09 ਹਜ਼ਾਰ 825 ਨਮੂਨੇ ਟੈਸਟ ਕੀਤੇ ਗਏ ਸਨ, ਜਿਸ ਤੋਂ ਬਾਅਦ ਕੱਲ੍ਹ ਤੱਕ ਕੁੱਲ 57 ਕਰੋੜ 68 ਲੱਖ 03 ਹਜ਼ਾਰ 867 ਨਮੂਨੇ ਟੈਸਟ ਕੀਤੇ ਜਾ ਚੁੱਕੇ ਹਨ ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
PAN Card 2.0 : सरकार का बड़ा फैसला, QR कोड से लैस होंगे नए पैन कार्ड, ऐसे बनेगा और इतना रहेगा चार्ज
Punjab-Haryana weather Update: पंजाब-हरियाणा में कोहरे का येलो अलर्ट, तापमान में गिरावट, जानें अपने शहर का हाल
Kannauj Accident : भीषण सड़क हादसा! ट्रक से टकराई कार, 5 डॉक्टरों की मौत