LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਮ ਆਦਮੀ ਨੂੰ ਵੱਡਾ ਝਟਕਾ,ਇਕ ਵਾਰ ਫਿਰ ਤੋਂ ਮਹਿੰਗਾ ਹੋਇਆ ਘਰੇਲੂ ਗੈਸ ਸਿਲੰਡਰ 

6 oct lpg gas

ਨਵੀਂ ਦਿੱਲੀ  : ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਇਕ ਬਾਰ ਫਿਰ ਤੋਂ ਵੱਡਾ ਝਟਕਾ ਲੱਗਿਆ ਹੈ।ਘਰੇਲੂ LPG ਸਿਲੰਡਰ ਇਕ ਵਾਰ ਫਿਰ ਤੋਂ ਮਹਿੰਗਾ ਹੋ ਗਿਆ ਹੈ।ਨਾਨ-ਸਬਸਿਡੀ ਵਾਲੇ ਅੇਲਪੀਜੀ ਸਿਲੰਡਰ ਦੀ ਕੀਮਤਾਂ 'ਚ ਬੁਧਵਾਰ ਯਾਨੀ 6 ਅਕਤੂਬਰ ਨੂੰ ਇਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ।ਦਿਲੀ-ਮੁੰਬਈ ਵਿਚ ਨਾਨ-ਸਬਸਿਡੀ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ 884.50 ਰੁਪਏ ਤੋਂ ਹੁਣ 899.50 ਰੁਪਏ ਹੋ ਗਈ ਹੈ। ਪਟਨਾ 'ਚ ਹੁਣ LPG ਸਿਲੰਡਰ ਦੇ ਲਈ 1000 ਵਿਚੋਂ ਸਿਰਫ 2 ਰੁਪਏ ਘੱਟ ਦੇਣੇ ਪੇਣਗੇ।ਜੇਕਰ ਸਿਰਫ ਇਸ ਸਾਲ ਦੀ ਹੀ ਗੱਲ ਕਰੀਏ ਤਾਂ 1 ਜਨਵਰੀ ਨੂੰ ਗੈਸ ਸਿਲੰਡਰ 694 ਰੁਪਏ ਦਾ ਸੀ। 1 ਸਿਤੰਬਰ ਨੂੰ ਕੀਮਤ 884 ਰੁਪਏ ਹੋ ਗਈ। ਫਿਰ 17 ਅਗਸਤ ਤੋਂ 1 ਸਿਤੰਬਰ ਦੇ ਵਿਚਕਾਰ 15 ਦਿਨਾਂ ਵਿਚ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ।

Also Read : ਲਖੀਮਪੁਰ ਹਿੰਸਾ : ਮ੍ਰਿਤਕ ਕਿਸਾਨ ਗੁਰਵਿੰਦਰ ਦਾ ਹੋਇਆ ਅੰਤਿਮ ਸਸਕਾਰ, ਦੇਰ ਰਾਤ ਮੁੜ ਹੋਇਆ ਸੀ ਪੋਸਟਮਾਰਟਮ

1 ਅਕਤੂਬਰ ਨੂੰ ਵੀ ਵਧੇ ਸੀ ਕਮਰਸ਼ਿਅਲ ਸਿਲੰਡਰ ਦੇ ਰੇਟ
ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਸਿਰਫ 19 ਕਿਲੋ ਵਾਲੇ ਕਮਰਸ਼ਿਅਲ ਸਿਲੰਡਰਾਂ ਦੀ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। ਇਸ ਵਿਚ ਪੈਟਰੋਲਿਅਮ ਕੰਪਨਿਆਂ ਨੇ ਕਮਰਸ਼ਿਅਲ ਸਿਲੰਡਰ ਦੀ ਕੀਮਤ ਵਿਚ 43.5 ਰੁਪਏ ਦਾ ਵਾਧਾ ਕੀਤਾ ਸੀ। ਫਿਲਹਾਲ ਦਿੱਲੀ ਵਿਚ 19 ਕਿਲੋ ਦਾ ਕਮਰਸ਼ਿਅਲ ਸਿਲੰਡਰ 1736.5 ਰੁਪਏ ਹੋ ਗਿਆ ਹੈ। ਪਹਿਲਾਂ ਇਹ 1693 ਰੁਪਏ ਦਾ ਸੀ।ਕੋਲਕਾਤਾ 'ਚ 19 ਕਿਲੋ ਵਾਲੇ ਕਮਰਸ਼ਿਅਲ ਸਿਲੰਡਰ ਦੀ ਕੀਮਤ 1805.5 ਰੁਪਏ ਹੋ ਗਈ ਹੈ।ਪਹਿਲਾਂ ਇਹ 1770.5 ਰੁਪਏ ਸੀ। ਦੱਸ ਦਈਏ ਕਿ ਪੈਟਰੋਲਿਅਮ ਕੰਪਨਿਆਂ ਹਰ 15 ਦਿਨ ਵਿਚ LPG ਸਿਲੰਡਰ ਦੀ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ।

Also Read : ਪ੍ਰਿਯੰਕਾ ਗਾਂਧੀ ਦੇ ਸਮਰਥਨ 'ਚ ਨਿਤਰੇ ਨਵਜੋਤ ਸਿੱਧੂ, ਕਿਹਾ- ਲਖੀਮਪੁਰ ਖੀਰੀ ਤਕ ਪੰਜਾਬ ਕਾਂਗਰਸ ਕਰੇਗੀ ਮਾਰਚ


ਸਰਕਾਰ ਦੇ ਵੱਲੋਂ ਇਕ ਤਰਫ ਕਿਹਾ ਜਾਦਾਂ ਹੈ ਕਿ ਕਰੋੜਾਂ ਲੋਕਾਂ ਨੇ ਆਪਣੀ ਸਬਸਿਡੀ ਛੱਡੀ ਸੀ,ਤਾਕਿ ਦੂਜੇ ਗਰੀਬ ਲੋਕਾਂ ਨੂੰ ਸਿਲੰਡਰ ਦੇਕੇ ਉਨ੍ਹਾਂ ਨੂੰ ਚੂਲ੍ਹੇ ਦੇ ਧੂੰਏ ਤੋਂ ਆਜ਼ਾਦੀ ਦਿੱਤੀ ਜਾਵੇ।ਪਰ ਹੁਣ ਸਬਸਿਡੀ ਛੱਡਣ ਵਾਲੇ ਮਿਡਲ ਕਲਾਸ,ਲੋਅਰ ਮਿਡਲ ਕਲਾਸ ਲੋਕ ਵੀ ਮਹਿੰਗੇ ਗੈਸ ਸਿਲੰਡਰ ਅੱਗੇ ਮਜਬੂਰ ਦਿਖ ਰਹੇ ਹਨ।

In The Market