LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਹਿੰਸਾ : ਮ੍ਰਿਤਕ ਕਿਸਾਨ ਗੁਰਵਿੰਦਰ ਦਾ ਹੋਇਆ ਅੰਤਿਮ ਸਸਕਾਰ, ਦੇਰ ਰਾਤ ਮੁੜ ਹੋਇਆ ਸੀ ਪੋਸਟਮਾਰਟਮ

6 oct lakhimpur

ਯੂਪੀ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਚੌਥੇ ਕਿਸਾਨ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਸਵੇਰੇ ਹੋਇਆ ਹੈ। ਐਤਵਾਰ ਨੂੰ ਹੋਈ ਹਿੰਸਾ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਘਟਨਾ ਦੇ ਤਿੰਨ ਦਿਨ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਗਿਆ ਸੀ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਮਨਾਉਣ ਤੋਂ ਬਾਅਦ ਦੇਰ ਰਾਤ ਗੁਰਵਿੰਦਰ ਦਾ ਪੋਸਟਮਾਰਟਮ ਦੁਬਾਰਾ ਕੀਤਾ ਗਿਆ। ਮੰਗਲਵਾਰ ਨੂੰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਰਿਪੋਰਟ ਨੂੰ ਗਲਤ ਦੱਸਦੇ ਹੋਏ ਦੁਬਾਰਾ ਪੋਸਟਮਾਰਟਮ ਦੀ ਮੰਗ ਕੀਤੀ ਸੀ ਅਤੇ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗੁਰਵਿੰਦਰ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕੀਤਾ ਗਿਆ। ਜਿਸ ਵਿਚ ਇਹ ਸਪਸ਼ਟ ਹੋ ਗਿਆ ਸੀ ਕਿ ਗੁਰਵਿੰਦਰ ਦੀ ਮੌਤ ਗੋਲੀ ਲੱਗਣ ਕਾਰਨ ਨਹੀਂ ਬਲਕਿ ਸਦਮਾ ਅਤੇ ਬ੍ਰੇਨ ਹੈਮਰੇਜ ਨਾਲ ਹੋਈ ਸੀ।

Also Read : ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ,ਕਾਂਗਰਸ ਸਮਰਥਕਾਂ ਦਾ ਵਿਰੋਧ ਜਾਰੀ

ਐਤਵਾਰ, 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੋਨੀਆ ਵਿੱਚ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਪ੍ਰਸ਼ਾਸਨ ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ, ਕਿਸਾਨਾਂ ਦੇ ਪਰਿਵਾਰ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਏ। ਇਨ੍ਹਾਂ ਚਾਰਾਂ ਦਾ ਪੋਸਟਮਾਰਟਮ ਸੋਮਵਾਰ ਨੂੰ ਕੀਤਾ ਗਿਆ। ਇਨ੍ਹਾਂ ਚਾਰਾਂ ਵਿੱਚੋਂ ਲਵਪ੍ਰੀਤ ਸਿੰਘ (19), ਨਛੱਤਰ ਸਿੰਘ (65) ਅਤੇ ਦਲਜੀਤ ਸਿੰਘ (42) ਦਾ ਮੰਗਲਵਾਰ ਨੂੰ ਸਸਕਾਰ ਕਰ ਦਿੱਤਾ ਗਿਆ। ਪਰ ਗੁਰਵਿੰਦਰ ਸਿੰਘ (22) ਦਾ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ।

Also Read : ਵਿਵਾਦਾਂ 'ਚ ਘਿਰੇ ਦੀਪ ਸਿੱਧੂ, SC/ST ਐਕਟ ਤਹਿਤ ਮਾਮਲਾ ਦਰਜ

ਹਾਲਾਂਕਿ, ਪਰਿਵਾਰਕ ਮੈਂਬਰਾਂ ਨੇ ਇਸ ਰਿਪੋਰਟ ਨੂੰ ਗਲਤ ਦੱਸਿਆ ਸੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਗੁਰਵਿੰਦਰ ਦੀ ਮੌਤ ਗੋਲੀਆਂ ਲੱਗਣ ਕਾਰਨ ਹੋਈ ਹੈ। ਗੁਰਵਿੰਦਰ ਮੋਹਰਨੀਆ ਪਿੰਡ ਦਾ ਵਸਨੀਕ ਸੀ। ਉਸ ਦੇ ਰਿਸ਼ਤੇਦਾਰਾਂ ਨੇ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਦੁਬਾਰਾ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਮੰਗਲਵਾਰ ਨੂੰ ਗੁਰਵਿੰਦਰ ਦੇ ਪਰਿਵਾਰ ਕੋਲ ਪਹੁੰਚੇ ਸਨ।ਟਿਕੈਤ ਨਾਲ ਬਹੁਤ ਸਮਝੌਤੇ ਅਤੇ ਗੱਲਬਾਤ ਤੋਂ ਬਾਅਦ, ਪ੍ਰਸ਼ਾਸਨ ਦੁਬਾਰਾ ਪੋਸਟਮਾਰਟਮ ਕਰਵਾਉਣ ਲਈ ਸਹਿਮਤ ਹੋ ਗਿਆ। ਦੇਰ ਰਾਤ ਲਖਨਊ ਤੋਂ ਡਾਕਟਰਾਂ ਦੀ ਇੱਕ ਟੀਮ ਬਹਿਰਾਈਚ ਆਈ ਅਤੇ ਗੁਰਵਿੰਦਰ ਦਾ ਪੋਸਟਮਾਰਟਮ ਦੁਬਾਰਾ ਰਾਤ ਨੂੰ ਹੀ ਭਾਰੀ ਸੁਰੱਖਿਆ ਦੇ ਵਿਚਕਾਰ ਬਹਰਾਇਚ ਮੁਰਦਾਘਰ ਵਿੱਚ ਕੀਤਾ ਗਿਆ।

In The Market