LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਨਮ ਦਿਨ ਮੌਕੇ ਗੱਭਰੂ ਜਵਾਨ ਨੂੰ ਉਤਾਰਿਆ ਮੌਤ ਦੇ ਘਾਟ, ਪਾਰਟੀ ਲਈ ਮੋਮੋਜ਼ ਲੈਂਦਿਆਂ ਜੜ੍ਹ ਦਿੱਤੇ ਸੀ ਥੱਪੜ, ਫਿਰ ਵਾਪਰੀ ਰੂਹ ਕੰਬਾਊ ਵਾਰਦਾਤ

haryana 0607

National News : ਮੋਮੋਜ਼ ਲੈਣ ਗਏ ਨੌਕਰ ਨੂੰ ਥੱਪੜ ਮਾਰਨ ਦਾ ਬਦਲਾ ਲੈਣਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ, ਜਨਮ ਦਿਨ ਵਾਲੇ ਦਿਨ ਹੀ ਉਕਤ ਨੌਜਵਾਨ ਨੂੰ ਕਾਰ ਵਿਚ ਆਏ ਮੁਲਜ਼ਮਾਂ ਨੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਕ ਗੋਲ਼ੀ ਉਸ ਦੀ ਛਾਤੀ ਵਿਚ ਲੱਗੀ ਤੇ ਮੌਕੇ ਉਤੇ ਹੀ ਉਸ ਦੀ ਮੌਤ ਹੋ ਗਈ। ਇਹ ਵਾਰਦਾਤ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਸੁਥਾਣਾ ਨੇੜੇ ਵਾਪਰੀ। ਨੌਜਵਾਨ ਦੁਕਾਨ ਬੰਦ ਕਰ ਕੇ ਆਪਣੇ ਦੋਸਤ ਨਾਲ ਬਾਈਕ 'ਤੇ ਘਰ ਪਰਤਣ ਦੀ ਤਿਆਰੀ ਕਰ ਰਿਹਾ ਸੀ ਪਰ ਵਾਰਦਾਤ ਕਰ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮਾਰੇ ਗਏ ਨੌਜਵਾਨ ਦੇ ਦੋਸਤ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਸਾਰੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮ੍ਰਿਤਕ ਦੀ ਪਛਾਣ ਦਿਨੇਸ਼ ਵਾਸੀ ਪਿੰਡ ਰਣੌਲੀ ਪ੍ਰਾਣਪੁਰਾ ਵਜੋਂ ਹੋਈ ਹੈ। 

ਸਥਾਨਕ ਪੁਲਿਸ ਤੋਂ ਇਲਾਵਾ ਸੀਆਈਏ ਦੀਆਂ ਟੀਮਾਂ ਹਮਲਾਵਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਗੋਲੀ ਚਲਾਉਣ ਵਾਲੇ ਦੋ ਹਮਲਾਵਰਾਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਪਿੰਡ ਜਲਿਆਵਾਸ ਅਤੇ ਦੂਜਾ ਪਿੰਡ ਪਟੂਹੇੜਾ ਦਾ ਰਹਿਣ ਵਾਲਾ ਹੈ। 
ਜਾਣਕਾਰੀ ਮੁਤਾਬਕ ਰੇਵਾੜੀ ਜ਼ਿਲੇ ਦੇ ਪਿੰਡ ਰਨੌਲੀ ਪ੍ਰਾਣਪੁਰਾ ਦੇ ਰਹਿਣ ਵਾਲੇ ਦਿਨੇਸ਼ (35) ਦੀ ਬਾਵਲ ਰੋਡ 'ਤੇ ਸੁਥਾਣੀ-ਜਲਿਆਵਾਸ ਵਿਚਕਾਰ ਮਸਾਲਿਆਂ ਦੀ ਦੁਕਾਨ ਹੈ। ਸ਼ੁੱਕਰਵਾਰ ਨੂੰ ਉਸ ਦਾ ਜਨਮ ਦਿਨ ਸੀ। ਉਹ ਆਪਣੇ ਹੀ ਪਿੰਡ ਦੇ ਇੱਕ ਦੋਸਤ ਨੂੰ ਮਿਲਦਾ ਹੈ, ਜੋ ਰੇਵਾੜੀ ਵਿੱਚ ਇੱਕ ਮਾਲ ਵਿੱਚ ਕੰਮ ਕਰਦਾ ਹੈ।
ਸ਼ੁੱਕਰਵਾਰ ਰਾਤ ਨੂੰ ਉਹ ਆਪਣੇ ਦੋਸਤ ਨਾਲ ਦੁਕਾਨ 'ਤੇ ਬੈਠਾ ਸੀ। ਕਿਉਂਕਿ ਉਸਦਾ ਜਨਮ ਦਿਨ ਸੀ, ਉਸਨੇ ਆਪਣੇ ਨੌਕਰ ਨੂੰ ਸੁਥਾਣਾ ਨੇੜੇ ਇੱਕ ਦੁਕਾਨ 'ਤੇ ਇੱਕ ਦੋਸਤ ਦੀ ਪਾਰਟੀ ਲਈ ਮੋਮੋਜ਼ ਲੈਣ ਲਈ ਭੇਜਿਆ ਸੀ। 

ਮੋਮੋਜ਼ ਲੈਣ ਗਏ ਨੌਕਰ ਨੂੰ ਥੱਪੜ ਮਾਰਿਆ
ਦੱਸਿਆ ਜਾ ਰਿਹਾ ਹੈ ਕਿ ਮੋਮੋਜ਼ ਦੀ ਦੁਕਾਨ 'ਤੇ ਖੜ੍ਹੇ ਇਕ ਵਿਅਕਤੀ ਨੇ ਕਿਸੇ ਗੱਲ ਨੂੰ ਲੈ ਕੇ ਦਿਨੇਸ਼ ਦੇ ਨੌਕਰ ਨੂੰ ਥੱਪੜ ਮਾਰ ਦਿੱਤਾ। ਨੌਕਰ ਨੇ ਵਾਪਸ ਦੁਕਾਨ 'ਤੇ ਆ ਕੇ ਦਿਨੇਸ਼ ਨੂੰ ਦੱਸਿਆ। ਦਿਨੇਸ਼ ਤੁਰੰਤ ਮੋਮੋਜ਼ ਦੀ ਦੁਕਾਨ 'ਤੇ ਪਹੁੰਚਿਆ ਅਤੇ ਨੌਕਰ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਦੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਉਹ ਦੁਕਾਨ 'ਤੇ ਵਾਪਸ ਆ ਕੇ ਬੈਠ ਗਿਆ। ਰਾਤ ਕਰੀਬ ਪੌਣੇ ਨੌਂ ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਬਾਈਕ ’ਤੇ ਆਪਣੇ ਦੋਸਤ ਨਾਲ ਘਰ ਨੂੰ ਜਾਣ ਵਾਲਾ ਸੀ। ਉਦੋਂ ਕੁਝ ਬਦਮਾਸ਼ ਕਾਰ ਅਤੇ ਬਾਈਕ 'ਤੇ ਸਵਾਰ ਹੋ ਕੇ ਆਏ। ਦਿਨੇਸ਼ ਦੇ ਆਉਂਦੇ ਹੀ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਦਿਨੇਸ਼ ਦੀ ਛਾਤੀ ਵਿੱਚ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 

5 ਤੇ 7 ਸਾਲ ਦੇ ਜਵਾਕਾਂ ਸਿਰੋਂ ਉਠਿਆ ਪਿਓ ਦਾ ਸਾਇਆ
ਮ੍ਰਿਤਕ 5 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀਆਂ 3 ਵੱਡੀਆਂ ਭੈਣਾਂ ਅਤੇ 2 ਛੋਟੀਆਂ ਭੈਣਾਂ ਹਨ। ਦਿਨੇਸ਼ ਵਿਆਹਿਆ ਹੋਇਆ ਸੀ। ਉਨ੍ਹਾਂ ਦਾ 5 ਸਾਲ ਦਾ ਬੇਟਾ ਅਤੇ 7 ਸਾਲ ਦੀ ਬੇਟੀ ਹੈ। ਕਸੌਲਾ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

In The Market