ਕੇਰਲ ਵਿਚ ਮੈਡੀਕਲ ਦਾਖਲਾ ਪ੍ਰੀਖਿਆ NEET ਦੌਰਾਨ ਕੁੜੀਆਂ ਨੂੰ ਕਥਿਤ ਤੌਰ 'ਤੇ ਆਪਣੀ ਬ੍ਰਾ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਲੜਕੀ ਦੇ ਪਿਤਾ ਨੇ ਥਾਣੇ ਪਹੁੰਚ ਕੇ ਇਸ ਸਾਰੀ ਘਟਨਾ ਦੀ ਸ਼ਿਕਾਇਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਲਈ ਹਾਲ 'ਚ ਦਾਖਲ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ 'ਚ ਲੜਕੀ ਦੀ ਬ੍ਰਾ 'ਚ ਮੈਟਲ ਹੁੱਕ ਕਾਰਨ ਬੀਪ ਵੱਜ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰਾ ਉਤਾਰਨ ਲਈ ਮਜਬੂਰ ਕੀਤਾ ਗਿਆ।
Also Read: ਮਹਿੰਗਾਈ ਦੀ ਮਾਰ! ਦੁੱਧ-ਦਹੀਂ, ਪਨੀਰ ਤੋਂ ਲੈ ਕੇ ਇਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ, ਦੇਖੋ ਸੂਚੀ
ਦੱਸਿਆ ਜਾ ਰਿਹਾ ਹੈ ਕਿ ਕੋਲਮ ਜ਼ਿਲ੍ਹੇ ਦੇ NEET ਕੇਂਦਰ ਮਾਰਥੋਮਾ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ 'ਚ ਇਕ ਮਹਿਲਾ ਸੁਰੱਖਿਆ ਕਰਮਚਾਰੀ ਨੇ ਜਾਂਚ ਦੌਰਾਨ ਲੜਕੀ ਨੂੰ ਕਿਹਾ ਕਿ ਉਹ ਬ੍ਰਾ ਦੀ ਹੁੱਕ ਕਾਰਨ ਆਪਣੀ ਬ੍ਰਾ ਉਤਾਰ ਦੇਵੇ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਉਸ ਨੇ ਆਪਣੀ ਬ੍ਰਾ ਨਾ ਉਤਾਰੀ ਤਾਂ ਉਸ ਨੂੰ ਮੈਡੀਕਲ ਦਾਖਲਾ ਪ੍ਰੀਖਿਆ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ਿਕਾਇਤ ਦੇ ਮੁਤਾਬਕ ਲੜਕੀ ਨੂੰ ਕਿਹਾ ਗਿਆ ਸੀ ਕਿ, ਕੀ ਤੁਹਾਡਾ ਭਵਿੱਖ ਤੁਹਾਡੇ ਲਈ ਵੱਡਾ ਹੈ ਜਾਂ ਅੰਦਰੂਨੀ ਕੱਪੜੇ? ਇਸ ਨੂੰ ਹਟਾਓ ਤੇ ਸਾਡਾ ਸਮਾਂ ਬਰਬਾਦ ਨਾ ਕਰੋ।
Also Read: ਬੇਅਦਬੀ ਮਾਮਲਿਆਂ ਦੀ CBI ਤੋਂ ਜਾਂਚ ਕਰਵਾਉਣਾ ਚਾਹੁੰਦੈ ਰਾਮ ਰਹੀਮ, ਹਾਈ ਕੋਰਟ 'ਚ ਹੋਵੇਗੀ ਸੁਣਵਾਈ
ਕੀ ਕਿਹਾ ਸੀ ਸ਼ਿਕਾਇਤ 'ਚ...
ਇਸ ਦੇ ਨਾਲ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰੀਖਿਆ ਕੇਂਦਰ ਨੇ ਇਸ ਪੂਰੇ ਮਾਮਲੇ 'ਚ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕੋਲਮ ਪੁਲਿਸ ਨੇ ਪੁਸ਼ਟੀ ਕੀਤੀ ਕਿ, ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਈ ਲੜਕੀਆਂ ਨੂੰ ਉਨ੍ਹਾਂ ਦੇ ਅੰਡਰਵੀਅਰ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ। ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਾਉਂਦੇ ਹੋਏ ਕਿਹਾ ਕਿ ਸੁਰੱਖਿਆ ਜਾਂਚ ਦੌਰਾਨ ਮੇਰੀ ਬੇਟੀ ਨੂੰ ਦੱਸਿਆ ਗਿਆ ਕਿ ਉਸ ਦੀ ਬ੍ਰਾ 'ਚ ਹੁੱਕ ਹੋਣ ਕਾਰਨ ਮੈਟਲ ਡਿਟੈਕਟਰ ਦੀ ਬੀਪ ਵੱਜ ਰਹੀ ਸੀ। ਉਨ੍ਹਾਂ ਦੱਸਿਆ ਕਿ 90 ਫੀਸਦੀ ਵਿਦਿਆਰਥਣਾਂ ਤੋਂ ਉਨ੍ਹਾਂ ਦੇ ਇਨਰਵੇਅਰ ਉਤਰਵਾਏ ਗਏ ਸਨ, ਜਿਸ ਕਾਰਨ ਪ੍ਰੀਖਿਆ ਦੇਣ ਸਮੇਂ ਵਿਦਿਆਰਥਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka Rashifal: आज के दिन वृश्चिक-मिथुन राशि वाले कारोबार में पाएंगे तेजी, जानें अन्य राशियों का हाल
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें