LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਸਮੇਤ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਦਾ ਅਲਰਟ

december 1heavy rain

ਨਵੀਂ ਦਿੱਲੀ: ਉੱਤਰ ਆਂਧਰ ਪ੍ਰਦੇਸ਼ (North Andhra Pradesh) ਅਤੇ ਓਡਿਸ਼ਾ ਤੱਟ (Odisha coast) ਦੇ ਨੇੜਲੇ ਇਲਾਕਿਆਂ ਵਿਚ ਡੀਪ ਡਿਪ੍ਰੈਸ਼ਨ (Deep depression) ਦੇ ਚੱਲਦੇ ਇਕ ਚੱਕਰਵਾਤੀ ਤੂਫਾਨ (Cyclonic storm) ਬਣ ਰਿਹਾ ਹੈ ਜੋ 3 ਦਸੰਬਰ ਨੂੰ ਮਜ਼ਬੂਤ ਹੋ ਕੇ ਉੱਤਰ-ਪੱਛਮ ਵੱਲ ਵੱਧੇਗਾ ਅਤੇ ਚਾਰ ਦਸੰਬਰ ਦੀ ਸਵੇਰ ਨੂੰ ਉੱਤਰੀ ਆਂਧਰਾ ਪ੍ਰਦੇਸ਼-ਓਡਿਸ਼ਾ ਦੇ ਤਟਵਰਤੀ ਖੇਤਰਾਂ ਨਾਲ ਟਕਰਾਏਗਾ। ਇਸ ਤੂਫਾਨ ਦਾ ਨਾਂ ਚੱਕਰਵਾਤ ਜੋਵਾੜ (Cyclone Jowar) ਰੱਖਿਆ ਗਿਆ ਹੈ। ਉਥੇ ਹੀ ਪੱਛਮੀ ਉੱਤਰ ਅਤੇ ਮੱਧ ਭਾਰਤ ਦੇ ਨੇੜਲੇ ਇਲਾਕਿਆਂ ਵਿਚ ਵੈਸਟਰਨ ਡਿਸਟਰਬੈਂਸ ਨੇ ਦਸਤਕ ਦਿੱਤੀ ਹੈ। ਨਿਊਜ਼ ਏਜੰਸੀ ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ ਇਸ ਦੀ ਵਜ੍ਹਾ ਨਾਲ ਮੌਸਮ ਦਾ ਮਿਜਾਜ਼ ਬਦਲੇਗਾ ਜਿਸ ਦੀ ਵਜ੍ਹਾ ਨਾਲ ਦੇਸ਼ ਦੇ ਕਈ ਇਲਾਕਿਆਂ ਵਿਚ ਦੋ ਦਸੰਬਰ ਤੱਕ ਤੇਜ਼ ਬਾਰਿਸ਼ ਹੋਵੇਗੀ।


ਮੌਸਮ ਵਿਭਾਗ ਦੀ ਮੰਨੀਏ  ਤਾਂ ਅੰਡੇਮਾਨ ਸਾਗਰ ਦੇ ਮੱਧ ਹਿੱਸੇ 'ਤੇ ਬਣਿਆ ਦਬਾਅ ਦਾ ਖੇਤਰ ਬੁੱਧਵਾਰ ਤੱਕ ਪੱਛਮੀ ਉੱਤਰ-ਪੱਛਮ ਵੱਲ ਵੱਧਦੇ ਹਓਏ ਮੰਗਲਵਾਰ ਤੱਕ ਬੰਗਾਲ ਦੀ ਮੱਧ ਖਾੜੀ ਦੇ ਉਪਰ ਇਕ ਚੱਕਰਵਾਤੀ ਤੂਫਾਨ ਦੇ ਰੂਪ ਵਿਚ ਤਬਦੀਲ ਹੋ ਕੇ ਚਾਰ ਦਸੰਬਰ ਨੂੰ ਉੱਤਰੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਓਡਿਸ਼ਾ ਤੱਟ ਨਾਲ ਟਕਰਾਏਗਾ। ਇਸ ਦੀ ਵਜ੍ਹਾ ਨਾਲ ਓਡਿਸ਼ਾ ਅਤੇ ਪੱਛਮੀ ਬੰਗਾਲ ਦੇ ਤਟਵਰਤੀ ਜ਼ਿਲਿਆਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦੇ ਉੱਤਰੀ ਖੇਤਰਾਂ ਵਿਚ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਹੈ। ਇਹੀ ਨਹੀਂ ਉੱਤਰੀ-ਪੂਰਬੀ ਸੂਬਿਆਂ ਵਿਚ ਵੀ ਪੰਜ ਤੋਂ 6 ਦਸੰਬਰ ਨੂੰ ਭਾਰੀ ਬਾਰਿਸ਼ ਹੋਵੇਗੀ।


ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟੇ ਵਿਚ ਪੰਜਾਬ, ਹਰਿਆਣਾ ਅਤੇ ਪੱਛਮੀ ਰਾਜਸਥਾਨ ਵਿਚ ਤਾਪਮਾਨ ਆਮ ਰਹਿਣ ਦੀ ਸੰਭਾਵਨਾ ਹੈ। ਪੂਰਬੀ ਰਾਜਸਥਾਨ, ਪੂਰਬ ਅਤੇ ਪੱਛਮੀ ਯੂ.ਪੀ., ਮੱਧ ਪ੍ਰਦੇਸ਼ ਵਿਚ ਤਾਪਮਾਨ ਆਮ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਮੌਸਮ ਬਾਰੇ ਜਾਣਕਾਰੀ ਦੇਣ ਵਾਲੀ ਏਜੰਸੀ ਸਕਾਈਮੈੱਟ ਵੈਦਰ ਦੀ ਰਿਪੋਰਟ ਮੁਤਾਬਕ ਅਗਲੇ 24 ਘੰਟੇ ਦੌਰਾਨ, ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿਚ ਭਾਰੀ ਬਾਰਿਸ਼ ਹੋਵੇਗੀ। ਇਹੀ ਨਹੀਂ ਕੇਰਲ, ਤਾਮਿਲਨਾਡੂ, ਕਰਨਾਟਕ, ਮੱਧ ਮਹਾਰਾਸ਼ਟਰ, ਕੋਂਕਣ ਅਤੇ ਗੋਆ ਦੇ ਕੁਝ ਹਿੱਸਿਆਂ ਵਿਚ ਹਲਕੀ ਤੋਂ ਮੱਧਮ ਬਾਰਿਸ਼ ਸੰਭਵ ਹੈ।

Also Read: ਓਮੀਕ੍ਰੋਨ ਦਾ ਅਸਰ, ਕ੍ਰਿਸਮਸ ਦੀਆਂ ਛੁੱਟੀਆਂ 'ਚ ਟ੍ਰੈਵਲ, ਏਵੀਏਸ਼ਨ ਸੈਕਟਰ 'ਚ ਫਿਰ ਲੱਗੀਆਂ ਪਾਬੰਦੀਆਂ

In The Market