LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਮੀਕ੍ਰੋਨ ਦਾ ਅਸਰ, ਕ੍ਰਿਸਮਸ ਦੀਆਂ ਛੁੱਟੀਆਂ 'ਚ ਟ੍ਰੈਵਲ, ਏਵੀਏਸ਼ਨ ਸੈਕਟਰ 'ਚ ਫਿਰ ਲੱਗੀਆਂ ਪਾਬੰਦੀਆਂ

302

ਨਵੀਂ ਦਿੱਲੀ : ਏਵੀਏਸ਼ਨ (Aviation) ਅਤੇ ਟੂਰਿਜ਼ਮ-ਟ੍ਰੈਵਲ ਸੈਕਟਰ (Tourism sector) ਦੇ ਦਿਨ ਬਦਲਣ ਦਾ ਨਾਂ ਹੀ ਨਹੀਂ ਲੈ ਰਹੇ ਹਨ। ਪਿਛਲੇ ਸਾਲ ਕੋਰੋਨਾ ਵਾਇਰਸ (Corona virus) ਸੰਕਟ ਦਾ ਸਭ ਤੋਂ ਬੁਰਾ ਅਸਰ ਇਨ੍ਹਾਂ ਦੋ ਸੈਕਟਰਾਂ 'ਤੇ ਪਿਆ ਅਤੇ ਹੁਣ ਇਕ ਵਾਰ ਫਿਰ ਇਨ੍ਹਾਂ ਸੈਕਟਰਾਂ 'ਤੇ ਓਮੀਕ੍ਰੋਨ (Omicron on sectors) ਦਾ ਖਤਰਾ ਮੰਡਰਾ ਰਿਹਾ ਹੈ। ਦਸੰਬਰ ਮਹੀਨਾ ਪੂਰੀ ਦੁਨੀਆ ਵਿਚ ਛੁੱਟੀਆਂ ਦਾ ਮਹੀਨਾ ਹੁੰਦਾ ਹੈ। ਕ੍ਰਿਸਮਸ ਅਤੇ ਨਵੇਂ ਸਾਲ (Christmas and New Year) ਦੀਆਂ ਛੁੱਟੀਆਂ 'ਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਕਈ ਭਾਰਤੀ ਘਰ ਪਰਤੇ ਹਨ ਤਾਂ ਉਥੇ ਹੀ ਇਨ੍ਹਾਂ ਛੁੱਟੀਆਂ ਵਿਚ ਘਰੇਲੂ ਯਾਤਰੀ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਦੀ ਵੀ ਯਾਤਰਾ ਕਰਦੇ ਹਨ। ਅਜਿਹੇ ਵਿਚ ਏਵੀਏਸ਼ਨ ਸੈਕਟਰ ਅਤੇ ਟੂਰਿਜ਼ਮ ਸੈਕਟਰ ਨੂੰ ਚੰਗਾ ਫਾਇਦਾ ਮਿਲਦਾ ਹੈ।


ਓਮੀਕ੍ਰੋਨ ਦੇ ਖਤਰੇ ਨੂੰ ਦੇਖਦੇ ਹੋਏ ਏਵੀਏਸ਼ਨ ਸੈਕਟਰ ਦੇ ਡਾਇਰੈਕਟੋਰੇਟ ਜਨਰਲ ਆਫ਼ ਏਵੀਏਸ਼ਨ ਨੇ ਦੇਸ਼ ਤੋਂ ਇੰਟਰਨੈਸ਼ਨਲ ਫਲਾਈਟਸ ਨੂੰ ਆਮ ਕਰਨ ਦੇ ਫੈਸਲੇ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਦੇਸ਼ ਵਿਚ 15 ਦਸੰਬਰ ਤੋਂ ਇਹ ਫਲਾਈਟਸ ਆਮ ਹੋਣੀਆਂ ਸਨ। ਡਾਇਰੈਕਟੋਰੇਟ ਜਨਰਲ ਆਫ਼ ਏਵੀਏਸ਼ਨ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਸੰਸਾਰਕ ਪੱਧਰ 'ਤੇ ਓਮੀਕ੍ਰੋਨ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਸਥਿਤੀ 'ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ। ਇਸ ਬਾਰੇ ਵਿਚ ਏਵੀਏਸ਼ਨ ਸੈਕਟਰ ਦੇ ਸਾਰੇ ਸਕੇਟਹੋਲਡਰਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਚਿਤ ਫੈਸਲਾ ਲਿਆ ਜਾਵੇਗਾ।


ਪਿਛਲੇ ਡੇਢ ਕੋਰੋਨਾ ਦੇ ਚੱਲਦੇ 23 ਮਾਰਚ ਨੂੰ ਦੇਸ਼ ਵਿਚ ਨਿਯਮਿਤ ਕੌਮਾਂਤਰੀ ਉਡਾਣਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਅਜਿਹੇ ਵਿਚ ਏਵੀਏਸ਼ਨ ਸੈਕਟਰ ਨੂੰ ਇਸ ਵਾਰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮੌਕੇ ਕੌਮਾਂਤਰੀ ਉਡਾਣਾਂ ਦੀ ਆਵਾਜਾਈ ਮੁੜ ਬਹਾਲ ਹੋਣ ਨਾਲ ਕਮਾਈ ਦੀ ਉਮੀਦ ਸੀ ਪਰ ਅਜੇ ਇਸ 'ਤੇ ਬ੍ਰੇਕ ਲੱਗਦੀ ਦਿਖ ਰਹੀ ਹੈ।

In The Market