LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨਿਸਤਾਨ ਵਿਚ ਫਸੇ ਸਿੱਖਾਂ ਤੇ ਹਿੰਦੂ ਪਰਿਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਬੋਲੇ ਮਨਜਿੰਦਰ ਸਿਰਸਾ

manjinder singh sirsa

ਨਵੀਂ ਦਿੱਲੀ (ਇੰਟ.)- ਅਫਗਾਨਿਸਤਾਨ (Afghanistan) ਤੋਂ ਜਿਸ ਤਰ੍ਹਾਂ ਦੀਆਂ ਤਸਵੀਰਾਂ (Photos) ਸਾਹਮਣੇ ਆ ਰਹੀਆਂ ਹਨ ਉਸ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਲੀਡਰ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਵਲੋਂ ਸੋਸ਼ਲ ਮੀਡੀਆ (Social Media) 'ਤੇ ਇਕ ਵੀਡੀਓ ਪੋਸਟ (Video Post) ਕੀਤੀ ਗਈ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਅਫਗਾਨਿਸਤਾਨ (Afghanistan) ਵਿਚ ਤਾਲਿਬਾਨ (Taliban) ਦੇ ਆਉਣ ਤੋਂ ਬਾਅਦ ਜੋ ਸਾਡੇ ਸਿੱਖ ਭਰਾ ਗਜਨੀ ਵਿਚ ਸਨ, ਜਲਾਲਾਬਾਦ (Jalalabad) ਵਿਚ ਸਨ ਉਨ੍ਹਾਂ ਸਭ ਨੇ ਕਾਬੁਲ ਗੁਰਦੁਆਰੇ (Kabul Gurdwara) ਵਿਚ ਪਨਾਹ ਲਈ ਹੋਈ ਹੈ। ਇਸ ਵਿਚ ਕੁਲ 300 ਲੋਕ ਹਨ, ਜਿਨ੍ਹਾਂ ਵਿਚੋਂ 50 ਹਿੰਦੂ ਪਰਿਵਾਰ ਹਨ, ਜਦੋਂ ਕਿ ਬਾਕੀ ਸਿੱਖ ਹਨ ਅਤੇ ਇਹ ਸਾਰੇ ਸੁਰੱਖਿਅਤ ਹਨ। ਹੁਣ ਕੁਝ ਦੇਰ ਪਹਿਲਾਂ ਲੋਕਲ ਤਾਲਿਬਾਨ ਲੀਡਰ ਨੇ ਗੁਰਦੁਆਰੇ ਵਿਚ ਵਿਜ਼ਿਟ ਕੀਤੀ ਅਤੇ ਗੁਰਦੁਆਰਾ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਇਹ ਭਰੋਸਾ ਦਿਵਾਇਆ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਸਾਡੇ ਸਿੱਖ ਭਰਾ ਸੁਰੱਖਿਅਤ ਰਹਿਣਗੇ ਅਤੇ ਗੁਰੂ ਸਾਹਿਬ ਉਨ੍ਹਾਂ ਦੀ ਰਾਖੀ ਕਰਨਗੇ।

Read more- ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ਮੌਕੇ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ
ਦੱਸਣਯੋਗ ਹੈ ਕਿ 2001 ਵਿਚ ਅਮਰੀਕੀ ਗਠਜੋੜ ਦੀਆਂ ਫੌਜਾਂ ਨੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੀਤਾ ਸੀ, ਹੁਣ ਉਨ੍ਹਾਂ ਫੌਜਾਂ ਦੇ ਵਾਪਸ ਜਾਂਦਿਆਂ ਹੀ 2 ਦਹਾਕਿਆਂ ਬਾਅਦ ਤਾਲਿਬਾਨ ਨੇ ਅਫ਼ਗਾਨ ਸੱਤਾ ਉੱਤੇ ਮੁੜ ਕਬਜ਼ਾ ਕਰ ਲਿਆ ਹੈ। ਇਸ ਪਿੱਛੋਂ ਤਾਲਿਬਾਨ ਦੇ ਅੱਤਵਾਦੀ ਐਤਵਾਰ ਰਾਤ ਅਫਗਾਨਿਸਤਾਨ ਦੇ ਰਾਸ਼ਟਰਪਤੀ ਪੈਲੇਸ (ਭਵਨ) ਵਿਚ ਵੀ ਦਾਖਲ ਹੋਏ। ਇੰਨਾ ਹੀ ਨਹੀਂ ਉਥੇ ਉਨ੍ਹਾਂ ਨੇ ਤਾਲਿਬਾਨ ਦਾ ਪਰਚਮ ਵੀ ਲਗਾ ਦਿੱਤਾ। ਦੱਸ ਦਈਏ ਕਿ ਐਤਵਾਰ ਨੂੰ ਤਾਲਿਬਾਨ ਕਾਬੁਲ ਵਿਚ ਦਾਖਲ ਸੀ। ਇਸ ਤੋਂ ਬਾਅਦ ਹੀ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਫਗਾਨਿਸਤਾਨ ਛੱਡ ਦਿੱਤਾ ਸੀ।

In The Market