LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ATM 'ਚੋਂ ਅਚਾਨਕ 100 ਦੀ ਬਜਾਏ ਨਿਕਲਣ ਲੱਗੇ 500 ਦੇ ਨੋਟ! ਲੱਗੀਆਂ ਲੰਬੀਆਂ ਲਾਈਨਾਂ

16j atm

ਮੁੰਬਈ- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਅਜਿਹੇ 'ਚ ਤਕਨੀਕੀ ਖਰਾਬੀ ਕਾਰਨ ਇਕ ਏ.ਟੀ.ਐੱਮ ਤੋਂ ਪੰਜ ਗੁਣਾ ਪੈਸੇ ਨਿਕਲਣੇ ਸ਼ੁਰੂ ਹੋ ਗਏ। ਇਹ ਖਬਰ ਫੈਲਦੇ ਹੀ ਲੋਕ ਉਸ ਏ.ਟੀ.ਐਮ ਤੋਂ ਪੈਸੇ ਕਢਵਾਉਣ ਲਈ ਲੰਬੀਆਂ ਕਤਾਰਾਂ ਵਿੱਚ ਲੱਗ ਗਏ। ਬਾਅਦ ਵਿੱਚ ਜਦੋਂ ਕਿਸੇ ਨੇ ਬੈਂਕ ਨੂੰ ਸੂਚਨਾ ਦਿੱਤੀ ਤਾਂ ਏ.ਟੀ.ਐਮ ਬੰਦ ਕੀਤਾ ਗਿਆ।

Also Read: ਇਕ ਰਸੀਦ ਨਾਲ ਸ਼ਾਰਪ ਸ਼ੂਟਰਾਂ ਤੱਕ ਪਹੁੰਚੀ ਪੰਜਾਬ ਪੁਲਿਸ! ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ

ਪੀਟੀਆਈ ਦੀ ਇੱਕ ਖਬਰ ਮੁਤਾਬਕ ਇਹ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਖਾਪਰਖੇੜਾ ਸ਼ਹਿਰ ਦਾ ਹੈ। ਇੱਕ ਨਿੱਜੀ ਬੈਂਕ ਦੇ ਏ.ਟੀ.ਐਮ ਵਿੱਚ ਇਹ ਗਲਤੀ ਹੋਈ। ਪੰਜ ਗੁਣਾ ਪੈਸੇ ਨਿਕਲਣ ਦੀ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਵਿਅਕਤੀ 500 ਰੁਪਏ ਕਢਵਾਉਣ ਗਿਆ। ਉਸ ਨੇ ਏਟੀਐਮ ਵਿੱਚੋਂ ਪੰਜ 500 ਦੇ ਨੋਟ ਨਿਕਲੇ। ਬੁੱਧਵਾਰ ਦੀ ਇਸ ਘਟਨਾ ਨੂੰ ਦੇਖਦੇ ਹੀ ਇਲਾਕੇ 'ਚ ਅਫਰਾ-ਤਫਰੀ ਫੈਲ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਉਸ ਏਟੀਐੱਮ 'ਚੋਂ ਪੈਸੇ ਕਢਵਾਉਣ ਲਈ ਪਹੁੰਚ ਗਏ।

ਪੁਲਿਸ ਨੇ ਏ.ਟੀ.ਐੱਮ. ਕੀਤਾ ਬੰਦ
ਖਾਪਰਖੇੜਾ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲੋਕ ਉਸ ਏਟੀਐਮ ਤੋਂ ਪੈਸੇ ਕਢਾਉਂਦੇ ਰਹੇ ਜਦੋਂ ਤੱਕ ਬੈਂਕ ਦੇ ਇੱਕ ਗਾਹਕ ਨੇ ਸਥਾਨਕ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਉਥੇ ਪਹੁੰਚ ਗਈ ਅਤੇ ਏ.ਟੀ.ਐੱਮ. ਬੰਦ ਕੀਤਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਬੈਂਕ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਤਕਨੀਕੀ ਖ਼ਰਾਬੀ ਕਾਰਨ ਏ.ਟੀ.ਐਮ ਵਿੱਚੋਂ ਪੰਜ ਗੁਣਾ ਪੈਸੇ ਨਿਕਲ ਰਹੇ ਸਨ।

Also Read: ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਅਗਲੇ 3 ਦਿਨ ਮੀਂਹ ਪੈਣ ਦੇ ਆਸਾਰ! IMD ਨੇ ਜਾਰੀ ਕੀਤਾ ਅਲਰਟ

ਦਰਅਸਲ, ਇਹ ਘਟਨਾ ਏ.ਟੀ.ਐਮ 'ਚ ਪੈਸੇ ਪਾਉਂਦੇ ਸਮੇਂ ਛੋਟੀ ਜਿਹੀ ਅਣਗਹਿਲੀ ਕਾਰਨ ਵਾਪਰੀ ਹੈ। ਪੈਸੇ ਪਾਉਣ ਸਮੇਂ 100 ਰੁਪਏ ਦੀ ਟਰੇਅ ਵਿੱਚ 500-500 ਦੇ ਨੋਟ ਰੱਖੇ ਹੋਏ ਸਨ। ATM 500 ਦੇ ਨੋਟਾਂ ਨੂੰ 100 ਰੁਪਏ ਦੇ ਨੋਟ ਦੇ ਰੂਪ ਵਿੱਚ ਵੰਡ ਰਿਹਾ ਸੀ। ਇਸ ਕਾਰਨ 100-100 ਦੇ ਪੰਜ ਨੋਟਾਂ ਦੀ ਥਾਂ 500-500 ਦੇ ਪੰਜ ਨੋਟ ਨਿਕਲ ਰਹੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹਾਲੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।

In The Market