LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਖੀਰੀ ਕਾਂਡ : ਕਿਸਾਨਾਂ ਨੂੰ ਕੁਚਲਣ ਵਾਲੀ ਕਾਰ 'ਚ ਸਵਾਰ ਭਾਜਪਾ ਨੇਤਾ ਸਣੇ 4 ਗ੍ਰਿਫਤਾਰ

19 oct lakhimpur case

ਨਵੀਂ ਦਿੱਲੀਂ : ਯੂਪੀ ਪੁਲਿਸ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ  ਨੂੰ ਕਾਰ ਨਾਲ ਕੁਚਲਣ ਦੇ ਮਾਮਲੇ ਵਿਚ ਸ਼ਾਮਲ ਚੋਰ ਹੋਰ ਦੋਸ਼ੀਆਂ ਨੂੰ ਦਬੋਚ ਲਿਆ ਹੈ। ਇਨ੍ਹਾਂ  ਵਿਚ ਇਕ ਭਾਜਪਾ ਨੇਤਾ ਸੁਮਿਤ ਜੈਸਵਾਲ ਵੀ ਸ਼ਾਮਲ ਹੈ, ਜੋ ਘਟਨਾ ਵੇਲੇ ਕਥਿਤ ਤੌਰ ਉੱਤੇ ਉਸੇ ਐੱਸਯੂਵੀ ਵਿਚ ਸਵਾਰ ਸੀ। ਸੁਮਿਤ ਜੈਸਵਾਲ ਭਾਜਪਾ ਦਾ ਸਥਾਨਕ ਨੇਤਾ ਹੈ, ਜੋ ਇਕ ਵੀਡੀਓ ਵਿਚ ਕਿਸਾਨਾਂ ਨੂੰ ਕਾਰ ਦੇ ਹੇਠਾਂ ਕੁਚਲਣ ਵਾਲੀ ਕਾਰ ਰਾਹੀਂ ਭੱਜਦਾ ਹੋਇਆ ਦਿਖਾਈ ਦਿੱਤਾ ਸੀ। ਸੁਮਿਤ ਜੈਸਵਾਲ ਨੇ ਉਲਟਾ ਅਣਪਛਾਤੇ ਕਿਸਾਨਾਂ ਦੇ ਖਿਲਾਫ ਐੱਫਆਈਆਰ ਦਰਜ ਕਰਾ ਰੱਖੀ ਹੈ। ਜਿਸ ਵਿਚ ਉਸ ਦੇ ਡਰਾਈਵਰ, ਦੋਸਤ ਤੇ ਦੋ ਭਾਜਪਾ ਵਰਕਰਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦਾ ਦੋਸ਼ ਹੈ। ਇਸ ਕੇਸ ਵਿਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਪਹਿਲਾਂ ਹੀ ਗ੍ਰਿਫਤਾਰ ਹਨ।

Also Read : ਉਤਰਾਖੰਡ 'ਚ ਕੁਦਰਤ ਦਾ ਕਹਿਰ ਜਾਰੀ, 24 ਲੋਕਾਂ ਦੀ ਹੋਈ ਮੌਤ

ਲਖੀਮਪੁਰ ਖੇੜੀ ਵਿਚ 4 ਕਿਸਾਨਾਂ ਤੇ ਇਕ ਪੱਤਰਕਾਰ ਦੀ ਇਸ ਘਟਨਾ ਵਿਚ ਮੌਤ ਹੋ ਗਈ ਸੀ। ਜਦਕਿ ਤਿੰਨ ਹੋਰ ਦੀ ਮੌਤ ਕੁੱਟਮਾਰ ਰਾਹੀਂ ਕਰਨ ਦਾ ਦੋਸ਼ ਕਿਸਾਨਾਂ ਉੱਤੇ ਲੱਗਿਆ ਹੈ। ਲਖੀਮਪੁਰ ਖੇੜੀ ਵਿਚ ਇਹ ਕਾਂਡ 3 ਅਕਤੂਬਰ ਨੂੰ ਹੋਇਆ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਗੁੱਸਾ ਫੁੱਟ ਪਿਆ ਸੀ। ਸੁਮਿਤ ਜੈਸਵਾਲ ਤੋਂ ਇਲਾਵਾ ਸ਼ਿਸ਼ੁਪਾਲ, ਨੰਦਨ ਸਿੰਘ ਬਿਸ਼ਟ ਤੇ ਸੱਤ ਪ੍ਰਕਾਸ਼ ਤ੍ਰਿਪਾਠੀ ਨੂੰ ਲਖੀਮਪੁਰ ਖੇੜੀ ਪੁਲਿਸ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਫੜਿਆ ਹੈ।

Also read : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਬਿਆਨਾਂ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿਖੇਧੀ

ਸੀਨੀਅਰ ਪੁਲਿਸ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸੱਤ ਪ੍ਰਕਾਸ਼ ਤ੍ਰਿਪਾਠੀ ਦੇ ਕੋਲੋਂ ਲਾਈਸੈਂਸੀ ਰਿਵਾਲਵਰ ਤੇ ਤਿੰਨ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਇਸ ਕੇਸ ਵਿਚ ਯੂਪੀ ਪੁਲਿਸ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਕਿਸਾਨਾਂ ਨੂੰ ਕੁਚਲਣ ਵਾਲੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਜਾਰੀ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਵਿਚ ਸੁਮਿਤ ਜੈਸਵਾਲ ਐੱਸਯੂਵੀ ਦੇ ਅੰਦਰੋਂ ਨਿਕਲਕੇ ਭੱਜਦਾ ਹੋਇਆ ਦਿਖਾਈ ਦਿੱਤਾ ਸੀ, ਜਿਸ ਤੋਂ ਬਾਅਦ ਬਿਆਨਾਂ ਦੇ ਆਧਾਰ ਉੱਤੇ ਉਸ ਦੀ ਪਛਾਣ ਹੋਈ। ਸੁਮਿਤ ਦਾ ਤਰਕ ਹੈ ਕਿ ਕਿਸਾਨਾਂ ਵਲੋਂ ਭਾਰੀ ਪੱਥਰਬਾਜ਼ੀ ਦੇ ਵਿਚਾਲੇ ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਸ ਦੀ ਲਪੇਟ ਵਿਚ ਕਿਸਾਨ ਆ ਗਏ।

In The Market