LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉਤਰਾਖੰਡ 'ਚ ਕੁਦਰਤ ਦਾ ਕਹਿਰ ਜਾਰੀ, 24 ਲੋਕਾਂ ਦੀ ਹੋਈ ਮੌਤ

19 oct uttrakhand

ਉਤਰਾਖੰਡ : ਮਾਨਸੂਨ ਤੋਂ ਬਾਅਦ ਬੇਹਿਸਾਬ ਬਾਰਿਸ਼ ਨਾਲ ਕਈ ਰਾਜਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸਦਾ ਸਭ ਤੋਂ ਜਿਆਦਾ ਅਸਰ ਦੱਖਣ ਦੇ ਕੇਰਲ ਅਤੇ ਉਤਰਾਖੰਡ 'ਚ ਦੇਖਿਆ ਜਾ ਰਿਹਾ ਹੈ।ਮੌਸਮ ਵਿਭਾਗ ਨੇ ਉਤਰਾਖੰਡ ਦੇ ਲਈ ਅੱਜ ਰੈਡ ਅਲਰਟ ਜਾਰੀ ਕੀਤਾ ਹੈ।ਰਾਜ ਦੇ ਲਈ ਅਗਲੇ 24 ਘੰਟੇ ਬੇਹੱਦ ਹੀ ਮਹੱਤਵਪੂਰਨ  ਹੈ।ਉਤਰਾਖੰਡ 'ਚ ਭਾਰੀ ਮੀਂਹ ਨਾਲ ਆਈ ਤਬਾਹੀ ਨਾਲ ਹੁਣ ਤਕ 24 ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ।ਚਮੋਲੀ ਖੇਤਰ 'ਚ ਭਾਰੀ ਮੀਂਹ ਦੇ ਚਲਦਿਆਂ ਨੰਦਾਕਿਨੀ ਨਦੀ 'ਚ ਹੜ੍ਹ ਆ ਗਿਆ ਹੈ।ਨਦੀ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। 

Also Read : ਸਿੱਧੂ ਨਾਲ ਮੀਟਿੰਗ 'ਚ ਹੋਈ ਬਹਿਸ, CM ਚੰਨੀ ਨੇ ਕੁਰਸੀ ਛੱਡਣ ਦੀ ਕਹੀ ਗੱਲ

22 ਲੋਕਾਂ ਦਾ ਕੀਤਾ ਰੇਸਕਿਊ
ਉਥੇ ਹੀ ਕੇਦਾਰਨਾਥ ਤੋਂ ਵਾਪਸ ਆਉਂਦੇ ਸਮੇਂ ਭਾਰੀ ਮੀਂਹ ਦੇ ਕਾਰਨ ਸੋਮਵਾਰ ਨੂੰ ਜੰਗ ਪੱਟੀ 'ਚ ਫਸੇ ਕਰੀਬ 22 ਲੋਕਾਂ ਨੂੰ ਐਸਡੀਆਰਐਫ (SDRF) ਅਤੇ ਪੁਲਿਸ ਨੇ ਰੇਸਕਿਓੂ ਕਰ ਲਿਆ ਗਿਆ ਹੈ।ਇੰਨ੍ਹਾਂ ਸਾਰੇ ਲੋਕਾਂ ਨੂੰ ਗੌਰੀਕੁੰਡ ਸ਼ਿਫਟ ਕੀਤਾ ਗਿਆ ਹੈ।

Also Read : ਕੋਰੋਨਾ ਮਾਮਲਿਆਂ 'ਚ ਗਿਰਾਵਟ ਜਾਰੀ, 8 ਮਹੀਨਿਆਂ ਬਾਅਦ ਸਾਹਮਣੇ ਆਏ ਸਭ ਤੋਂ ਘੱਟ ਕੇਸ

ਬਦਰੀਨਾਥ ਤੋਂ ਆਇਆ ਹੈਰਾਨ ਕਰਨ ਵਾਲਾ ਵੀਡੀਓ
ਬਦਰੀਨਾਥ ਰਾਸ਼ਟਰੀ ਰਾਜਮਾਰਗ ਤੋਂ ਵੀ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ।ਭਾਰੀ ਮੀਂਹ ਤੋਂ ਬਾਅਦ ਲਾਮਬਗੜ ਨਾਲੇ 'ਚ ਫਸੀ ਇਕ ਕਾਰ 'ਚ ਸਵਾਰ ਲੋਕਾਂ ਨੂੰ  ਬੀਆਰਓ ਨੇ ਬਚਾਇਆ।ਖਰਾਬ ਮੌਸਮ ਨੂੰ ਦੇਖਦੇ ਹੋਏ ਚਾਰਧਾਮ ਯਾਤਰਾ ਰੋਕ ਦਿੱਤੀ ਗਈ ਹੈ।

Also Read : ਸਿੰਘੂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਤਸਵੀਰ ਹੋਈ ਵਾਇਰਲ

ਸੀਐਮ ਨੇ ਖੁਦ ਸੰਭਾਲਿਆ ਮੋਰਚਾ
ਨੈਨੀਤਾਲ 'ਚ 24 ਘੰਟੇ 'ਚ 150 ਮਿਲੀਮੀਟਰ ਤੋਂ ਜਿਆਦਾ ਹੋਈ ਬਾਰਿਸ਼ ਹੋਈ ਹੈ।ਨੈਨੀਤਾਲ ਦੇ ਕੋਲ ਵੀਰਭਟੀ ਮੋਟਰ ਪੁਲ ਦੇ ਨਜ਼ਦੀਕ ਕਈ ਕਾਰਾਂ ਅਤੇ ਟਰੱਕ ਮਲਬੇ 'ਚ ਦਫਨ ਹੋ ਗਏ ਹਨ।ਕੁਦਰਤੀ ਕਹਿਰ ਨੂੰ ਦੇਖਦੇ ਹੋਏ ਧਾਮੀ ਸਰਕਾਰ ਅਲਰਟ ਹੈ। ਦੇਹਰਾਦੂਨ 'ਚ ਸੀਐਮ ਪੁਸ਼ਕਰ ਸਿੰਘ ਧਾਮੀ ਖੁਦ ਹੀ ਮੋਰਚਾ ਸੰਭਾਲਦੇ ਹੋਏ ਬੀਤੀ ਰਾਤ ਸਟੇਟ ਡਿਜਾਸਟਰ ਕੰਟਰੋਲ ਰੂਮ ਪਹੁੰਚ ਗਏ।ਰਾਹਤ ਅਤੇ ਬਚਾਅ ਕਾਰਜ ਲਈ ਐਸਡੀਰਾਐਫ ਦੀ 29 ਟੀਮਾਂ ਨੂੰ ਪ੍ਰਦੇਸ਼ ਦੇ ਅਲਗ-ਅਲਗ ਜ਼ਿਲ੍ਹਿਆਂ 'ਚ ਭੇਜਿਆ ਗਿਆ ਹੈ।

In The Market