LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਸਟਿਸ ਆਇਸ਼ਾ ਮਲਿਕ ਬਣੀ ਪਾਕਿਸਤਾਨ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ, ਚੁੱਕੀ ਸਹੁੰ

24j justice ayesha

ਲਾਹੌਰ : ਜਸਟਿਸ ਆਇਸ਼ਾ ਮਲਿਕ (Justice Ayesha Malik) ਪਾਕਿਸਤਾਨ ਦੇ ਸੁਪਰੀਮ ਕੋਰਟ (Supreme Court of Pakistan) ਦੀ ਪਹਿਲੀ ਮਹਿਲਾ ਜੱਜ  (The first woman judge) ਬਣ ਗਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਸੁਪਰੀਮ ਕੋਰਟ (Supreme Court) ਦੇ ਅੰਦਰ ਆਯੋਜਿਤ ਇਕ ਸਮਾਰੋਹ ਵਿਚ ਸਹੁੰ ਚੁੱਕੀ। ਪਿਛਲੇ ਹੀ ਹਫਤੇ ਉਨ੍ਹਾਂ ਨੂੰ ਸੁਪਰੀਮ ਕੋਰਟ (Supreme Court) ਵਿਚ ਨਿਯੁਕਤ ਕੀਤੇ ਜਾਣ ਦਾ ਐਲਾਨ ਹੋਇਆ ਸੀ। ਜਸਟਿਸ ਆਇਸ਼ਾ ਮਲਿਕ (Justice Ayesha Malik) ਨੇ ਸੋਮਵਾਰ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ (Supreme Court of Pakistan) ਦੀ ਪਹਿਲੀ ਮਹਿਲਾ ਜੱਜ (The first woman judge) ਵਜੋਂ ਸਹੁੰ ਚੁੱਕੀ। ਸਥਾਨਕ ਟੀ.ਵੀ. ਚੈਨਲ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੇ ਜਸਟਿਸ ਆਇਸ਼ਾ ਨੂੰ ਸਹੁੰ ਚੁਕਾਈ। ਇਸ ਮੌਕੇ ਪਾਕਿਸਤਾਨ ਦੇ ਅਗਲੇ ਸਿਖਰਲੇ ਜੱਜ ਵਜੋਂ ਨਾਮਜ਼ਦ ਜਸਟਿਸ ਉਮਰ ਅਤਾ ਬੰਦਿਆਲ ਅਤੇ ਸੁਪਰੀਮ ਕੋਰਟ ਦੇ ਹੋਰ ਜੱਜ ਵੀ ਹਾਜ਼ਰ ਸਨ। Also Read : ਸ਼ਰਦ ਪਵਾਰ ਹੋਇਆ ਕੋਰੋਨਾ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

Justice Ayesha Malik notified as country's first woman SC judge - Pakistan  - DAWN.COM
ਜਸਟਿਸ ਆਇਸ਼ਾ ਨੂੰ ਰਸਮੀ ਤੌਰ ’ਤੇ 21 ਜਨਵਰੀ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਸੀ। ਟੀਵੀ ਦੀ ਰਿਪੋਰਟ ਮੁਤਾਬਕ ਜਸਟਿਸ ਆਇਸ਼ਾ ਨੂੰ ਸੁਪਰੀਮ ਕੋਰਟ ਦੀ ਜੱਜ ਵਜੋਂ ਨਿਯੁਕਤੀ ਮਿਲਣਾ ਸੌਖਾ ਨਹੀਂ ਸੀ ਕਿਉਂਕਿ ਪੂਰੇ ਦੇਸ਼ ਦੇ ਵਕੀਲਾਂ ਨੇ ਸਿਨਓਰਿਟੀ ਦੇ ਆਧਾਰ ’ਤੇ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਸੀ। ਜਸਟਿਸ ਆਇਸ਼ਾ ਸਿਨਓਰਿਟੀ ਦੇ ਕ੍ਰਮ ਵਿਚ ਲਾਹੌਰ ਹਾਈ ਕੋਰਟ ਵਿਚ ਚੌਥੇ ਸਥਾਨ ’ਤੇ ਸੀ। ਇਸੇ ਦੌਰਾਨ ਪਾਕਿਸਤਾਨ ਦੀ ਬਾਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੀ ਜੱਜ ਵਜੋਂ ਸ੍ਰੀਮਤੀ ਆਇਸ਼ਾ ਦੀ ਨਿਯੁਕਤੀ ਦੇ ਵਿਰੋਧ ਵਿਚ ਹੜਤਾਲ ਦਾ ਸੱਦਾ ਦਿੱਤਾ ਹੈ।

In The Market