ਸ਼੍ਰੀਨਗਰ: ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਜੈਸ਼ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀਆਂ ਦੀ ਸਾਜ਼ਿਸ਼ ਸੁਤੰਤਰਤਾ ਦਿਵਸ ਮੌਕੇ ਮੋਟਰਸਾਈਕਲ ਆਈ.ਈ.ਡੀ. ਦੀ ਵਰਤੋਂ ਕਰ ਕੇ ਹਮਲੇ ਦੀ ਸੀ। ਪਰ ਪੁਲਿਸ ਦੀ ਚੌਕਸੀ ਨੇ ਇਹ ਸਾਜ਼ਿਸ਼ ਨਾਕਾਮ ਕਰ ਦਿੱਤੀ।
ਪੜੋ ਹੋਰ ਖਬਰਾਂ: ਟਵਿੱਟਰ ਨੇ ਰਿਸਟੋਰ ਕੀਤਾ ਰਾਹੁਲ ਗਾਂਧੀ ਦਾ ਹੈਂਡਲ, ਹਫਤਾ ਪਹਿਲਾਂ ਕੀਤਾ ਸੀ ਲਾਕ
ਜੰਮੂ-ਕਸ਼ਮੀਰ ਵਿਚ ਸੁਰੱਖਿਆਬਲ ਲਗਾਤਾਰ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਚਲਾ ਰਹੇ ਹਨ। ਇਸ ਦੇ ਤਹਿਤ ਜੰਮੂ-ਕਸ਼ਮੀਰ ਪੁਲਿਸ ਨੇ ਜੈਸ਼ ਦੇ ਚਾਰ ਅੱਤਵਾਦੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੱਤਵਾਦੀ ਡਰੋਨ ਤੋਂ ਸੁੱਟੇ ਗਏ ਹਥਿਆਰਾਂ ਨੂੰ ਇਕੱਠਾ ਕਰਨ ਤੇ ਉਨ੍ਹਾਂ ਨੂੰ ਘਾਟੀ ਵਿਚ ਐਕਟਿਵ ਜੈਸ਼ ਦੇ ਅੱਤਵਾਦੀਆਂ ਤੱਕ ਪਹੁੰਚਾਉਣ ਦੀ ਸਾਜ਼ਿਸ਼ ਕਰ ਰਹੇ ਹਨ। ਨਾਲ ਹੀ ਇਹ ਲੋਕ 15 ਅਗਸਤ ਤੋਂ ਪਹਿਲਾਂ ਆਈ.ਈ.ਡੀ ਲਗਾਕੇ ਹਮਲੇ ਦੀ ਫਿਰਾਕ ਵਿਚ ਸਨ ਤੇ ਦੇਸ਼ ਦੇ ਹੋਰਾਂ ਸ਼ਹਿਰਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵਿਚ ਸਨ।
ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਸਬੰਧੀ ਨਵੀਆਂ ਹਦਾਇਤਾਂ ਜਾਰੀ, ਫਾਲੋਅ ਕਰਨੇ ਪੈਣਗੇ ਇਹ ਨਿਯਮ
ਪੁਲਿਸ ਨੇ ਸਭ ਤੋਂ ਪਹਿਲਾਂ ਮੁੰਤਜਿਰ ਮੰਜੂਰ ਨੂੰ ਗ੍ਰਿਫਤਾਰ ਕੀਤਾ। ਇਹ ਪੁਲਵਾਮਾ ਦਾ ਰਹਿਣ ਵਾਲਾ ਹੈ ਤੇ ਜੈਸ਼ ਦਾ ਅੱਤਵਾਦੀ ਹੈ। ਮੁੰਤਜਿਰ ਦੇ ਕੋਲੋਂ ਪੁਲਿਸ ਨੂੰ ਇਕ ਪਿਸਤੌਲ, ਇਕ ਮੈਗਜ਼ੀਨ ਤੇ 8 ਰੌਂਦ ਕਾਰਤੂਸ, ਦੋ ਚੀਨੀ ਹੈਂਡਗ੍ਰੇਨੇਡ ਮਿਲੇ ਹਨ। ਉਹ ਹਥਿਆਰ ਲਿਜਾਣ ਦੇ ਲਈ ਟਰੱਕ ਦੀ ਵਰਤੋਂ ਕਰ ਰਿਹਾ ਸੀ, ਉਸ ਨੂੰ ਵੀ ਸੀਜ਼ ਕਰ ਲਿਆ ਗਿਆ ਹੈ।
ਪੜੋ ਹੋਰ ਖਬਰਾਂ: 14 ਅਗਸਤ ਮੌਕੇ ਪਾਕਿ ਖਿਡਾਰੀ ਨੇ ਕੀਤਾ ਟਵੀਟ, ਲੋਕਾਂ ਉਡਾਇਆ ਰੱਜ ਕੇ ਮਜ਼ਾਕ
ਇਕ ਅੱਤਵਾਦੀ ਯੂਪੀ ਦੇ ਸ਼ਾਮਲੀ ਦਾ ਰਹਿਣ ਵਾਲਾ
ਇਸ ਤੋਂ ਬਾਅਦ ਤਿੰਨ ਹੋਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿਚੋਂ ਪਹਿਲਾਂ ਇਜ਼ਾਹਰ ਖਾਨ ਉਰਫ ਸੋਨੂ ਖਾਨ ਹੈ। ਸੋਨੂ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਕੰਡਾਲਾ ਦਾ ਰਹਿਣ ਵਾਲਾ ਹੈ। ਸੋਨੂ ਨੇ ਦੱਸਿਆ ਕਿ ਉਸ ਨੂੰ ਪਾਕਿਸਤਾਨ ਦੇ ਜੈਸ਼ ਕਮਾਂਡਰ ਮੁਨਾਜਿਰ ਖਾਨ ਨੇ ਅੰਮ੍ਰਿਤਸਰ ਤੋਂ ਹਥਿਆਰ ਇਕੱਠੇ ਕਰਨ ਲਈ ਕਿਹਾ ਸੀ, ਜੋ ਡਰੋਨ ਰਾਹੀਂ ਸੁੱਟੇ ਗਏ ਸਨ। ਇੰਨ੍ਹਾਂ ਹੀ ਨਹੀਂ ਉਸ ਤੋਂ ਪਾਨੀਪਤ ਆਇਲ ਰਿਫਾਈਨਰੀ ਦੀ ਰੇਕੀ ਕਰਨ ਦੇ ਲਈ ਵੀ ਕਿਹਾ ਗਿਆ ਸੀ। ਸੋਨੂ ਨੇ ਰਿਫਾਈਨਰੀ ਦਾ ਵੀਡੀਓ ਬਣਾ ਕੇ ਪਾਕਿਸਤਾਨ ਵੀ ਭੇਜਿਆ ਸੀ। ਇਸ ਤੋਂ ਬਾਅਦ ਉਸ ਤੋਂ ਅਯੁੱਧਿਆ ਵਿਚ ਰਾਮ ਭੂਮੀ ਦੀ ਰੇਕੀ ਕਰਨ ਦੇ ਲਈ ਕਿਹਾ ਗਿਆ ਸੀ। ਪਰ ਉਹ ਉਸ ਤੋਂ ਪਹਿਲਾਂ ਹੀ ਗ੍ਰਿਫਤਾਰ ਹੋ ਗਿਆ। ਇਸ ਦੇ ਨਾਲ ਹੀ ਦੋ ਹੋਰ ਅੱਤਵਾਦੀਆਂ ਦੇ ਨਾਂ ਤੌਫੀਕ ਅਹਿਮਦ ਸ਼ਾਹ (ਸ਼ੋਪੀਆਂ) ਤੇ ਜਹਾਂਗੀਰ ਅਹਿਮਦ ਭੱਟ (ਪੁਲਵਾਮਾ) ਦੱਸੇ ਗਏ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jammu-Kashmir : कश्मीर में सीजन की पहली बर्फबारी,पहाड़ों पर दिखी बर्फ की सफेद चादर
China News: चीन में एक छात्र ने लोगों पर किया हथियार से हमला, 8 की मौत,17 से अधिक घायल
Philippines News: फिलीपींस में तूफान ने मचाई तबाही, 250,000 से अधिक लोग बेघर