LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

15 ਦਸੰਬਰ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ ! ਇਨ੍ਹਾਂ ਦੇਸ਼ਾਂ 'ਤੇ ਹੋਵੇਗੀ ਪਾਬੰਦੀ

26 nov 27

ਨਵੀਂ ਦਿੱਲੀ : ਕਰੀਬ ਡੇਢ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਅੰਤਰਰਾਸ਼ਟਰੀ ਉਡਾਣਾਂ ਇੱਕ ਵਾਰ ਫਿਰ ਨਿਯਮਤ ਰੂਪ ਵਿੱਚ ਚੱਲ ਸਕਦੀਆਂ ਹਨ। ਸੂਤਰਾਂ ਦੇ ਅਨੁਸਾਰ, 'ਨਿਯਮਿਤ ਅਧਾਰ 'ਤੇ ਅੰਤਰਰਾਸ਼ਟਰੀ ਉਡਾਣਾਂ (International flights) ਦੀ ਆਗਿਆ ਦੇ ਸਕਦਾ ਹੈ। ਹਾਲਾਂਕਿ, ਉਨ੍ਹਾਂ ਦੇਸ਼ਾਂ ਲਈ ਫਲਾਈਟਾਂ 'ਤੇ ਪਾਬੰਦੀ ਜਾਰੀ ਰਹੇਗੀ ਜਿੱਥੇ ਕੋਰੋਨਾ ਵਾਇਰਸ ਦਾ ਸੰਕਰਮਣ ਅਜੇ ਵੀ ਫੈਲ ਰਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ (Ministry of Civil Aviation) ਵੱਲੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਗਿਆ ਸੀ।

Also Read : 15 ਦਸੰਬਰ ਨੂੰ ਆਏਗੀ PM Kisan Scheme ਦੀ ਅਗਲੀ ਕਿਸ਼ਤ ! ਵੈਬਸਾਈਟ 'ਤੇ ਚੈੱਕ ਕਰੋ ਆਪਣਾ ਨਾਮ

ਸੂਤਰਾਂ ਨੇ ਦੱਸਿਆ ਕਿ ਲਗਭਗ 14 ਅਜਿਹੇ ਦੇਸ਼ ਹਨ ਜੋ ਉਡਾਣਾਂ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ, ਕੋਰੋਨਾ ਮਾਮਲਿਆਂ ਦੇ ਮੁੜ ਉਭਰਨ ਕਾਰਨ, ਉਨ੍ਹਾਂ ਸਾਰੇ ਦੇਸ਼ਾਂ ਵਿੱਚ ਪਾਬੰਦੀਆਂ ਅਜੇ ਵੀ ਲਾਗੂ ਰਹਿਣਗੀਆਂ। ਪਾਬੰਦੀਸ਼ੁਦਾ ਦੇਸ਼ਾਂ ਦੀ ਸੂਚੀ ਵਿੱਚ ਯੂਰਪੀਅਨ ਯੂਨੀਅਨ ਅਤੇ ਕੁਝ ਹੋਰ ਦੇਸ਼ ਵੀ ਸ਼ਾਮਲ ਹਨ ਜਿੱਥੇ ਕੋਰੋਨਾ ਦਾ ਨਵਾਂ ਸੰਸਕਰਣ ਪਾਇਆ ਗਿਆ ਹੈ। ਸਰਕਾਰ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਵਿਡ (Covid) ਕਾਰਨ ਉਡਾਣਾਂ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਜਾਵੇਗੀ। ਇੰਨ੍ਹਾਂ 14 ਦੇਸ਼ਾਂ ਵਿਚ ਯੂਕੇ, ਫਰਾਂਸ, ਜਰਮਨੀ, ਨੀਦਰਲੈਂਡ, ਫਿਨਲੈਂਡ, ਦੱਖਣੀ ਅਫਰੀਕਾ, ਬ੍ਰਾਜ਼ੀਲ, ਚੀਨ, ਮਾਰੀਸ਼ਸ, ਸਿੰਗਾਪੁਰ, ਬੰਗਲਾਦੇਸ਼, ਬੋਤਸਵਾਨਾ, ਜ਼ਿੰਬਾਬਵੇ ਅਤੇ ਨਿਊਜ਼ੀਲੈਂਡ ਸ਼ਾਮਲ ਹੈ।

Also Read : ਫੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ ਭਾਬੀ, ਨਾਰਾਜ਼ ਦਿਓਰ ਨੇ ਵੱਢ 'ਤਾ ਗਲ਼ਾ

ਦੱਸ ਦੇਈਏ ਕਿ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ (Scheduled International Flights) 'ਤੇ ਪਾਬੰਦੀ ਮਾਰਚ 2020 ਤੋਂ ਲਾਗੂ ਹੈ। ਹੁਣ ਸਰਕਾਰ ਕੋਵਿਡ (Covid-19) ਦੀ ਸਥਿਤੀ ਨੂੰ ਦੇਖਦੇ ਹੋਏ ਹੌਲੀ-ਹੌਲੀ ਉਡਾਣਾਂ 'ਤੇ ਪਾਬੰਦੀ ਹਟਾਉਣ ਦਾ ਫੈਸਲਾ ਲੈ ਰਹੀ ਹੈ। ਇਸ ਦੌਰਾਨ, ਸੈਰ-ਸਪਾਟਾ ਉਦਯੋਗ ਸਰਕਾਰ 'ਤੇ ਉਡਾਣਾਂ 'ਤੇ ਪਾਬੰਦੀ ਹਟਾਉਣ ਲਈ ਦਬਾਅ ਹੇਠ ਹੈ। ਸੈਰ-ਸਪਾਟਾ ਉਦਯੋਗ ਨੇ ਉਨ੍ਹਾਂ ਦੇਸ਼ਾਂ ਲਈ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ ਜਿੱਥੇ ਕੋਰੋਨਾ ਕੰਟਰੋਲ ਵਿੱਚ ਹੈ।

Also Read : ਕਿਸਾਨ ਅੰਦੋਲਨ ਨੂੰ ਪੂਰਾ ਹੋਇਆ ਵਰ੍ਹਾ, ਦੇਖੋ ਤਸਵੀਰਾਂ

ਸੈਰ ਸਪਾਟਾ ਉਦਯੋਗ (Tourism industry) ਨੂੰ ਹੁਲਾਰਾ ਦੇਣ ਲਈ, ਸਰਕਾਰ ਨੇ ਪਹਿਲਾਂ 15 ਅਕਤੂਬਰ ਤੋਂ ਸੈਲਾਨੀਆਂ ਨੂੰ ਚਾਰਟਰਡ ਜਹਾਜ਼ (Chartered aircraft) ਰਾਹੀਂ ਆਉਣ ਦੀ ਇਜਾਜ਼ਤ ਦਿੱਤੀ ਸੀ ਅਤੇ ਉਸ ਤੋਂ ਬਾਅਦ 15 ਨਵੰਬਰ ਤੋਂ ਅੰਤਰਰਾਸ਼ਟਰੀ ਉਡਾਣਾਂ (International flights)  ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ, ਯੂਰਪ ਅਤੇ ਕਈ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ ਮੁੜ ਉੱਭਰਨ ਕਾਰਨ, ਉਡਾਣਾਂ ਸ਼ੁਰੂ ਨਹੀਂ ਹੋ ਸਕੀਆਂ।

 

In The Market