LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਮੂ-ਕਸ਼ਮੀਰ 'ਚ ਜ਼ਖਮੀ ਅੱਤਵਾਦੀ ਨੂੰ ਖੂਨ ਦਾਨ ਕਰਕੇ ਫੌਜ ਦੇ ਜਵਾਨਾਂ ਨੇ ਬਚਾਈ ਜਾਨ

25 aug attwadi

ਸ਼੍ਰੀਨਗਰ- ਭਾਰਤੀ ਫੌਜ ਨੇ ਇਕ ਜ਼ਬਰਦਸਤ ਮਿਸਾਲ ਪੇਸ਼ ਕੀਤੀ ਹੈ। ਗੋਲੀ ਲੱਗਣ ਨਾਲ ਇਕ ਪਾਕਿਸਤਾਨੀ ਅੱਤਵਾਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਦੀ ਜਾਨ ਬਚਾਉਣਾ ਤਕਰੀਬਨ ਨਾਮੁਮਕਿਨ ਸੀ। ਅਜਿਹੇ ਵਿਚ ਭਾਰਤੀ ਫੌਜ ਦੇ ਜਵਾਨਾਂ ਨੇ ਆਪਣਾ ਖੂਨ ਦੇ ਕੇ ਉਸ ਦੀ ਜਾਨ ਬਚਾਈ। ਫੌਜ ਨੇ ਦੱਸਿਆ ਕਿ ਜਵਾਨਾਂ ਨੇ ਤਿੰਨ ਬੋਤਲ ਖੂਨ ਦਿੱਤਾ ਸੀ ਤਾਂ ਜਾ ਕੇ ਅੱਤਵਾਦੀ ਦੀ ਜਾਨ ਬਚ ਸਕੀ।

Also Read: ਤੁਹਾਡੀ WhatsApp ਚੈਟ ਲੀਕ ਹੋ ਸਕਦੀ ਹੈ? ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਬਾਵਜੂਦ ਅਜਿਹਾ ਕਿਵੇਂ ਹੈ ਮੁਮਕਿਨ

ਦਰਅਸਲ ਜੰਮੂ ਦੇ ਰਾਜੌਰੀ ਵਿਚ ਨੌਸ਼ਹਿਰਾ ਸੈਕਟਰ ਵਿਚ LOC ਪਾਰ ਕਰਕੇ ਕੁਝ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤਦੇ ਭਾਰਤੀ ਫੌਜ ਨੂੰ ਦੇਖ ਕੇ ਭੱਜਣ ਲੱਗੇ। ਅੱਤਵਾਦੀਆਂ ਨੂੰ ਫੜਨ ਲਈ ਫੌਜ ਨੇ ਗੋਲੀਆਂ ਚਲਾਈਆਂ। ਇਸ ਵਿਚ ਇਕ ਅੱਤਵਾਦੀ ਜ਼ਖਮੀ ਹੋ ਗਿਆ ਤੇ ਉਸ ਨੂੰ ਫੜ ਲਿਆ ਗਿਆ।

ਫੜੇ ਗਏ ਅੱਤਵਾਦੀ ਦਾ ਨਾਂ ਤਬਰਕ ਹੁਸੈਨ ਹੈ, ਜੋ ਮਕਬੂਜਾ ਕਸ਼ਮੀਰ ਦੇ ਕੋਟਲੀ ਵਿਚ ਸਬਜਕੋਟ ਪਿੰਡ ਦਾ ਰਹਿਣ ਵਾਲਾ ਹੈ। ਅੱਤਵਾਦੀ ਨੂੰ ਐਤਵਾਰ ਨੂੰ ਨੌਸ਼ਹਿਰਾ ਸੈਕਟਰ ਤੋਂ ਫੜਿਆ ਗਿਆ ਸੀ। ਹੁਸੈਨ ਭਾਰਤ ਵਿਚ ਫਿਦਾਇਨ ਹਮਲਾ ਕਰਨ ਲਈ ਆਇਆ ਸੀ। ਜੇਕਰ ਉਸ ਨੂੰ ਫੜਿਆ ਨਹੀਂ ਗਿਆ ਹੁੰਦਾ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ।

ਬ੍ਰਿਗੇਡੀਅਰ ਰਾਜੀਵ ਨਾਇਰ ਨੇ ਦੱਸਿਆ ਕਿ ਉਸ ਦੀ ਲੱਤ ਤੇ ਮੋਢੇ ਵਿਚ ਦੋ ਗੋਲੀਆਂ ਲੱਗੀਆਂ ਸਨ। ਉਸ ਦੀ ਹਾਲਤ ਨਾਜ਼ੁਕ ਸੀ। ਉਸ ਤੋਂ ਬਾਅਦ ਜਵਾਨਾਂ ਨੇ ਤਿੰਨ ਬੋਤਲਾਂ ਖੂਨ ਦਿੱਤਾ ਤੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਹੁਸੈਨ ਅਜੇ ਆਈਸੀਯੂ ਵਿਚ ਹੈ ਤੇ ਉਸ ਦੀ ਹਾਲਤ ਸਥਿਰ ਹੈ। ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਕੁਝ ਹਫਤੇ ਲੱਗਣਗੇ। 

Also Read: ਪੰਜਾਬ AIG ਦੇ ਘਰ ਵਿਜੀਲੈਂਸ ਦੀ ਰੇਡ, ਆਮਦਨ ਤੋਂ ਵਧੇਰੇ ਜਾਇਦਾਦ ਦੀ ਹੋ ਰਹੀ ਜਾਂਚ

ਬ੍ਰਿਗੇਡੀਅਰ ਨਾਇਰ ਨੇ ਦੱਸਿਆ ਕਿ ਅਸੀਂ ਉਸ ਦੇ ਬਾਰੇ ਵਿਚ ਅਜੇ ਇਹ ਨਹੀਂ ਸੋਚਿਆ ਕਿ ਉਹ ਅੱਤਵਾਦੀ ਹੈ। ਅਸੀਂ ਸਾਰਿਆਂ ਨੂੰ ਮਰੀਜ਼ ਦੀ ਤਰ੍ਹਾਂ ਟ੍ਰੀਟ ਕਰਦੇ ਹਾਂ ਤੇ ਉਨ੍ਹਾਂ ਦੀ ਜਾਨ ਬਚਾਉਂਦੇ ਹਾਂ। ਇਹ ਭਾਰਤੀ ਫੌਜ ਦੀ ਮਹਾਨਤਾ ਹੈ ਕਿ ਉਨ੍ਹਾਂ ਨੇ ਆਪਣਾ ਖੂਨ ਦਿੱਤਾ ਤੇ ਜਾਨ ਬਚਾਈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਦਾ ਬਲੱਡ ਗਰੁੱਪ O ਨੈਗੇਟਿਵ ਸੀ, ਜੋ ਕਿ ਬਹੁਤ ਰੇਅਰ ਹੈ।

ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਨੂੰ ਫੜਿਆ ਗਿਆ ਤਾਂ ਉਹ ਬਹੁਤ ਚੀਕਾਂ ਮਾਰ ਰਿਹਾ ਸੀ, ਮੈਂ ਮਰਨ ਲਈ ਆਇਆ ਸੀ ਮੈਨੂੰ ਧੋਖਾ ਦੇ ਦਿੱਤਾ। ਭਾਈਜਾਨ ਮੈਨੂੰ ਇਥੋਂ ਕੱਢੋ।

6 ਸਾਲ ਵਿਚ ਦੂਜੀ ਵਾਰ ਹੈ ਜਦੋਂ ਹੁਸੈਨ ਨੂੰ ਫੌਜ ਨੇ ਘੁਸਪੈਠ ਕਰਦੇ ਹੋਏ ਫੜਿਆ ਹੈ। ਇਸ ਤੋਂ ਪਹਿਲਾਂ 25 ਅਪ੍ਰੈਲ 2016 ਨੂੰ ਹੁਸੈਨ ਆਪਣੇ ਛੋਟੇ ਭਰਾ ਹਰੂਨ ਅਲੀ ਦੇ ਨਾਲ ਘੁਸਪੈਠ ਕਰ ਰਿਹਾ ਸੀ, ਉਦੋਂ ਵੀ ਫੜਿਆ ਗਿਆ ਸੀ। ਉਸ ਨੂੰ 26 ਮਹੀਨੇ ਕੈਦ ਵਿਚ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। 16 ਦਸੰਬਰ 2019 ਨੂੰ ਹੁਸੈਨ ਦਾ ਇਕ ਛੋਟਾ ਭਰਾ ਮੁਹੰਮਦ ਸਈਦ ਵੀ ਨੌਸ਼ਹਿਰਾ ਸੈਕਟਰ ਵਿਚ ਫੜਿਆ ਗਿਆ ਸੀ। ਜਿਸ ਸਮੇਂ ਸਈਦ ਨੂੰ ਫੜਿਆ ਗਿਆ ਸੀ, ਉਸ ਸਮੇਂ ਉਸ ਨੇ ਭਾਰੀ ਮਾਤਰਾ ਵਿਚ ਡਰੱਗਸ ਲੈ ਰੱਖਿਆ ਸੀ।

In The Market