LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

HDFC ਬੈਂਕ ਦੇ ਗਾਹਕ ਸਾਵਧਾਨ ! 13 ਜੁਲਾਈ ਨੂੰ UPI ਸਮੇਤ ਇਹ ਸੇਵਾਵਾਂ ਰਹਿਣਗੀਆਂ ਬੰਦ

hdfc alert 0207

ਨਵੀਂ ਦਿੱਲੀ-HDFC ਬੈਂਕ ਦੇ ਗਾਹਕ 13 ਜੁਲਾਈ ਨੂੰ UPI ਸਮੇਤ ਕੁਝ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦਿਨ ਬੈਂਕ ਦੀਆਂ ਉਕਤ ਸੇਵਾਵਾਂ ਬੰਦ ਰਹਿਣਗੀਆਂ। ਦਰਅਸਲ, ਬੈਂਕ ਇਸ ਦਿਨ ਸਿਸਟਮ ਨੂੰ ਅਪਗ੍ਰੇਡ ਕਰੇਗਾ, ਜਿਸ ਕਾਰਨ ਬੈਂਕ ਦੀ UPI ਸੇਵਾ ਵੀ ਅਸਥਾਈ ਤੌਰ 'ਤੇ ਪ੍ਰਭਾਵਿਤ ਹੋਵੇਗੀ। ਇਸ ਸਮੇਂ ਦੌਰਾਨ, ਗਾਹਕ ਆਪਣਾ ਬੈਂਕ ਬੈਲੇਂਸ ਚੈੱਕ ਵੀ ਨਹੀਂ ਕਰ ਸਕਣਗੇ। ਸਿਸਟਮ ਅੱਪਗ੍ਰੇਡ ਕਰਨ ਦਾ ਉਦੇਸ਼ ਬੈਂਕ ਦੀ ਕਾਰਗੁਜ਼ਾਰੀ ਅਤੇ ਸਮਰੱਥਾਵਾਂ ਨੂੰ ਬਿਹਤਰ ਬਣਾਉਣਾ ਅਤੇ ਇਸ ਦੀ ਭਰੋਸੇਯੋਗਤਾ ਨੂੰ ਵਧਾਉਣਾ ਹੈ। ਬੈਂਕ ਮੁਤਾਬਕ ਸਿਸਟਮ ਅੱਪਗ੍ਰੇਡ ਕਰਨ ਦਾ ਸਮਾਂ 13 ਜੁਲਾਈ ਨੂੰ ਸਵੇਰੇ 3 ਵਜੇ ਹੈ ਅਤੇ ਉਸੇ ਦਿਨ ਸ਼ਾਮ 4.30 ਵਜੇ ਤੱਕ ਅੱਪਗ੍ਰੇਡ ਕੀਤਾ ਜਾਵੇਗਾ। ਇਸ ਦੌਰਾਨ ਗਾਹਕ ਕੁਝ ਸੇਵਾਵਾਂ ਦਾ ਲਾਭ ਨਹੀਂ ਲੈ ਸਕਣਗੇ। UPI ਸੇਵਾਵਾਂ ਦੋ ਖਾਸ ਸਮੇਂ 'ਤੇ ਬੰਦ ਰਹਿਣਗੀਆਂ।

UPI ਸਮੇਤ ਇਹ ਸੇਵਾਵਾਂ ਇਸ ਸਮੇਂ ਰਹਿਣਗੀਆਂ ਬੰਦ 
-13 ਜੁਲਾਈ ਨੂੰ UPI ਸੇਵਾ ਸਵੇਰੇ 3:00 ਵਜੇ ਤੋਂ 3:45 ਵਜੇ ਤੱਕ ਅਤੇ ਸਵੇਰੇ 9:30 ਤੋਂ ਦੁਪਹਿਰ 12:45 ਤੱਕ ਕੰਮ ਨਹੀਂ ਕਰੇਗੀ। 
-ਨੈੱਟਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਪੂਰੀ ਅਪਗ੍ਰੇਡ ਮਿਆਦ ਦੇ ਦੌਰਾਨ ਉਪਲਬਧ ਨਹੀਂ ਹੋਣਗੀਆਂ। 
-ਅੱਪਗਰੇਡ ਦੀ ਮਿਆਦ ਦੇ ਦੌਰਾਨ IMPS, NEFT, RTGS ਸਮੇਤ ਸਾਰੇ ਫੰਡ ਟ੍ਰਾਂਸਫਰ ਮੋਡ ਵੀ ਉਪਲਬਧ ਨਹੀਂ ਹੋਣਗੇ।

ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਲੈਣ-ਦੇਣ ਜਾਰੀ ਰਹੇਗਾ  
ਸਿਸਟਮ ਅਪਗ੍ਰੇਡ ਦੀ ਮਿਆਦ ਦੌਰਾਨ, ਗਾਹਕ ਆਪਣੇ HDFC ਬੈਂਕ ਦੇ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਕੇ ਕਿਸੇ ਵੀ ATM ਤੋਂ ਨਕਦੀ ਕਢਵਾ ਸਕਦੇ ਹਨ। ਇਸ ਦੇ ਨਾਲ ਹੀ 12 ਜੁਲਾਈ ਨੂੰ ਸ਼ਾਮ 7.30 ਵਜੇ ਬੈਲੇਂਸ ਦੇ ਆਧਾਰ 'ਤੇ ਬੈਂਕ ਬੈਲੇਂਸ ਨਜ਼ਰ ਆਵੇਗਾ। ਇਸ ਤੋਂ ਇਲਾਵਾ, ਗਾਹਕ ਸਟੋਰਾਂ 'ਤੇ ਸਵਾਈਪ ਮਸ਼ੀਨਾਂ 'ਤੇ ਆਪਣੇ HDFC ਬੈਂਕ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਰੁਕਾਵਟ ਤੋਂ ਬਚਣ ਲਈ, ਬੈਂਕ ਨੇ 12 ਜੁਲਾਈ, 2024 ਨੂੰ ਸ਼ਾਮ 7:30 ਵਜੇ ਤੋਂ ਪਹਿਲਾਂ ਲੋੜੀਂਦੀ ਰਕਮ ਕਢਵਾਉਣ ਅਤੇ ਫੰਡ ਟ੍ਰਾਂਸਫਰ ਆਦਿ ਵਰਗੇ ਸਾਰੇ ਜ਼ਰੂਰੀ ਕੰਮ ਕਰਨ ਦੀ ਸਲਾਹ ਦਿੱਤੀ ਹੈ। ਅਸੁਵਿਧਾ ਨੂੰ ਘੱਟ ਕਰਨ ਲਈ ਬੈਂਕ ਵੱਲੋਂ ਇਹ ਕੰਮ ਸ਼ਨੀਵਾਰ 13 ਜੁਲਾਈ 2024 ਨੂੰ ਕੀਤਾ ਜਾਵੇਗਾ। ਦੂਜਾ ਸ਼ਨੀਵਾਰ ਹੋਣ ਕਾਰਨ ਇਸ ਦਿਨ ਬੈਂਕ ਬੰਦ ਰਹਿਣਗੇ। ਵਧੇਰੇ ਜਾਣਕਾਰੀ ਅਤੇ ਅੱਪਡੇਟ ਲਈ HDFC ਬੈਂਕ ਦੀ ਵੈੱਬਸਾਈਟ 'ਤੇ ਜਾਓ ਜਾਂ ਗਾਹਕ ਸੇਵਾ ਨਾਲ ਸੰਪਰਕ ਕਰੋ।



In The Market