LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਢਾਈ ਸਾਲਾ ਮਾਸੂਮ ਦਾ ਜਬਰ-ਜ਼ਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ, ਮਿਲੀ ਸਜ਼ਾ-ਏ-ਮੌਤ

7d16

ਸੂਰਤ- ਗੁਜਰਾਤ (Gujarat) ਦੇ ਸੂਰਤ ’ਚ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਦੀ ਇਕ ਅਦਾਲਤ (Court) ਨੇ ਢਾਈ ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰ ਕੇ ਉਸ ਦਾ ਕਤਲ ਕਰਨ ਦੇ ਮਾਮਲੇ ’ਚ 35 ਸਾਲਾ ਪ੍ਰਵਾਸੀ ਮਜ਼ਦੂਰ (Migrant worker) ਨੂੰ ਮੰਗਲਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਇਹ ਘਟਨਾ ਪਿਛਲੇ ਮਹੀਨੇ ਦੀ ਹੈ। 

Also Read: UAE 'ਚ ਹੁਣ ਹਫਤੇ 'ਚ ਸਿਰਫ 4.5 ਦਿਨ ਹੀ ਹੋਵੇਗਾ ਕੰਮ, ਅਜਿਹਾ ਕਰਨ ਵਾਲਾ ਪਹਿਲਾ ਅਰਬ ਦੇਸ਼

ਤੁਰੰਤ ਸੁਣਵਾਈ ਯਕੀਨੀ ਕਰਨ ਲਈ ਪਾਂਡੇਸਰਾ ਪੁਲਿਸ ਨੇ 8 ਨਵੰਬਰ ਨੂੰ ਮਜ਼ਦੂਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 7 ਦਿਨਾਂ ਅੰਦਰ ਹੀ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਸੀ। ਅਦਾਲਤ ਨੇ ਮਾਮਲੇ ’ਚ 43 ਗਵਾਹਾਂ ਦੇ ਬਿਆਨ ਦਰਜ ਕੀਤੇ ਅਤੇ ਇਕ ਮਹੀਨੇ ਅੰਦਰ ਫ਼ੈਸਲਾ ਸੁਣਾ ਦਿੱਤਾ। ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਗੁੱਡੂ ਯਾਦਵ ਨੂੰ ਆਈ.ਪੀ.ਸੀ. ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਅਗਵਾ, ਜਬਰ ਜ਼ਨਾਹ ਅਤੇ ਕਤਲ ਦੇ ਵੱਖ-ਵੱਖ ਦੋਸ਼ਾਂ ’ਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਰਾਜ ਸਰਕਾਰ ਨੂੰ ਬੱਚੀ ਦੇ ਪਰਿਵਾਰ ਨੂੰ 20 ਲੱਖ ਰੁਪਏ ਬਤੌਰ ਮੁਆਵਜ਼ਾ ਦੇਣ ਦਾ ਨਿਰਦੇਸ਼ ਵੀ ਦਿੱਤਾ।

Also Read: ਮਹਾਰਾਸ਼ਟਰ 'ਚ ਸਾਹਮਣੇ ਆਏ ਓਮੀਕਰੋਨ ਦੇ 10 ਹੋਰ ਨਵੇਂ ਮਾਮਲੇ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ

ਸੁਣਵਾਈ ਦੇ ਅੰਤਿਮ ਦਿਨ, ਸਰਕਾਰੀ ਵਕੀਲ ਨਯਨ ਸੁਖਾੜਵਾਲਾ ਨੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ, ਜੋ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਸੂਰਤ ਸ਼ਹਿਰ ਦੇ ਪਾਂਡੇਸਰਾ ਇਲਾਕੇ ’ਚ ਰਹਿੰਦਾ ਸੀ। ਉਹ ਇਕ ਕਾਰਖਾਨੇ ’ਚ ਕੰਮ ਕਰਦਾ ਹੈ। ਸੁਖਾੜਵਾਲਾ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਅਪੀਲ ’ਤੇ ਜ਼ੋਰ ਦਿੰਦੇ ਹੋਏ ਅਦਾਲਤ ਤੋਂ ਇਸ ਨੂੰ ਇਕ ਦੁਰਲੱਭ ਮਾਮਲੇ ਦੇ ਤੌਰ ’ਤੇ ਦੇਖਣ ਦੀ ਅਪੀਲ ਕੀਤੀ ਅਤੇ ਦੇਸ਼ ’ਚ ਪਹਿਲਾਂ ਵੀ ਅਜਿਹੇ ਵੀ ਮਾਮਲਿਆਂ ’ਚ ਦਿੱਤੇ ਗਏ 31 ਆਦੇਸ਼ਾਂ ਦਾ ਹਵਾਲਾ ਦਿੱਤਾ ਸੀ। 

Also Read: Amazon Prime ਅਗਲੇ ਵਧਾ ਰਿਹੈ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ, ਹੋ ਸਕਦੈ ਇੰਨਾ ਵਾਧਾ

ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਸੀ ਕਿ ਗੁੱਡੂ ਨੇ ਇੰਨੀ ਬੇਰਹਿਮੀ ਦਿਖਾਈ ਸੀ ਕਿ ਬੱਚੀ ਦੇ ਅੰਦਰੂਨੀ ਅੰਗ ਵੀ ਸਰੀਰ ’ਚੋਂ ਬਾਹਰ ਆ ਗਏ ਸਨ। ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਝਾੜੀਆਂ ’ਚ ਸੁੱਟ ਦਿੱਤੀ ਸੀ। ਉੱਥੇ ਹੀ ਦੋਸ਼ੀ ਦੇ ਵਕੀਲ ਨੇ ਨਰਮੀ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਮੌਤ ਦੀ ਸਜ਼ਾ ਨਾਲ ਉਸ ਦੇ ਮੁਵਕਿਲ ਦੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਸਕਦਾ ਹੈ। ਗੁੱਡੂ ਨੇ 4 ਨਵੰਬਰ ਦੀ ਰਾਤ ਬਿਹਾਰ ਦੇ ਹੀ ਇਕ ਪ੍ਰਵਾਸੀ ਮਜ਼ਦੂਰ ਦੀ ਢਾਈ ਸਾਲ ਦੀ ਧੀ ਨੂੰ ਅਗਵਾ ਕਰ ਕੇ ਉਸ ਦਾ ਯੌਨ ਉਤਪੀੜਨ ਕੀਤਾ ਅਤੇ ਫਿਰ ਉਸ ਦਾ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਬੱਚੀ ਦੀ ਲਾਸ਼ 7 ਨਵੰਬਰ ਨੂੰ ਉਸ ਦੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਇਕ ਫੈਕਟਰੀ ਕੋਲੋਂ ਬਰਾਮਦ ਹੋਈ ਸੀ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੇਖਣ ਅਤੇ ਸਥਾਨਕ ਸੂਤਰਾਂ ਅਤੇ ਲੋਕਾਂ ਤੋਂ ਜਾਣਕਾਰੀ ਲੈਣ ਤੋਂ ਬਾਅਦ 8 ਨਵੰਬਰ ਨੂੰ ਗੁੱਡੂ ਨੂੰ ਗ੍ਰਿਫ਼ਤਾਰ ਕੀਤਾ ਸੀ।

In The Market