LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਾਰਾਸ਼ਟਰ 'ਚ ਸਾਹਮਣੇ ਆਏ ਓਮੀਕਰੋਨ ਦੇ 10 ਹੋਰ ਨਵੇਂ ਮਾਮਲੇ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ

7d121

ਨਵੀਂ ਦਿੱਲੀ- ਭਾਰਤ (India) ਵਿੱਚ ਕੋਰੋਨਾ ਵਾਇਰਸ (Corona virus) ਦੇ ਇੱਕ ਨਵੇਂ ਰੂਪ ਓਮੀਕਰੋਨ (Omicron) ਦੇ ਮਾਮਲੇ ਵੱਧ ਰਹੇ ਹਨ। ਮੰਗਲਵਾਰ ਨੂੰ ਮਹਾਰਾਸ਼ਟਰ (Maharashtra) ਦੇ ਪੁਣੇ ਸ਼ਹਿਰ ਵਿੱਚ ਓਮੀਕਰੋਨ ਦੇ 10 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਪੁਣੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਲਗਭਗ 30 ਹਜ਼ਾਰ ਯਾਤਰੀਆਂ ਦਾ ਕੋਰੋਨਾ ਟੈਸਟ (Corona test) ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਦਸ ਲੋਕਾਂ ਦੀ ਓਮੀਕਰੋਨ ਦੀ ਰਿਪੋਰਟ ਪਾਜ਼ੇਟਿਵ (Positive Report) ਆਈ ਹੈ।

Also Read: Amazon Prime ਅਗਲੇ ਵਧਾ ਰਿਹੈ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ, ਹੋ ਸਕਦੈ ਇੰਨਾ ਵਾਧਾ

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ ਵਿੱਚ ਓਮੀਕਰੋਨ ਵੇਰੀਐਂਟ ਦੇ ਦੋ ਮਾਮਲੇ ਸਾਹਮਣੇ ਆਏ ਸਨ। ਮਹਾਰਾਸ਼ਟਰ ਵਿੱਚ ਇਸ ਵੇਰੀਐਂਟ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਹੁਣ 20 ਹੋ ਗਈ ਹੈ। ਦੇਸ਼ ਵਿੱਚ ਓਮੀਕਰੋਨ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 33 ਹੋ ਗਈ ਹੈ, ਜਿਨ੍ਹਾਂ ਵਿੱਚੋਂ ਮਹਾਰਾਸ਼ਟਰ ਵਿੱਚ 20, ਰਾਜਸਥਾਨ ਵਿੱਚ 9, ਦਿੱਲੀ ਵਿੱਚ ਇੱਕ, ਗੁਜਰਾਤ ਵਿੱਚ ਇੱਕ ਅਤੇ ਕਰਨਾਟਕ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ। ਅੱਜ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਸਾਢੇ ਛੇ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 220 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ।

Also Read: ਕੋਹਲੀ ਤੋਂ ਖੁਸ ਸਕਦੀ ਹੈ ਵਨ-ਡੇ ਕ੍ਰਿਕਟ ਟੀਮ ਦੀ ਕਪਤਾਨੀ, ਇਸ ਖਿਡਾਰੀ ਨੂੰ ਮਿਲੇਗਾ ਮੌਕਾ

ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਮੁੰਬਈ 'ਚ ਹਾਈ ਅਲਰਟ
ਇਸ ਦੌਰਾਨ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਸਲਮ ਸ਼ੇਖ ਨੇ ਦੱਸਿਆ ਕਿ ਮੁੰਬਈ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਕੋਵਿਡ ਕੇਂਦਰ ਬਾਹਰੋਂ ਆਉਣ ਵਾਲਿਆਂ ਨੂੰ ਕੁਆਰੰਟੀਨ ਕਰਨ ਲਈ ਤਿਆਰ ਕੀਤੇ ਗਏ ਹਨ। ਇੱਥੇ 20 ਹੋਟਲ ਵੀ ਹਨ ਜਿੱਥੇ ਉਹ ਠਹਿਰ ਸਕਦੇ ਹਨ। ਸਾਰੇ ਹਸਪਤਾਲਾਂ ਅਤੇ ਕੋਵਿਡ ਕੇਂਦਰਾਂ ਵਿੱਚ ਆਕਸੀਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

Also Read: ਮੋਹਾਲੀ ਕੋਰਟ ਵਲੋਂ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ, ਪਟਿਆਲਾ ਜੇਲ੍ਹ 'ਚ ਹਨ ਬੰਦ

ਇਸ ਦੇ ਨਾਲ ਹੀ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਓਮੀਕਰੋਨ ਨਾਲ ਸੰਕਰਮਿਤ ਡਾਕਟਰ ਠੀਕ ਹੋਣ ਤੋਂ ਬਾਅਦ ਫਿਰ ਤੋਂ ਕੋਰੋਨਾ ਪਾਜ਼ੀਟਿਵ ਹੋ ਗਿਆ ਹੈ। ਬੰਗਲੁਰੂ-ਅਧਾਰਤ ਡਾਕਟਰ ਭਾਰਤ ਵਿੱਚ ਓਮੀਕਰੋਨ ਦੇ ਪਹਿਲੇ ਦੋ ਮਾਮਲਿਆਂ ਵਿੱਚੋਂ ਇੱਕ ਸੀ। ਪੁਲਿਸ ਨੇ ਦੂਜੇ ਮਰੀਜ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜੋ ਦੱਖਣੀ ਅਫ਼ਰੀਕਾ ਦਾ ਰਹਿਣ ਵਾਲਾ ਸੀ ਅਤੇ ਪ੍ਰਸ਼ਾਸਨ ਨੂੰ ਬਿਨਾਂ ਦੱਸੇ ਦੁਬਈ ਚਲਾ ਗਿਆ ਸੀ।

In The Market