LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amazon Prime ਅਗਲੇ ਵਧਾ ਰਿਹੈ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ, ਹੋ ਸਕਦੈ ਇੰਨਾ ਵਾਧਾ

7d11

ਨਵੀਂ ਦਿੱਲੀ : Amazon Prime ਯੂਜ਼ਰਜ਼ ਲਈ ਬੁਰੀ ਖ਼ਬਰ ਹੈ। ਕੰਪਨੀ ਅਗਲੇ ਹਫ਼ਤੇ 13 ਦਸੰਬਰ ਤੋਂ ਐਮਾਜ਼ੋਨ ਪ੍ਰਾਈਮ ਦੇ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ਵਧਾਉਣ ਵਾਲੀ ਹੈ। ਇਸ ਪਲਾਨ ਦੀ ਕੀਮਤ ’ਚ 50 ਫ਼ੀਸਦ ਤਕ ਦਾ ਵਾਧਾ ਹੋ ਸਕਦਾ ਹੈ। ਇਹ ਜਾਣਕਾਰੀ ਕੰਪਨੀ ਦੇ ਸਪੋਰਟ ਪੇਜ ਤੋਂ ਮਿਲੀ ਹੈ।

Also Read: ਕੋਹਲੀ ਤੋਂ ਖੁਸ ਸਕਦੀ ਹੈ ਵਨ-ਡੇ ਕ੍ਰਿਕਟ ਟੀਮ ਦੀ ਕਪਤਾਨੀ, ਇਸ ਖਿਡਾਰੀ ਨੂੰ ਮਿਲੇਗਾ ਮੌਕਾ

ਇੰਨੀ ਹੋ ਸਕਦੀ ਹੈ Amazon Prime ਦੇ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ
ਨਵੀਂ ਕੀਮਤ ਸੂਚੀ ਦੇ ਅਨੁਸਾਰ, ਐਮਾਜ਼ਾਨ ਪ੍ਰਾਈਮ ਦੀ ਸਾਲਾਨਾ ਪ੍ਰਾਈਮ ਮੈਂਬਰਸ਼ਿਪ ਦੀ ਕੀਮਤ 500 ਰੁਪਏ ਹੋਰ ਹੋਵੇਗੀ। ਇਸ ਦਾ ਮਤਲਬ ਹੈ ਕਿ ਸਾਲਾਨਾ ਪਲਾਨ ਜਿਸਦੀ ਹੁਣ 999 ਰੁਪਏ ਕੀਮਤ ਹੈ, 13 ਦਸੰਬਰ ਤੋਂ ਬਾਅਦ ਯੂਜ਼ਰਸ ਨੂੰ ਇਸ ਪਲਾਨ ਲਈ 1,499 ਰੁਪਏ ਖਰਚ ਕਰਨੇ ਪੈਣਗੇ। ਤਿੰਨ ਮਹੀਨੇ ਦੇ ਪੈਕ ਲਈ ਯੂਜ਼ਰਸ ਨੂੰ 329 ਰੁਪਏ ਦੀ ਬਜਾਏ 459 ਰੁਪਏ ਦੇਣੇ ਹੋਣਗੇ। ਜਦੋਂ ਕਿ ਇਕ ਮਹੀਨੇ ਦੇ ਪਲਾਨ ਦੀ ਕੀਮਤ 129 ਦੀ ਬਜਾਏ 179 ਰੁਪਏ ਹੋਵੇਗੀ। ਕੀਮਤ ਵਾਧੇ ਦਾ ਪ੍ਰਾਈਮ ਮੈਂਬਰਾਂ 'ਤੇ ਕੋਈ ਅਸਰ ਨਹੀਂ ਪਵੇਗਾ, ਹਾਲਾਂਕਿ ਮੈਂਬਰਸ਼ਿਪ ਦੀ ਮਿਆਦ ਖਤਮ ਹੋਣ 'ਤੇ ਉਨ੍ਹਾਂ ਨੂੰ ਨਵੀਂ ਕੀਮਤ 'ਤੇ ਸਬਸਕ੍ਰਿਪਸ਼ਨ ਪਲਾਨ ਖਰੀਦਣਾ ਪਵੇਗਾ।

Also Read: ਮੋਹਾਲੀ ਕੋਰਟ ਵਲੋਂ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ, ਪਟਿਆਲਾ ਜੇਲ੍ਹ 'ਚ ਹਨ ਬੰਦ

Amazon ਨੇ ਕੁਝ ਮਹੀਨੇ ਪਹਿਲਾਂ ਯੂਥ ਮੈਂਬਰਸ਼ਿਪ ਪਲਾਨ ਲਾਂਚ ਕੀਤਾ ਸੀ। ਇਹ ਯੋਜਨਾਵਾਂ ਵਿਸ਼ੇਸ਼ ਤੌਰ 'ਤੇ 18 ਤੋਂ 24 ਸਾਲ ਦੇ ਨੌਜਵਾਨਾਂ ਲਈ ਪੇਸ਼ ਕੀਤੀਆਂ ਗਈਆਂ ਹਨ। ਨਵੀਂ ਅਪਡੇਟ ਤੋਂ ਬਾਅਦ ਇਨ੍ਹਾਂ ਪਲਾਨ ਦੀ ਕੀਮਤ ਘੱਟ ਜਾਵੇਗੀ। ਉਪਭੋਗਤਾਵਾਂ ਨੂੰ ਮਹੀਨਾਵਾਰ ਅਤੇ ਤਿਮਾਹੀ ਪ੍ਰਾਈਮ ਮੈਂਬਰਸ਼ਿਪ ਲਈ 64 ਰੁਪਏ ਅਤੇ 89 ਰੁਪਏ ਖਰਚ ਕਰਨੇ ਪੈਣਗੇ। ਜਦਕਿ ਇਕ ਸਾਲ ਦਾ ਪਲਾਨ 499 ਰੁਪਏ ਦੀ ਕੀਮਤ 'ਤੇ ਉਪਲਬਧ ਹੋਵੇਗਾ।

Also Read: ...ਜਦੋਂ ਸਾਈਕਲ 'ਤੇ ਲਾੜੀ ਨੂੰ ਲੈ ਕੇ ਨਿਕਲੇ MP ਦੇ DSP, ਤਸਵੀਰਾਂ ਵਾਇਰਲ

In The Market