ਚੰਡੀਗੜ੍ਹ- ਪੰਜਾਬ (Punjab) ਵਿਚ ਕੋਰੋਨਾ ਵਾਇਰਸ (Corona Virus) ਖਿਲਾਫ ਲੜਾਈ ਵਿਚ ਵੈਕਸੀਨੇਸ਼ਨ (Vaccination) ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਖੁਦ ਵੀ ਕੋਰੋਨਾ ਵਾਇਰਸ ਦੀ ਦੂਜੀ ਖੁਰਾਕ ਲਵਾਈ ਤੇ ਪੰਜਾਬ ਵਾਸੀਆਂ ਨੂੰ ਵੀ ਵੈਕਸੀਨ ਲਵਾਉਣ ਦੀ ਅਪੀਲ (Appeal) ਕੀਤੀ।
Also Read: ਢਾਈ ਸਾਲਾ ਮਾਸੂਮ ਦਾ ਜਬਰ-ਜ਼ਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ, ਮਿਲੀ ਸਜ਼ਾ-ਏ-ਮੌਤ
ਪੰਜਾਬ ਸੀਐੱਮਓ ਵਲੋਂ ਸੋਸ਼ਲ ਮੀਡੀਆ ਉੱਤੇ ਇਕ ਟਵੀਟ ਵਿਚ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਵਾਸੀਆਂ ਨੂੰ ਅਪੀਲੀ ਕੀਤੀ ਜਾਂਦੀ ਹੈ ਕਿ ਉਹ ਵੈਕਸੀਨੇਸ਼ਨ ਜਲਦੀ ਤੋਂ ਜਲਦੀ ਕਰਵਾਉਣ ਤਾਂ ਕਿ ਓਮੀਕਰੋਮ ਦੇ ਖਤਰੇ ਤੋਂ ਬਚਿਆ ਜਾ ਸਕੇ। ਮੁੱਖ ਮੰਤਰੀ ਚੰਨੀ ਨੇ ਖੁਦ ਵੀ ਕੋਰੋਨਾ ਵਾਇਰਸ ਦੀ ਦੂਜੀ ਖੁਰਾਕ ਲਵਾ ਲਈ ਹੈ। ਪੰਜਾਬ ਵਿਚ ਅਜੇ 80 ਫੀਸਦੀ ਲੋਕਾਂ ਨੇ ਕੋਰੋਨਾ ਦੀ ਪਹਿਲੀ ਡੋਜ਼ ਤੇ 38 ਫੀਸਦੀ ਲੋਕਾਂ ਨੇ ਦੂਜੀ ਡੋਜ਼ ਲਵਾਈ ਹੈ।
Also Read: UAE ‘ਚ ਹੁਣ ਹਫਤੇ ‘ਚ ਸਿਰਫ 4.5 ਦਿਨ ਹੀ ਹੋਵੇਗਾ ਕੰਮ, ਅਜਿਹਾ ਕਰਨ ਵਾਲਾ ਪਹਿਲਾ ਅਰਬ ਦੇਸ਼


