LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉਨਾਓ ਰੇਪ ਪੀੜਤਾ ਦੁਰਘਟਨਾ ਮਾਮਲੇ 'ਚ ਭਾਜਪਾ ਦਾ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਬਰੀ

21 dec 7

ਨਵੀਂ ਦਿੱਲੀ : ਦਿੱਲੀ ਦੀ ਰਾਉਜ ਐਵੇਨਿਊ ਅਦਾਲਤ (Rouse Avenue Court) ਨੇ ਉਨਾਓ ਬਲਾਤਕਾਰ (Unao Rape) ਪੀੜਤ ਦੁਰਘਟਨਾ ਮਾਮਲੇ ਵਿੱਚ ਭਾਜਪਾ ਤੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਬਰੀ ਕਰ ਦਿੱਤਾ ਹੈ। ਦਰਅਸਲ, ਮਾਮਲਾ 2019 ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਉਨਾਓ ਬਲਾਤਕਾਰ ਪੀੜਤਾ ਰਾਏਬਰੇਲੀ ਜਾ ਰਹੀ ਸੀ। ਉਦੋਂ ਇੱਕ ਟਰੱਕ ਨੇ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਲੜਕੀ ਆਪਣੀਆਂ ਦੋ ਮਾਸੀ ਅਤੇ ਇੱਕ ਵਕੀਲ ਨਾਲ ਜਾ ਰਹੀ ਸੀ।

Also Read : ਪੰਜਾਬ 'ਚ ਦਿਨੋਂ-ਦਿਨ ਵੱਧ ਰਿਹੈ ਠੰਡ ਦਾ ਕਹਿਰ, 24-25 ਦਸੰਬਰ ਨੂੰ ਮੀਂਹ ਦੀ ਸੰਭਾਵਨਾ

ਇਸ ਹਾਦਸੇ ਵਿੱਚ ਪੀੜਤਾ ਦੀ ਮਾਸੀ ਦੀ ਮੌਤ ਹੋ ਗਈ ਸੀ। ਜਦਕਿ ਪੀੜਤਾ ਅਤੇ ਉਸ ਦਾ ਵਕੀਲ ਗੰਭੀਰ ਜ਼ਖਮੀ ਹੋ ਗਏ।ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਮੁਲਜ਼ਮ ਕੁਲਦੀਪ ਸਿੰਘ ਸੇਂਗਰ (Kuldeep Singh Sengar) ਅਤੇ ਬਾਕੀ ਪੰਜ ਮੁਲਜ਼ਮਾਂ ਖ਼ਿਲਾਫ਼ ਪਹਿਲੀ ਨਜ਼ਰੇ ਕੋਈ ਸਬੂਤ ਨਹੀਂ ਮਿਲੇ ਹਨ। ਅਦਾਲਤ 21 ਦਸੰਬਰ ਨੂੰ ਚਾਰ ਮੁਲਜ਼ਮਾਂ ਆਸ਼ੀਸ਼ ਕੁਮਾਰ ਪਾਲ, ਵਿਨੋਦ ਮਿਸ਼ਰਾ, ਹਰੀਪਾਲ ਸਿੰਘ ਅਤੇ ਨਵੀਨ ਸਿੰਘ ਖ਼ਿਲਾਫ਼ ਦੋਸ਼ ਤੈਅ ਕਰੇਗੀ।

Also Read : ਜੇ ਹੋ 21 ਤੋਂ ਘੱਟ ਤਾਂ ਪੜ੍ਹੋ ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਹਾਈਕੋਰਟ ਦਾ ਫੈਸਲਾ

ਧਿਆਨ ਯੋਗ ਹੈ ਕਿ ਕੁਲਦੀਪ ਸੇਂਗਰ ਨੂੰ ਉਨਾਓ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਪੋਕਸੋ ( Pocso) ਦੀ ਧਾਰਾ 376 ਅਤੇ ਧਾਰਾ 6 ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਕੁਲਦੀਪ ਸੇਂਗਰ 'ਤੇ ਬਲਾਤਕਾਰ ਦੇ ਨਾਲ-ਨਾਲ ਪੀੜਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ ਦਾ ਵੀ ਦੋਸ਼ ਸੀ। ਇਸ ਵਿੱਚ ਪੀੜਤਾ ਦਾ ਪਿਤਾ ਵੀ ਸ਼ਾਮਲ ਸੀ। ਬਾਅਦ 'ਚ ਲੜਕੀ ਦੀ ਕਾਰ ਦਾ ਵੀ ਐਕਸੀਡੈਂਟ ਹੋ ਗਿਆ, ਜਿਸ ਲਈ ਸੇਂਗਰ ਨੂੰ ਦੋਸ਼ੀ ਬਣਾਇਆ ਗਿਆ।

In The Market