ਨਵੀਂ ਦਿੱਲੀ : ਦਿੱਲੀ ਦੇ ਤਿਲਕ ਨਗਰ ਦੇ 10 ਸਾਲਾ ਲੜਕੇ ਜਸਪ੍ਰੀਤ ਸਿੰਘ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਸ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਫੂਡ ਕਾਰਟ ਚਲਾ ਕੇ Egg roll ਵੇਚ ਕੇ ਪੂਰੇ ਦੇਸ਼ ਵਾਸੀਆਂ ਨੂੰ ਆਪਣਾ ਮੁਰੀਦ ਬਣਾ ਲਿਆ ਪਰ ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਜਸਪ੍ਰੀਤ ਸਿੰਘ ਦੀ ਮਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਆਪਣੇ ਬੱਚੇ ਜਸਪ੍ਰੀਤ ਅਤੇ ਉਸ ਦੀ ਭੈਣ ਨੂੰ ਛੱਡਣ ਪਿੱਛੇ ਜੋ ਕਾਰਨ ਚਰਚਾ ਵਿਚ ਆਇਆ ਸੀ ਮਾਂ ਨੇ ਉਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਜਸਪ੍ਰੀਤ ਦੀ ਮਾਂ ਨੇ ਕਿਹਾ ਕਿ ਇਹ ਦੋਸ਼ ਉਸ ਦੇ ਸਹੁਰਿਆਂ ਵੱਲੋਂ ਰਚੀ ਗਈ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਹਨ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਕ ਵੀਡੀਓ 'ਚ ਉਸ ਨੇ ਬੱਚਿਆਂ ਪ੍ਰਤੀ ਆਪਣੇ ਸਹੁਰੇ ਪਰਿਵਾਰ ਦੀ ਇਮਾਨਦਾਰੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਉਹ ਜਸਪ੍ਰੀਤ ਪ੍ਰਤੀ ਸੱਚਮੁੱਚ ਚਿੰਤਤ ਹਨ ਤਾਂ ਫਿਰ ਉਸ ਨੂੰ ਰੇਹੜੀ ਕਿਉਂ ਲਗਾਉਣੀ ਪੈ ਰਹੀ ਹੈ। ਆਪਣੇ ਮਾਪਿਆਂ ਦੇ ਅਧਿਕਾਰਾਂ ਦਾ ਦਾਅਵਾ ਕਰਦੇ ਹੋਏ ਕੌਰ ਨੇ ਕਿਹਾ ਹੈ ਕਿ ਜੇ ਉਸ ਦੇ ਬੱਚੇ ਉਸ ਦੀ ਕਸਟਡੀ ਵਿਚ ਵਾਪਸ ਨਹੀਂ ਕੀਤੇ ਜਾਂਦੇ ਤਾਂ ਉਹ ਪੁਲਿਸ ਸ਼ਿਕਾਇਤ ਦਰਜ ਕਰਵਾਏਗੀ। ਇਨ੍ਹਾਂ ਨਵੇਂ ਘਟਨਾਕ੍ਰਮ ਨਾਲ ਜਸਪ੍ਰੀਤ ਦੇ ਪਰਿਵਾਰ ਦੇ ਆਲੇ-ਦੁਆਲੇ ਪਹਿਲਾਂ ਤੋਂ ਹੀ ਗੁੰਝਲਦਾਰ ਸਥਿਤੀ ਨੇ ਇਕ ਹੋਰ ਮੋੜ ਲੈ ਲਿਆ ਹੈ।
ਸਿਮਰਨ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਜਾਣ ਲਈ ਕਿਹਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਦੀ ਸ਼ਿਕਾਇਤ ਲੈ ਕੇ ਕਿਸੇ ਕੋਲ ਗਏ ਤਾਂ ਸਿਮਰਨ ਨੇ ਦੱਸਿਆ ਕਿ ਉਸ ਨੂੰ ਸ਼ਿਕਾਇਤ ਕਰਨ ਲਈ ਵੀ ਜਾਣ ਨਹੀਂ ਦਿੱਤਾ। ਉਸ ਨੇ ਕਿਹਾ ਕਿ ਉਹ ਦਿੱਲੀ ਤੋਂ ਰਾਜਪੁਰਾ ਤੱਕ ਕਿਸੇ ਤੋਂ ਉਧਾਰੇ ਪੈਸੇ ਲੈ ਕੇ ਆਈ ਹੈ ਤੇ ਉਸ ਕੋਲ ਕਿਤੇ ਹੋਰ ਜਾਣ ਲਈ ਪੈਸੇ ਨਹੀਂ ਸਨ। ਉਸੇ ਸਮੇਂ ਸ਼ਿਕਾਇਤ ਇਸ ਕਰ ਕੇ ਹੀ ਨਹੀਂ ਕਰਵਾ ਪਾਈ।
Remember the Viral Egg roll boy Jaspreet from Tilak Nagar whose Mother allegedly left him and his sister after the death of his Father. Now the Mother Simran Kaur shared her version of the story:
— NCMIndia Council For Men Affairs (@NCMIndiaa) May 13, 2024
Mother denied the allegation and termed it a conspiracy hatched by her In Laws… pic.twitter.com/wI17JqljWw
ਸਿਮਰਨ ਕੌਰ ਨੇ ਕਿਹਾ ਕਿ ਉਸ ਦੀ ਉਸ ਦੇ ਬੱਚਿਆਂ ਨਾਲ ਵੀ ਗੱਲ ਨਹੀਂ ਹੋ ਪਾਈ ਕਿਉਂਕਿ ਸਹੁਰੇ ਪਰਿਵਾਰ ਨੇ ਉਸ ਦਾ ਫੋਨ ਤੋੜ ਦਿੱਤਾ ਸੀ। ਸਿਮਰਨ ਕੌਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਆਪਣੇ ਪੁੱਤ ਤੇ ਪਤੀ ਨਾਲ ਰੇਹੜੀ ਲਗਾ ਕੇ ਗੁਜ਼ਾਰਾ ਕਰਦੀ ਸੀ ਤੇ ਹੁਣ ਵੀ ਉਹ ਅਪਣੇ ਬੱਚਿਆਂ ਦਾ ਗੁਜ਼ਾਰਾ ਕਰ ਲਵੇਗੀ ਤੇ ਉਸ ਨੂੰ ਬੱਚੇ ਉਸ ਦੇ ਹਵਾਲੇ ਕੀਤੇ ਜਾਣ, ਉਸ ਨੂੰ ਹੋਰ ਕੁੱਝ ਨਹੀਂ ਚਾਹੀਦਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jalandhar Road Accident : जालंधर में हुआ दर्दनाक हादसा, गाड़ी की खिड़कियां काटकर निकाले शव
Health news: डायबिटीज के मरीजों के लिए बेहद कारगर है ये चीजें, आज ही करों डाइट में शामिल
PP constable Result 2024: पंजाब पुलिस कांस्टेबल पद के लिए आयोजित लिखित परीक्षा का परिणाम जारी, यहां चेक करें रिजल्ट