LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਟੈਸਟ ਕਰਵਾਉਣ ਦੀ ਗੱਲ 'ਤੇ ਭੜਕੇ ਵਿਅਕਤੀ ਨੇ ਡਿਸਪੈਂਸਰੀ ਸਟਾਫ 'ਤੇ ਕੀਤਾ ਹਮਲਾ

26 dec 5

ਨਵੀਂ ਦਿੱਲੀ : ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਨੇ ਦਿੱਲੀ ਸਰਕਾਰ ਦੇ ਸਿਵਲ ਡਿਫੈਂਸ ਵਲੰਟੀਅਰ ਦੀ ਜ਼ਿੰਦਗੀ 'ਤੇ ਉਸ ਸਮੇਂ ਭਾਰੀ ਪੈ ਗਿਆ ਜਦ ਕੋਵਿਡ ਟੈਸਟ ਦੀ ਗੱਲ ਸੁਣ ਕੇ ਇਕ ਵਿਅਕਤੀ ਨੇ ਸਿਵਲ ਡਿਫੈਂਸ ਸਟਾਫ (Civil Defence Staff) 'ਤੇ ਚਾਕੂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਹ ਘਟਨਾ ਰਾਸ਼ਟਰੀ ਰਾਜਧਾਨੀ ਦੇ ਦੱਖਣ ਪੂਰਬ ਦੀ ਹੈ।ਦਿੱਲੀ ਪੁਲਿਸ ਅਨੁਸਾਰ 25 ਦਸੰਬਰ ਨੂੰ ਸਵੇਰੇ 10 ਵਜੇ ਥਾਣਾ ਗੋਵਿੰਦਪੁਰੀ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਜਨਤਕ ਵਿਅਕਤੀ ਅਤੇ ਸਿਵਲ ਡਿਫੈਂਸ ਸਟਾਫ਼ ਵਿਚਕਾਰ ਲੜਾਈ ਹੋ ਗਈ, ਜਿਸ ਵਿੱਚ ਸਿਵਲ ਡਿਫੈਂਸ ਸਟਾਫ਼ ਜ਼ਖ਼ਮੀ ਹੋ ਗਿਆ।

Also Read : ਮਿਆਂਮਾਰ 'ਚ ਫੌਜ ਨੇ ਔਰਤਾਂ ਤੇ ਬੱਚਿਆਂ ਸਮੇਤ 30 ਲੋਕਾਂ ਨੂੰ ਮਾਰੀਆਂ ਗੋਲੀਆਂ, ਸਾੜੀਆਂ ਲਾਸ਼ਾਂ

ਪੁਲਿਸ ਤੁਗਲਕਾਬਾਦ ਦੀ ਡਿਸਪੈਂਸਰੀ ਵਿੱਚ ਪੁੱਜੀ, ਜਿੱਥੇ 26 ਸਾਲਾ ਸਿਵਲ ਡਿਫੈਂਸ ਵਾਲੰਟੀਅਰ ਵਿਪਨ ਸ਼ਰਮਾ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਜ਼ਖਮੀ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਟਰਾਮਾ ਸੈਂਟਰ (AIIMS Trama Center) 'ਚ ਭਰਤੀ ਕਰਵਾਇਆ ਗਿਆ ਹੈ।ਇਸ ਤੋਂ ਬਾਅਦ ਪੁਲਿਸ ਨੇ 21 ਸਾਲਾ ਦੋਸ਼ੀ ਓਸਾਮਾ ਰਾਜਾ (Osama Raja) ਨੂੰ ਮੌਕੇ ਤੋਂ ਉਸ ਸਮੇਂ ਫੜ ਲਿਆ ਜਦੋਂ ਓਸਾਮਾ ਚਾਕੂ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਓਸਾਮਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਖੂਨ ਨਾਲ ਰੰਗਿਆ ਇੱਕ ਚਾਕੂ ਵੀ ਬਰਾਮਦ ਕੀਤਾ ਗਿਆ ਸੀ।

Also Read : ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਮੁੱਠਭੇੜ, ਸੁਰੱਖਿਆ ਬਲਾਂ ਨੇ ISJK ਨਾਲ ਸਬੰਧਤ ਅੱਤਵਾਦੀ ਕੀਤਾ ਢੇਰ

ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨਾਂ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਆਈਪੀਸੀ (IPC) ਦੀ ਧਾਰਾ 186, 353, 332, 34 ਤਹਿਤ ਕੇਸ ਦਰਜ ਕਰ ਲਿਆ ਹੈ।ਜਾਂਚ 'ਚ ਪੁਲਸ ਨੇ ਖੁਲਾਸਾ ਕੀਤਾ ਕਿ ਦੋਸ਼ੀ ਓਸਾਮਾ ਰਾਜਾ ਤੁਗਲਕਾਬਾਦ ਸਥਿਤ ਜਗਦੰਬਾ ਡਿਸਪੈਂਸਰੀ 'ਚ ਗਿਆ ਸੀ, ਜਿੱਥੇ ਪੀੜਤ ਸਿਵਲ ਡਿਫੈਂਸ ਸਟਾਫ ਵਿਪਿਨ ਨੇ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ। ਬਸ ਇਸ ਕਾਰਨ ਓਸਾਮਾ ਚਾਕੂ ਲੈ ਕੇ ਆਇਆ ਅਤੇ ਪੀੜਤ 'ਤੇ ਹਮਲਾ ਕਰ ਦਿੱਤਾ।

In The Market