LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਰਫ ਫੇਸਬੁੱਕ-ਇੰਸਟਾਗ੍ਰਾਮ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਨਹੀਂ ਕੀਤੀ ਕੋਈ ਡਾਈਟ

28o5

ਨਵੀਂ ਦਿੱਲੀ- ਦੁਨੀਆ ਵਿਚ ਅੱਜ ਦੇ ਸਮੇਂ ਵਿਚ ਲੋਕ ਕਾਫੀ ਸੋਸ਼ਲ ਹੋ ਗਏ ਹਨ। ਇਥੇ ਸੋਸ਼ਲ ਤੋਂ ਮਤਲਬ ਇਹ ਨਹੀਂ ਕਿ ਲੋਕ ਬਾਹਰ ਜਾਂਦੇ ਹਨ ਤੇ ਦੂਜਿਆਂ ਨਾਲ ਮਿਲਦੇ ਹਨ। ਅੱਜ ਦੇ ਸਮੇਂ ਵਿਚ ਸੋਸ਼ਲ ਯਾਨੀ ਆਪਣੇ ਮੋਬਾਇਲ ਤੋਂ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣਾ। ਲੋਕ ਆਪਣਾ ਜ਼ਿਆਦਾਤਰ ਸਮਾਂ ਇਨ੍ਹਾਂ ਪਲੇਟਫਾਰਮਾਂ ਉੱਤੇ ਬਿਤਾ ਦਿੰਦੇ ਹਨ। ਜਿਥੇ ਇਨ੍ਹਾਂ ਨੂੰ ਬਣਾਉਣ ਦਾ ਟੀਚਾ ਇੰਟਰਟੇਨਮੈਂਟ ਸੀ ਤੇ ਟਾਈਮ ਪਾਸ ਕਰਨਾ ਸੀ, ਅੱਜ ਦੇ ਸਮੇਂ ਵਿਚ ਇਨ੍ਹਾਂ ਰਾਹੀਂ ਸਮੇਂ ਦੀ ਬਰਬਾਦੀ ਹੋ ਰਹੀ ਹੈ। ਅਜਿਹੇ ਵਿਚ ਨਾਰਥ ਲੰਡਨ ਦੀ ਰਹਿਣ ਵਾਲੀ ਬ੍ਰੈਂਡਾ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਤੇ ਉਥੋਂ ਬਚੇ ਸਮੇਂ ਨੂੰ ਆਪਣੇ ਫਿਟਨੈੱਸ ਰੂਟੀਨ ਵਿਚ ਲਾਇਆ। ਨਤੀਜਾ ਸਿਰਫ ਇਕ ਸਾਲ ਵਿਚ ਉਸ ਨੇ 31 ਕਿਲੋ ਤੋਂ ਜ਼ਿਆਦਾ ਭਾਰ ਘਟਾ ਲਿਆ। 

Also Read: ਸਿਰ ਦੋ ਤੇ ਬਾਕੀ ਸਰੀਰ ਸੂਰ ਦਾ, ਰੂਸ 'ਚ ਗਾਂ ਨੇ ਦਿੱਤੇ ਅਨੋਖੇ ਵੱਛੇ ਨੂੰ ਜਨਮ 

ਬ੍ਰੈਂਡਾ ਪਿਛਲੇ ਕਈ ਸਾਲਾਂ ਤੋਂ ਆਪਣਾ ਭਾਰ ਘਟਾਉਣਾ ਚਾਹੁੰਦੀ ਸੀ। ਹਰ ਤਰ੍ਹਾਂ ਦੀ ਡਾਈਟ ਅਤੇ ਕਈ ਤਕਨੀਕਾਂ ਅਪਣਾਉਣ ਤੋਂ ਬਾਅਦ ਵੀ ਉਹ ਅਜਿਹਾ ਨਹੀਂ ਕਰ ਪਾ ਰਹੀ ਸੀ। ਪਰ ਹੁਣ ਬ੍ਰੈਂਡਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਮੋਬਾਈਲ ਤੋਂ ਦੋ ਐਪਸ, ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਡਿਲੀਟ ਕਰਨ ਤੋਂ ਬਾਅਦ ਹੀ ਇੱਕ ਸਾਲ ਵਿੱਚ 31 ਕਿੱਲੋ ਤੋਂ ਵੱਧ ਭਾਰ ਘਟਾਇਆ ਹੈ। ਬ੍ਰੈਂਡਾ ਦੇ ਮੁਤਾਬਕ, ਉਹ ਹਮੇਸ਼ਾ ਮੋਟੀ ਸੀ। ਪਰ 2016 ਤੋਂ 2019 ਦਰਮਿਆਨ ਖਾਣ-ਪੀਣ 'ਚ ਲਾਪਰਵਾਹੀ ਕਾਰਨ ਉਸ ਨੇ ਆਪਣਾ ਭਾਰ ਕਾਫੀ ਵਧਾ ਲਿਆ ਸੀ। ਪਿਛਲੇ ਸਾਲ ਲੌਕਡਾਊਨ ਦੌਰਾਨ ਉਸ ਦਾ ਭਾਰ ਕਈ ਕਿੱਲੋ ਵਧ ਗਿਆ ਸੀ। ਬ੍ਰੈਂਡਾ ਨੇ ਇਸ ਸਭ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ। ਉਸ ਨੇ ਕਿਹਾ ਕਿ ਉਹ ਆਨਲਾਈਨ ਪੋਸਟਾਂ ਅਤੇ ਸਿਹਤਮੰਦ ਰਹਿਣ ਦੇ ਤਰੀਕੇ ਦੇਖਦੀ ਸੀ। ਉਨ੍ਹਾਂ ਨੂੰ ਦੇਖ ਕੇ ਉਹ ਹੋਰ ਉਦਾਸ ਹੋ ਰਹੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਬਰੈਂਡਾ ਨੇ ਆਪਣਾ ਅਕਾਊਂਟ ਡਿਲੀਟ ਕਰ ਦਿੱਤਾ। ਬ੍ਰੈਂਡਾ ਨੇ ਕਿਹਾ ਕਿ ਜਿਵੇਂ ਹੀ ਉਸਨੇ ਆਪਣੇ ਫੇਸਬੁੱਕ ਅਤੇ ਇੰਸਟਾ ਅਕਾਊਂਟ ਨੂੰ ਡਿਲੀਟ ਕੀਤਾ, ਉਸਨੇ ਦੇਖਿਆ ਕਿ ਉਸਦੇ ਕੱਪੜੇ ਕੁਝ ਹੀ ਸਮੇਂ ਵਿੱਚ ਢਿੱਲੇ ਹੁੰਦੇ ਜਾ ਰਹੇ ਹਨ। ਉਸ ਨੇ ਭਾਰ ਘਟਾਉਣਾ ਸ਼ੁਰੂ ਕਰ ਦਿੱਤਾ। ਸਿਰਫ ਇੱਕ ਸਾਲ ਵਿੱਚ, ਉਸਨੇ ਆਪਣਾ ਇੱਕ ਤਿਹਾਈ ਭਾਰ ਘਟਾਇਆ ਹੈ। ਉਸ ਨੂੰ ਲੱਗਦਾ ਹੈ ਕਿ ਜੇਕਰ ਉਹ ਸੋਸ਼ਲ ਮੀਡੀਆ ਤੋਂ ਦੂਰ ਨਾ ਹੁੰਦੀ ਤਾਂ ਅਜਿਹਾ ਕਰਨਾ ਸੰਭਵ ਨਹੀਂ ਸੀ।

Also Read: ਪਿਤਾ ਨੇ ਬੇਟੇ ਦਾ ਰੱਖਿਆ ਅਜਿਹਾ ਅਨੋਖਾ ਨਾਂ, ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ

ਹੁਣ ਬ੍ਰੈਂਡਾ ਬਹੁਤ ਹਲਕਾ ਮਹਿਸੂਸ ਕਰਦੀ ਹੈ। ਇਨ੍ਹਾਂ ਥਾਵਾਂ 'ਤੇ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਉਹ ਜੌਗਿੰਗ 'ਤੇ ਨਿਕਲ ਜਾਂਦੀ ਹੈ। ਇਸ ਤੋਂ ਇਲਾਵਾ ਉਹ ਆਪਣਾ ਜ਼ਿਆਦਾਤਰ ਸਮਾਂ ਖਾਣਾ ਬਣਾਉਣ 'ਚ ਬਿਤਾਉਂਦੀ ਹੈ, ਜਿਸ 'ਚ ਉਹ ਸਿਹਤਮੰਦ ਚੀਜ਼ਾਂ ਬਣਾਉਂਦੀ ਹੈ। ਬ੍ਰੈਂਡਾ, ਜੋ ਹੁਣ ਬਹੁਤ ਪਤਲੀ ਹੈ, ਨੇ ਦੱਸਿਆ ਕਿ ਉਹ ਆਪਣੀ ਕਿਸ਼ੋਰ ਉਮਰ ਤੋਂ ਹੀ ਮੋਟਾਪੇ ਤੋਂ ਪ੍ਰੇਸ਼ਾਨ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਭਾਰ ਘਟਣ ਦਾ ਨਾਂ ਨਹੀਂ ਲਿਆ। ਉਸਦੀ ਖੁਰਾਕ ਵਿੱਚ ਜਿਆਦਾਤਰ ਜੰਕ ਫੂਡ ਸ਼ਾਮਿਲ ਸੀ। ਜਿਸ ਵਿੱਚ ਕਈ ਚਿਪਸ ਦੇ ਪੈਕੇਟ ਸ਼ਾਮਿਲ ਸਨ।

Also Read: ਜੰਮੂ ਕਸ਼ਮੀਰ ’ਚ ਦਰਦਨਾਕ ਹਾਦਸੇ ਦੌਰਾਨ 9 ਹਲਾਕ, PM ਮੋਦੀ ਨੇ ਕੀਤਾ ਐਲਾਨ

ਉਸ ਨੂੰ ਆਪਣੀਆਂ ਤਸਵੀਰਾਂ ਦੇਖਣਾ ਪਸੰਦ ਨਹੀਂ ਸੀ। ਉਹ ਕਸਰਤ ਵੀ ਕਰਦੀ ਸੀ ਪਰ ਕੋਈ ਅਸਰ ਦਿਖਾਈ ਨਹੀਂ ਦਿੰਦਾ ਸੀ। ਬ੍ਰੈਂਡਾ ਸੋਸ਼ਲ ਮੀਡੀਆ ਤੇ ਹੋਰ ਪਤਲੀਆਂ ਕੁੜੀਆਂ ਨੂੰ ਦੇਖ ਕੇ ਜ਼ਿਆਦਾ ਉਦਾਸ ਹੋ ਜਾਂਦੀ ਸੀ। ਇਸ ਸਭ ਨੂੰ ਦੂਰ ਕਰਨ ਲਈ ਉਸ ਨੇ ਅਕਾਊਂਟ ਡਿਲੀਟ ਕਰ ਦਿੱਤਾ। ਹੌਲੀ-ਹੌਲੀ ਉਸ ਨੇ ਖੰਡ ਘਟਾਈ ਅਤੇ ਜਿੰਨਾ ਸਮਾਂ ਉਹ ਨੈੱਟ ਸਰਫਿੰਗ 'ਚ ਬਿਤਾਉਂਦੀ ਸੀ, ਉਹ ਖਾਣਾ ਬਣਾਉਂਦੀ ਸੀ। ਨਤੀਜਾ ਇੱਕ ਸਾਲ ਵਿੱਚ 31 ਕਿਲੋਗ੍ਰਾਮ ਭਾਰ ਘਟਾਉਣਾ ਹੈ।

In The Market