LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦੀ ਦੂਜੀ ਡੋਜ਼ ਤੋਂ ਬਿਨਾਂ ਨਹੀਂ ਕਰ ਸਕੋਗੇ ਟ੍ਰੇਨ 'ਚ ਸਫਰ, ਇਸ ਸੂਬੇ 'ਚ ਲਾਗੂ ਹੋਏ ਹੁਕਮ

10 jan 6

ਨਵੀਂ ਦਿੱਲੀ : ਕੋਰੋਨਾ ਵਾਇਰਸ (Corona Virus) ਇਕ ਵਾਰ ਫਿਰ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਬੀਤੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 1.79 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਕਹਿਰ ਦੇ ਚਲਦਿਆਂ ਕੇਂਦਰ ਸਰਕਾਰ ਤੋਂ ਇਲਾਵਾ ਰਾਜ ਸਰਕਾਰਾਂ ਵੀ ਨਵੀਆਂ ਪਾਬੰਦੀਆਂ ਲਗਾ ਰਹੇ ਹਨ। ਇਸੇ ਤਰ੍ਹਾਂ, ਹੁਣ ਸਿਰਫ ਉਨ੍ਹਾਂ ਲੋਕਾਂ ਨੂੰ ਚੇਨਈ ਵਿੱਚ ਰੇਲਗੱਡੀ ਰਾਹੀਂ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ,ਜਿਨ੍ਹਾਂ ਨੂੰ ਕਰੋਨਾਵਾਇਰਸ ਵੈਕਸੀਨ (Coronavirus vaccine) ਦੀ ਡਬਲ ਡੋਜ਼ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹੋਣਗੀਆਂ।

Also Read : ਪਿਸਤੌਲ ਦੀ ਨੋਕ ਤੇ ਖੋਹੀ ਕਾਰ, CCTV 'ਚ ਕੈਦ ਹੋਈ ਘਟਨਾ

ਤਾਮਿਲਨਾਡੂ ਸਰਕਾਰ (Government of Tamil Nadu) ਦੇ ਗ੍ਰਹਿ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਰੇਲਵੇ ਦੇ ਚੇਨਈ ਡਿਵੀਜ਼ਨ ਨੇ ਚੇਨਈ ਖੇਤਰ ਲਈ ਇਹ ਨਿਯਮ ਲਾਗੂ ਕਰ ਦਿੱਤਾ ਹੈ। ਨਵੇਂ ਨਿਯਮ ਅੱਜ (ਸੋਮਵਾਰ) ਤੋਂ ਲਾਗੂ ਹੋ ਗਏ ਹਨ। ਰੇਲਵੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ, ਦੱਖਣੀ ਰੇਲਵੇ ਨੇ ਕਿਹਾ, 'ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਅਤੇ ਓਮਿਕਰੋਨ ਦੇ ਖਤਰੇ ਦੇ ਕਾਰਨ, ਤਾਮਿਲਨਾਡੂ ਸਰਕਾਰ ਨੇ 6 ਜਨਵਰੀ ਤੋਂ ਕਈ ਪਾਬੰਦੀਆਂ ਲਾਗੂ ਕੀਤੀਆਂ ਹਨ। ਇਸ ਤਹਿਤ ਉਪਨਗਰੀ ਰੇਲ ਸੇਵਾਵਾਂ ਵਿੱਚ ਸਿਰਫ਼ 50 ਫ਼ੀਸਦੀ ਯਾਤਰੀਆਂ ਨੂੰ ਹੀ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ।Also Read : ਰਾਜਧਾਨੀ 'ਚ ਕੋਰੋਨਾ ਬਲਾਸਟ, ਦਿੱਲੀ ਪੁਲਿਸ ਦੇ PRO ਸਮੇਤ 300 ਤੋਂ ਵੱਧ ਪੁਲਿਸ ਮੁਲਾਜ਼ਮ ਕੋਵਿਡ ਪਾਜ਼ੀਟਿਵ

 

ਇਹ ਨਿਯਮ ਸੋਮਵਾਰ (10 ਜਨਵਰੀ) ਸਵੇਰੇ 4 ਵਜੇ ਤੋਂ 31 ਜਨਵਰੀ, 2022 ਦੀ ਅੱਧੀ ਰਾਤ ਤੱਕ ਲਾਗੂ ਰਹਿਣਗੇ। ਬਿਆਨ 'ਚ ਅੱਗੇ ਕਿਹਾ ਗਿਆ ਹੈ, 'ਸਿਰਫ ਉਨ੍ਹਾਂ ਯਾਤਰੀਆਂ ਨੂੰ ਉਪਨਗਰੀ ਟਰੇਨਾਂ 'ਚ ਸਫਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਕੋਲ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਦੇ ਸਰਟੀਫਿਕੇਟ ਹਨ। ਉਨ੍ਹਾਂ ਨੂੰ ਟਿਕਟ ਕਾਊਂਟਰ ਦੇ ਵੈਧ ਆਈਡੀ ਪਰੂਫ਼ ਦੇ ਨਾਲ ਦੂਜੀ ਖੁਰਾਕ ਦਾ ਸਰਟੀਫਿਕੇਟ ਵੀ ਦਿਖਾਉਣਾ ਹੋਵੇਗਾ। ਇਸ ਤੋਂ ਇਲਾਵਾ ਅੱਜ ਤੋਂ ਮੋਬਾਈਲ ਐਪ 'ਤੇ UTS ਕੰਮ ਨਹੀਂ ਕਰੇਗਾ।

Also Read : 'ਵੈਕਸੀਨੇਸ਼ਨ ਸਰਟੀਫਿਕੇਟ 'ਤੇ ਹੁਣ ਨਹੀਂ ਲੱਗੇਗੀ PM ਮੋਦੀ ਦੀ ਫੋਟੋ'

ਕੋਰੋਨਾ ਸੰਕਟ ਦੇ ਵਿਚਕਾਰ ਰੇਲਵੇ ਨੇ ਯਾਤਰੀਆਂ ਨੂੰ ਕੀਤੀ ਇਹ ਅਪੀਲ  
ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚਕਾਰ ਰੇਲਵੇ ਨੇ ਯਾਤਰੀਆਂ ਨੂੰ ਕੋਰੋਨਾ ਪ੍ਰੋਟੋਕੋਲ (Corona Protocal) ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਯਾਤਰੀਆਂ ਨੂੰ ਅਪੀਲ ਕਰਦੇ ਹੋਏ, ਉਨ੍ਹਾਂ ਕਿਹਾ, 'ਯਾਤਰੀਆਂ ਨੂੰ ਸਮਾਜਿਕ ਦੂਰੀ, ਮਾਸਕ ਪਹਿਨਣ, ਹੱਥ ਧੋਣ ਆਦਿ ਵਰਗੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਨਾਲ ਹੀ, ਜਦੋਂ ਰੇਲਵੇ ਕਰਮਚਾਰੀ ਆਪਣੇ ਵੈਧ ਦਸਤਾਵੇਜ਼ਾਂ ਦੀ ਜਾਂਚ ਕਰਦੇ ਹਨ, ਤਾਂ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ।

In The Market