LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਰਾਬ ਪੀਂਦਿਆਂ ਕਿਉਂ ਕਹਿੰਦੇ ਨੇ 'ਚੀਅਰਜ਼'? ਜਸ਼ਨ ਵੇਲੇ ਕਿਉਂ ਉਡਾਈ ਜਾਂਦੀ ਹੈ ਸ਼ੈਂਪੇਨ? ਕਾਰਨ ਹੈ ਦਿਲਚਸਪ

23 aug cheers 1

ਨਵੀਂ ਦਿੱਲੀ- ਕਿਸੇ ਇਕੱਠ ਵਿਚ 'ਚੀਅਰਜ਼' ਕਹੇ ਬਿਨਾਂ ਬੁੱਲ੍ਹਾਂ 'ਤੇ ਸ਼ਰਾਬ ਲਗਾਉਣਾ ਓਨਾ ਹੀ ਅਧੂਰਾ ਹੈ ਜਿੰਨਾ ਫ਼ੋਨ 'ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ 'ਹੈਲੋ' ਨਾ ਕਹਿਣਾ। ਜਾਮ ਟਕਰਾਉਣ ਦੀ ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ, ਜਿਸ ਲਈ ਧਾਰਮਿਕ ਤੋਂ ਲੈ ਕੇ ਵਿਗਿਆਨਕ ਕਾਰਨਾਂ ਤੱਕ ਦਾਅਵੇ ਕੀਤੇ ਜਾਂਦੇ ਹਨ। ਇੱਕ ਮਾਨਤਾ ਹੈ ਕਿ ਪੈਮਾਨਾ ਟਕਰਾਉਣ 'ਤੇ ਸ਼ਰਾਬ ਦੀਆਂ ਕੁਝ ਬੂੰਦਾਂ ਛਲਕਦੀਆਂ ਹਨ, ਜਿਸ ਨਾਲ ਅਸੰਤੁਸ਼ਟ ਰੂਹਾਂ ਨੂੰ ਰਾਹਤ ਮਿਲਦੀ ਹੈ। ਤੁਸੀਂ ਕੁਝ ਲੋਕਾਂ ਨੂੰ ਵਾਈਨ ਦੇ ਗਲਾਸ ਵਿੱਚੋਂ ਕੁਝ ਬੂੰਦਾਂ ਪੀਣ ਤੋਂ ਪਹਿਲਾਂ ਹੇਠਾਂ ਸੁੱਟਦੇ ਹੋਏ ਦੇਖਿਆ ਹੋਵੇਗਾ। ਇਸ ਦੇ ਨਾਲ ਹੀ ਜਰਮਨੀ 'ਚ ਇਹ ਮਾਨਤਾ ਹੈ ਕਿ ਸ਼ੋਰ ਕਰਦੇ ਹੋਏ ਗਿਲਾਸ ਟਕਰਾਉਣ ਨਾਲ ਜਸ਼ਨ ਦੇ ਮਾਹੌਲ ਤੋਂ ਬੁਰਾਈਆਂ ਦੂਰ ਹੋ ਜਾਂਦੀਆਂ ਹਨ। ਪ੍ਰਾਚੀਨ ਯੂਨਾਨ ਦੀਆਂ ਮਾਨਤਾਵਾਂ ਅਨੁਸਾਰ ਖੁਸ਼ੀ ਦੇ ਮਾਹੌਲ ਵਿੱਚ ਜਾਮ ਨੂੰ ਉੱਪਰ ਵੱਲ ਚੁੱਕਣਾ ਪ੍ਰਮਾਤਮਾ ਨੂੰ ਭੇਟ ਕਰਨ ਦਾ ਇਸ਼ਾਰਾ ਸੀ।

Also Read:  ਟੈਂਡਰ ਘੁਟਾਲਾ ਮਾਮਲੇ 'ਚ ਵਿਜੀਲੈਂਸ ਨੇ ਸਾਬਕਾ ਮੰਤਰੀ ਆਸ਼ੂ ਨੂੰ ਅਦਾਲਤ 'ਚ ਕੀਤਾ ਪੇਸ਼

ਲੋਕ 'ਚੀਅਰਸ' ਕਿਉਂ ਕਹਿੰਦੇ ਹਨ?
ਕਾਕਟੇਲ ਇੰਡੀਆ ਯੂਟਿਊਬ ਚੈਨਲ ਦੇ ਸੰਸਥਾਪਕ ਸੰਜੇ ਘੋਸ਼ ਉਰਫ ਦਾਦਾ ਬਾਰਟੈਂਡਰ ਨੇ ਸ਼ਰਾਬ ਪੀਣ ਤੋਂ ਪਹਿਲਾਂ 'ਚੀਅਰਸ' ਕਰਨ ਦੀ ਪ੍ਰਕਿਰਿਆ ਬਾਰੇ ਇਕ ਬਹੁਤ ਹੀ ਦਿਲਚਸਪ ਗੱਲ ਦੱਸੀ। ਉਨ੍ਹਾਂ ਅਨੁਸਾਰ ਮਨੁੱਖ ਦੀਆਂ 5 ਗਿਆਨ ਇੰਦਰੀਆਂ ਹਨ- ਅੱਖ, ਨੱਕ, ਕੰਨ, ਜੀਭ ਅਤੇ ਚਮੜੀ। ਜਦੋਂ ਲੋਕ ਸ਼ਰਾਬ ਪੀਣ ਲਈ ਆਪਣੇ ਹੱਥਾਂ ਵਿੱਚ ਗਲਾਸ ਚੁੱਕਦੇ ਹਨ ਤਾਂ ਉਹ ਪਹਿਲਾਂ ਉਸ ਨੂੰ ਛੂਹੰਦੇ ਹਨ। ਇਸ ਦੌਰਾਨ ਅੱਖਾਂ ਨਾਲ ਉਸ ਡ੍ਰਿੰਕ ਨੂੰ ਦੇਖਦੇ ਹਨ। ਪੀਂਦੇ ਵੇਲੇ ਉਸ ਡ੍ਰਿੰਕ ਦਾ ਸਵਾਦ ਮਹਿਸੂਸ ਕਰਦੇ ਹਨ। ਇਸ ਦੌਰਾਨ ਨੱਕ ਨਾਲ ਡ੍ਰਿੰਕ ਦੇ ਏਰੋਮਾ ਜਾਂ ਮਹਿਕ ਦਾ ਅਹਿਸਾਸ ਕਰਦੇ ਹਨ। ਘੋਸ਼ ਮੁਤਾਬਕ ਸ਼ਰਾਬ ਪੀਣ ਦੀ ਇਕ ਪੂਰੀ ਪ੍ਰਕਿਰਿਆ ਵਿਚ ਬੱਸ ਕੰਨ ਦਾ ਇਸਤੇਮਾਲ ਨਹੀਂ ਹੁੰਦਾ। ਇਸੇ ਕਮੀ ਨੂੰ ਪੂਰਾ ਕਰਨ ਦੇ ਲਈ ਅਸੀ ਚੀਅਰਜ਼ ਕਰਦੇ ਹਨ ਤੇ ਕੰਨਾਂ ਦੇ ਮਜ਼ੇ ਲਈ ਗਿਲਾਸਾਂ ਨੂੰ ਟਕਰਾਉਂਦੇ ਹਾਂ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਸ਼ਰਾਬ ਪੀਣ ਵਿਚ ਪੰਜਾਂ ਇੰਦਰੀਆਂ ਦੀ ਪੂਰੀ ਵਰਤੋਂ ਹੁੰਦੀ ਹੈ ਤੇ ਸ਼ਰਾਬ ਪੀਣ ਦਾ ਅਹਿਸਾਸ ਹੋਰ ਖੁਸ਼ਨੁਮਾ ਹੋ ਜਾਂਦਾ ਹੈ।

Also Read: ਸੁਰੱਖਿਆ ਕਟੌਤੀ 'ਤੇ ਹਾਈਕੋਰਟ ਦਾ ਸਟੇਅ, ਕਿਹਾ- ਸਰਕਾਰ ਖੁਫੀਆ ਏਜੰਸੀਆਂ ਨਾਲ ਮਿਲ ਕੇ ਕਰੇ ਸਮੀਖਿਆ

ਸ਼ੈਂਪੇਨ ਨਾਲ ਜਸ਼ਨ ਦਾ ਕੀ ਸਬੰਧ ਹੈ?
ਅਸੀਂ ਫਿਲਮੀ ਸਿਤਾਰਿਆਂ ਤੋਂ ਲੈ ਕੇ ਖੇਡ ਸ਼ਖਸੀਅਤਾਂ ਤੱਕ ਹਰ ਚੀਜ਼ ਨੂੰ ਜਸ਼ਨ ਦੇ ਮੌਕਿਆਂ 'ਤੇ ਬੋਤਲਾਂ ਤੋਂ ਸ਼ੈਂਪੇਨ ਡੋਲ੍ਹਦੇ ਦੇਖਿਆ ਹੈ। ਇੱਥੋਂ ਤੱਕ ਕਿ ਉੱਚ-ਸ਼੍ਰੇਣੀ ਦੇ ਸਮਾਜ ਵਿੱਚ ਵੀ ਜਨਮ ਦਿਨ, ਵਰ੍ਹੇਗੰਢ ਅਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ ਸ਼ੈਂਪੇਨ ਦੀ ਵਰਤੋਂ ਆਮ ਹੋ ਗਈ ਹੈ। ਇਹ ਕਦੋਂ ਤੋਂ ਕੀਤਾ ਜਾ ਰਿਹਾ ਹੈ? ਸ਼ੈਂਪੇਨ ਦੀ ਬਜਾਏ ਬੀਅਰ ਜਾਂ ਕੋਈ ਹੋਰ ਸ਼ਰਾਬ ਕਿਉਂ ਨਹੀਂ ਵਰਤੀ ਜਾਂਦੀ। ਘੋਸ਼ ਦੱਸਦੇ ਹਨ ਕਿ ਫ੍ਰੈਂਚ ਰਿਵਾਲਿਊਸ਼ਨ ਦੇ ਬਾਅਦ ਪਹਿਲੀ ਵਾਰ ਜਸ਼ਨ ਦੇ ਮੌਕੇ ਉੱਤੇ ਸ਼ੈਂਪੇਨ ਦਾ ਜਨਤਕ ਤੌਰ ਉੱਤੇ ਇਸਤੇਮਾਲ ਕੀਤਾ ਗਿਆ। ਉਸ ਵੇਲੇ ਸ਼ੈਂਪੇਨ ਇਕ ਸਟੇਟਸ ਸਿੰਬਲ ਹੋਇਆ ਕਰਦਾ ਸੀ ਤੇ ਇਸ ਨੂੰ ਖਰੀਦਣਾ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਸੀ। ਹਾਲਾਂਕਿ ਹੁਣ ਇਹ ਕਾਫੀ ਸਸਤੀ ਹੋ ਚੁੱਕੀ ਹੈ ਤੇ ਮੱਧਵਰਗ ਦੇ ਲੋਕ ਵੀ ਇਸ ਨੂੰ ਆਸਾਨੀ ਨਾਲ ਖਰੀਦ ਸਕਦੇ ਹਨ। ਜਿਨ੍ਹਾਂ ਦੇ ਸ਼ੈਂਪੇਨ ਮਹਿੰਦੀ ਹੈ ਉਹ ਜਸ਼ਨ ਵਿਚ ਸਸਤੇ ਬਦਲ ਦੇ ਤੌਰ ਉੱਤੇ ਸਪਾਰਕਲਿੰਗ ਵਾਈਨ ਦੀ ਵਰਤੋਂ ਕਰ ਲੈਂਦੇ ਹਨ।

In The Market