LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ ਸਮਾਰਟਫੋਨਾਂ 'ਚ ਕੰਮ ਨਹੀਂ ਕਰੇਗਾ  WhatsApp! ਦੋਖੋ ਲਿਸਟ

23may whats

ਨਵੀਂ ਦਿੱਲੀ- ਵਟਸਐਪ ਯੂਜ਼ਰਸ ਲਈ ਬੁਰੀ ਖਬਰ ਹੈ। ਜੇਕਰ ਤੁਸੀਂ ਵੀ ਆਪਣੇ ਆਈਫੋਨ 'ਤੇ ਪੁਰਾਣੇ iOS ਵਰਜ਼ਨ ਦੀ ਵਰਤੋਂ ਕਰਦੇ ਹੋ ਤਾਂ WhatsApp ਇਸ 'ਤੇ ਕੰਮ ਨਹੀਂ ਕਰੇਗਾ। ਕੰਪਨੀ ਨੇ ਇੱਕ ਨਵੇਂ ਸਪੋਰਟ ਅਪਡੇਟ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਪੁਰਾਣੇ iOS ਵਰਜਨਾਂ 'ਤੇ ਇਸ ਦੀ ਅਪਡੇਟ ਇਸ ਸਾਲ ਦੇ ਅੰਤ ਤੱਕ ਖਤਮ ਹੋ ਜਾਵੇਗੀ।

WhatsApp ਨੇ ਕਿਹਾ ਹੈ ਕਿ ਉਹ iOS 10 ਅਤੇ iOS 11 'ਤੇ ਸਪੋਰਟ ਨੂੰ ਖਤਮ ਕਰਨ ਜਾ ਰਿਹਾ ਹੈ। ਇਸ ਨੂੰ ਲਗਾਤਾਰ ਵਰਤਣ ਲਈ ਯੂਜ਼ਰਸ ਨੂੰ OS ਨੂੰ ਅਪਡੇਟ ਕਰਨਾ ਹੋਵੇਗਾ। WABetaInfo ਦੀ ਇੱਕ ਰਿਪੋਰਟ ਦੇ ਅਨੁਸਾਰ WhatsApp iOS 10 ਜਾਂ iOS 11 ਉਪਭੋਗਤਾਵਾਂ ਨੂੰ ਵੀ ਇਸ ਬਾਰੇ ਚਿਤਾਵਨੀ ਦੇ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ WhatsApp 24 ਅਕਤੂਬਰ ਤੋਂ ਬਾਅਦ ਇਨ੍ਹਾਂ iOS 'ਤੇ ਕੰਮ ਨਹੀਂ ਕਰੇਗਾ। ਚਿਤਾਵਨੀ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਉਪਭੋਗਤਾਵਾਂ ਨੂੰ ਸੈਟਿੰਗਾਂ ਵਿੱਚ ਜਾ ਕੇ, ਫਿਰ ਜਨਰਲ ਸੈਟਿੰਗਜ਼ ਵਿੱਚ ਜਾ ਕੇ ਸਾਫਟਵੇਅਰ ਅਪਡੇਟ 'ਤੇ ਕਲਿੱਕ ਕਰਕੇ ਨਵੇਂ iOS ਵਰਜਨ ਨੂੰ ਅਪਡੇਟ ਕਰਨਾ ਚਾਹੀਦਾ ਹੈ।

ਹਾਲਾਂਕਿ, ਜ਼ਿਆਦਾਤਰ ਆਈਫੋਨ ਹੁਣ iOS 10 ਜਾਂ iOS 11 ਨੂੰ ਸਪੋਰਟ ਨਹੀਂ ਕਰਦੇ ਹਨ। ਆਈਫੋਨ ਲਾਈਨਅੱਪ ਵਿੱਚ ਸਿਰਫ ਆਈਫੋਨ 5 ਅਤੇ ਆਈਫੋਨ 5c ਇਹਨਾਂ ਓਪਰੇਟਿੰਗ ਸੰਸਕਰਣਾਂ 'ਤੇ ਕੰਮ ਕਰਦੇ ਹਨ। ਜੇਕਰ ਤੁਸੀਂ ਵੀ ਇਸ ਪੁਰਾਣੇ ਡਿਵਾਈਸ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ 24 ਅਕਤੂਬਰ ਤੋਂ ਬਾਅਦ ਇਸ 'ਤੇ WhatsApp ਦੀ ਵਰਤੋਂ ਨਹੀਂ ਕਰ ਸਕੋਗੇ। ਫਿਲਹਾਲ WhatsApp, iPhone 5s ਜਾਂ iPhone 6 ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਕੰਮ ਕਰਨਾ ਜਾਰੀ ਰੱਖੇਗਾ। ਜਦੋਂ ਵੀ ਉਹਨਾਂ ਦੀ ਡਿਵਾਈਸ ਲਈ ਸਪੋਰਟ ਬੰਦ ਕਰ ਦਿੱਤਾ ਜਾਵੇਗਾ, ਉਨ੍ਹਾਂ ਨੂੰ ਕੰਪਨੀ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਆਪਣੇ ਹੈਲਪ ਸੈਂਟਰ ਪੇਜ 'ਤੇ ਕੰਪਨੀ ਨੇ ਲਿਖਿਆ ਹੈ ਕਿ ਵਟਸਐਪ ਦੀ ਵਰਤੋਂ ਕਰਨ ਲਈ ਆਈਫੋਨ ਦਾ iOS 12 ਜਾਂ ਇਸ ਤੋਂ ਉੱਪਰ ਦੇ ਵਰਜ਼ਨ 'ਤੇ ਕੰਮ ਕਰਨਾ ਜ਼ਰੂਰੀ ਹੈ। Android ਉਪਭੋਗਤਾਵਾਂ ਲਈ ਇਹ ਵਰਜਨ Android 4.1 ਜਾਂ ਇਸ ਤੋਂ ਉਪਰ ਹੋਣਾ ਚਾਹੀਦਾ ਹੈ।

In The Market