LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਦੀ ਕੈਬਿਨੇਟ ਨਾਲ ਜੁੜੀ ਵੱਡੀ ਖ਼ਬਰ, ਸਿਹਤ ਮੰਤਰੀ ਸਮੇਤ 10 ਮੰਤਰੀਆਂ ਨੇ ਦਿੱਤਾ ਅਸਤੀਫਾ

ghrsh

ਨਵੀਂ ਦਿੱਲੀ - ਕੈਬਿਨਟ ਫੇਰਬਦਲ ਤੋਂ ਪਹਿਲਾਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।  ਕੈਬਿਨਟ ਫੇਰਬਦਲ ਤੋਂ ਪਹਿਲਾਂ ਕਈ ਮੰਤਰੀ ਅਸਤੀਫ਼ਾ ਦੇ ਰਹੇ ਹਨ। ਇਸ ਦੇ ਨਾਲ ਹੀ 10 ਹੋਰ ਮੰਤਰੀਆਂ ਨੇ  ਆਪਣੇ ਅਸਤੀਫੇ ਦੇ ਦਿੱਤੇ ਹਨ।

 

 

ਇਸ ਤੋਂ ਪਹਿਲਾਂ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਅਸਤੀਫ਼ਾ ਦੇ ਦਿੱਤਾ ਹੈ। ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਮੋਦੀ ਸਰਕਾਰ ਦੇ 10 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ, ਜਿਨ੍ਹਾਂ ਵਿੱਚ ਸੰਜੇ ਧੋਤ੍ਰੇ, ਥਾਵਰਚੰਦ ਗਹਿਲੋਤ ਅਤੇ ਰਾਓ ਸਾਹਬ ਪਾਟਿਲ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਰਤਨ ਲਾਲ ਕਟਾਰੀਆ, ਪ੍ਰਤਾਪ ਸਾਰੰਗੀ ਨੇ ਵੀ ਅਸਤੀਫਾ ਦੇ ਦਿੱਤਾ ਹੈ।

pklouiss

ਇਸ ਦੇ ਨਾਲ ਹੀ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।  ਨਿਸ਼ਾਂਕ ਸਿੱਖਿਆ ਮੰਤਰੀ ਅਤੇ ਸੰਤੋਸ਼ ਗੰਗਵਾਰ ਕਿਰਤ ਮੰਤਰੀ ਸਨ। ਕਥਿਤ ਤੌਰ 'ਤੇ ਦੋਵਾਂ ਨੇ ਆਪਣੇ ਅਸਤੀਫੇ ਦੇ ਪੱਤਰਾਂ ਵਿਚ ਸਿਹਤ ਦੇ ਕਾਰਨ ਦੱਸੇ ਹਨ। 

ਇਹਨਾਂ ਮੰਤਰੀਆਂ ਨੇ ਦਿੱਤੇ ਅਸਤੀਫੇ 

ਡਾ. ਹਰਸ਼ਵਰਧਨ
ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ
ਦੇਬੋਸ਼ੀ ਚੌਧਰੀ (ਮਹਿਲਾ ਰਾਜ ਰਾਜ ਮੰਤਰੀ)
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ
ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਦੇਬਸ੍ਰੀ ਚੌਧਰੀ 
ਸਦਾਨੰਦ ਗੌੜਾ (ਰਸਾਇਣ ਅਤੇ ਖਾਦ ਮੰਤਰਾਲੇ)
ਸੰਜੇ ਧੋਤਰਾ (ਕੇਂਦਰੀ ਰਾਜ ਮੰਤਰੀ)
ਥਾਵਰਚੰਦ ਗਹਿਲੋਤ (ਰਾਜਪਾਲ ਬਣੇ)
ਪ੍ਰਤਾਪ ਸਾਰੰਗੀ (ਰਾਜ ਮੰਤਰੀ)
ਰਤਨ ਲਾਲ ਕਟਾਰੀਆ (ਰਾਜ ਮੰਤਰੀ)
ਬਾਬੁਲ ਸੁਪ੍ਰੀਯੋ (ਰਾਜ ਮੰਤਰੀ)

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਦੂਜੇ ਕਾਰਜਕਾਲ ਵਿੱਚ ਪਹਿਲੀ ਵਾਰ ਮੰਤਰੀ ਮੰਡਲ ਦਾ ਵਿਸਥਾਰ ਕਰਨ ਜਾ ਰਹੇ ਹਨ। ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਰੋਹ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਹੋਵੇਗਾ, ਜਿਸ ਲਈ ਰਸਮੀ ਤੌਰ ‘ਤੇ ਸੱਦਾ ਭੇਜਿਆ ਗਿਆ ਹੈ।

In The Market