LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਿਜੀ ਯਾਤਰਾ ਦੇ ਤਹਿਤ ਯਾਤਰੀਆਂ ਦਾ ਡਾਟਾ ਉਨ੍ਹਾਂ ਦੇ ਆਪਣੇ ਡਿਵਾਈਸ 'ਚ ਹੀ ਹੋਵੇਗਾ ਸਟੋਰ

under17

ਨਵੀਂ ਦਿੱਲੀ: ਡਿਜੀ ਯਾਤਰਾ ਦੇ ਤਹਿਤ  ਯਾਤਰੀਆਂ ਦਾ ਡਾਟਾ ਉਨ੍ਹਾਂ ਦੇ ਆਪਣੇ ਡਿਵਾਈਸਾਂ ਦੁਆਰਾ ਸਟੋਰ ਕੀਤਾ ਜਾਂਦਾ ਹੈ। ਇਹ ਕੇਂਦਰੀਕ੍ਰਿਤ ਸਟੋਰੇਜ ਵਿੱਚ ਡਿਜੀ ਯਾਤਰਾ ਪ੍ਰਕਿਰਿਆ ਦੇ ਦੌਰਾਨ ਸਟੋਰ ਨਹੀਂ ਕੀਤਾ ਜਾਂਦਾ ਹੈ। ਯਾਤਰੀਆਂ ਦੇ ਵਿਅਕਤੀਗਤ ਰੂਪ ਵਜੋਂ ਪਛਾਣ ਯੋਗ ਸੂਚਨਾ (ਪੀਆਈਆਈ) ਡਾਟਾ ਦਾ ਕੋਈ ਕੇਂਦਰੀਕ੍ਰਿਤ ਸਟੋਰੇਜ ਨਹੀਂ ਹੈ। ਸਾਰੇ ਯਾਤਰੀਆਂ ਨਾਲ ਸੰਬੰਧਿਤ ਜਾਣਕਾਰੀ ਨੂੰ ਐਨਕ੍ਰਿਪਟਡ ਕਰਕੇ ਉਨ੍ਹਾਂ ਦੇ ਸਮਾਰਟਫੋਨ ਵਾਲੇਟ ਵਿੱਚ ਸੁਰੱਖਿਅਤ ਕਰ ਦਿੱਤਾ ਜਾਂਦਾ ਹੈ। ਇਹ ਕੇਵਲ ਯਾਤਰੀ ਅਤੇ ਯਾਤਰਾ ਨਾਲ ਜੁੜੇ ਹਵਾਈ ਅੱਡੇ ਵਿਚਕਾਰ ਸਾਂਝਾ ਕੀਤਾ ਜਾਂਦਾ ਹੈ ਜਿੱਥੇ ਯਾਤਰੀ ਦੀ ਡਿਜੀ ਯਾਤਰਾ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਜ਼ਰੂਰਤ ਹੁੰਦੀ ਹੈ। ਫਲਾਈਟ ਰਵਾਨਗੀ ਦੇ 24 ਘੰਟਿਆਂ ਦੇ ਅੰਦਰ ਏਅਰਪੋਰਟ ਸਿਸਟਮ ਤੋਂ ਯਾਤਰੀਆਂ ਦਾ ਡਾਟਾ ਡਿਲੀਟ ਕਰ ਦਿੱਤਾ ਜਾਂਦਾ ਹੈ। ਅਸਲ ਵਿੱਚ ਜਾਣਕਾਰੀ ਅਤੇ ਅੰਕੜਿਆਂ ਨੂੰ ਯਾਤਰੀਆਂ ਦੁਆਰਾ ਸਿੱਧੇ ਤੌਰ 'ਤੇ ਮੂਲ ਹਵਾਈ ਅੱਡੇ ਤੱਕ ਸਾਂਝਾ ਕੀਤਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਉਹ ਯਾਤਰਾ ਕਰਦੇ ਹਨ।

ਡਾਟਾ ਦਾ ਪ੍ਰਯੋਗ ਕਿਸੇ ਹੋਰ ਸੰਸਥਾ ਦੁਆਰਾ ਨਹੀਂ ਹੋਵੇਗਾ

ਐਨਕ੍ਰਿਪਟਡ ਹੋਣ ਦੇ ਬਾਅਦ ਯਾਤਰਾ ਡਾਟਾ ਦਾ ਉਪਯੋਗ ਕਿਸੇ ਹੋਰ ਸੰਸਥਾ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ। ਇਹ ਪ੍ਰਕਿਰਿਆ ਸਵੈਇੱਛਤ ਹੈ। ਇਸ ਨਾਲ ਯਾਤਰੀਆਂ ਨੂੰ ਸਹਜ, ਨਿਰਵਿਘਨ ਅਤੇ ਸਿਹਤ ਦੇ ਜੋਖਿਮ ਮੁਕਤ ਯਾਤਰਾ ਪ੍ਰਦਾਨ ਕੀਤੀ ਜਾਂਦੀ ਹੈ।

ਮੰਤਰੀ  ਜਯੋਤੀਰਾਦਿੱਤਿਆ ਐੱਮ ਸਿੰਧੀਆ ਨੇ ਦਿੱਤਾ ਭਰੋਸਾ 

ਸ਼ਹਿਰੀ ਹਵਾਬਾਜ਼ੀ ਅਤੇ ਇਸਪਾਤ ਮੰਤਰੀ  ਜਯੋਤੀਰਾਦਿੱਤਿਆ ਐਮ ਸਿੰਧੀਆ ਨੇ 15 ਮਾਰਚ 2023 ਨੂੰ ਇੱਕ ਟਵਿੱਟਰ ਹੈਂਡਲਰ ਨੂੰ ਜਵਾਬ ਦਿੰਦੇ ਹੋਏ ਟਵੀਟ ਕੀਤਾ ਸੀ ਕਿ ਯਾਤਰੀਆਂ ਦੀ ਨਿੱਜੀ ਜਾਣਕਾਰੀ ਦਾ ਡਾਟਾ ਕਿਸੇ ਕੇਂਦਰੀਕ੍ਰਿਤ ਸਟੋਰਜ ਜਾਂ ਡਿਜੀ ਯਾਤਰਾ ਫਾਉਂਡੇਸ਼ਨ ਦੁਆਰਾ ਸਟੋਰ ਨਹੀਂ ਕੀਤਾ ਜਾਂਦਾ ਹੈ।  ਕਿਸੇ ਵੀ ਤਰ੍ਹਾਂ ਦਾ ਡਾਟਾ ਫਲਾਈਟ ਯਾਤਰੀ ਦੇ ਆਪਣੇ ਫੋਨ 'ਤੇ ਡਿਜੀ ਯਾਤਰਾ ਦੇ ਸੁਰੱਖਿਅਤ ਵਾਲੇਟ ਵਿੱਚ ਸਟੋਰ ਕੀਤਾ ਜਾਂਦਾ ਹੈ। ਨਿਸ਼ਚਿਤ ਰਹੇ ਕੋਈ ਵੀ ਕਿਤੇ ਹੋਰ ਇੱਕਠੀ ਜਾਣਕਾਰੀ ਜਾਂ ਸੰਕਲਿਤ ਨਹੀਂ ਕੀਤੀ ਜਾ ਰਹੀ ਹੈ।

In The Market