LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਟੇਟਸ ਨੂੰ ਲੈ ਕੇ ਭਿੜੇ ਦੋ ਪਰਿਵਾਰ, ਮਹਿਲਾ ਦੀ ਕੁੱਟ-ਕੁੱਟ ਕੇ ਹੱਤਿਆ

14feb murder

ਪਾਲਘਰ : ਸਮਾਰਟ ਫੋਨ (Smartphone) ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਇਆ ਹੈ ਪਰ ਹੁਣ ਇਹੀ ਮੋਬਾਇਲ ਪਰਿਵਾਰਾਂ ਵਿਚ ਕਲੇਸ਼ ਦਾ ਕਾਰਣ ਵੀ ਬਣਦਾ ਜਾ ਰਿਹਾ ਹੈ। ਮਹਾਰਾਸ਼ਟਰ (Maharashtra) ਦੇ ਪਾਲਘਰ ਵਿਚ ਵ੍ਹਾਟਸਐਪ ਸਟੇਟਸ (WhatsApp Status) ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਮਹਿਲਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਦਰਅਸਲ ਬੋਇਸਰ ਦੇ ਸ਼ਿਵਾਜੀ ਨਗਰ ਇਲਾਕੇ ਵਿਚ ਵ੍ਹਾਟਸਐਪ ਸਟੇਟਸ ਨੂੰ ਲੈ ਕੇ ਹੋਏ ਵਿਵਾਦ ਵਿਚ ਲੀਲਾਵਤੀ ਨਾਂ ਦੀ ਮਹਿਲਾ ਦੀ ਕੁਝ ਲੋਕਾਂ ਨੇ ਹੱਤਿਆ ਕਰ ਦਿੱਤੀ। ਰਿਪੋਰਟ ਮੁਤਾਬਕ 10 ਫਰਵਰੀ ਦੀ ਰਾਤ ਨੂੰ ਲੀਲਾਵਤੀ ਦੇ ਘਰ 'ਤੇ ਕੁਝ ਲੋਕਾਂ ਨੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਵਿਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਮਹਿਲਾ ਨੂੰ ਇਲਾਜ ਲਈ ਤੁੰਗਾ ਹਸਪਤਾਲ (Hospital) ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। Also Read : ਸੈਂਸੈਕਸ 1700 ਪੁਆਇੰਟ ਟੁੱਟਿਆ, ਨਿਵੇਸ਼ਕਾਂ ਨੂੰ 8 ਲੱਖ ਕਰੋੜ ਦਾ ਘਾਟਾ, ਬੈਂਕਿੰਗ ਸ਼ੇਅਰ ਸਭ ਤੋਂ ਜ਼ਿਆਦਾ ਡਿੱਗੇ 

These Updated Stats About How Often You Use Your Phone Will Humble You |  Inc.com
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਦੀ ਧੀ ਪ੍ਰੀਤੀ ਪ੍ਰਸਾਦ ਦਾ ਕੁਝ ਦਿਨ ਪਹਿਲਾਂ ਮੋਬਾਇਲ 'ਤੇ ਵ੍ਹਾਟਸਐਪ ਸਟੇਟਸ ਰੱਖਣ ਨੂੰ ਲੈ ਕੇ ਗੁਆਂਢੀ ਦੋਸਤ ਦੇ ਨਾਲ ਕਾਲਜ ਵਿਚ ਵਿਵਾਦ ਹੋ ਗਿਆ ਸੀ। ਵ੍ਹਾਟਸਐਪ ਸਟੇਟਸ ਨੂੰ ਲੈ ਕੇ ਝਗੜਾ ਕਾਲਜ ਤੋਂ ਉਨ੍ਹਾਂ ਦੇ ਘਰ ਤੱਕ ਪੁੱਜ ਗਿਆ ਅਤੇ ਵਿਵਾਦ ਵੱਧਦਾ ਹੀ ਗਿਆ। ਇਸ ਤੋਂ ਬਾਅਦ ਇਕ ਹੀ ਪਰਿਵਾਰ ਦੇ 6 ਮੈਂਬਰਾਂ ਨੇ ਮਿਲ ਕੇ ਇਕਬਾਲ ਪ੍ਰਸਾਦ ਦੀ ਧੀ ਅਤੇ ਉਸ ਦੀ ਪਤਨੀ ਲੀਲਾਵਤੀ ਦੇਵੀ ਦੀ ਜੰਮ ਕੇ ਕੁੱਟਮਾਰ ਕੀਤੀ। ਇਲਾਜ ਦੌਰਾਨ ਲੀਲਾਵਤੀ ਦੇਵੀ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਪੂਰੇ ਇਲਾਕੇ ਵਿਚ ਹੜਕੰਪ ਮਚਿਆ ਹੋਇਆ ਹੈ, ਉਥੇ ਹੀ ਮ੍ਰਿਤਕ ਮਹਿਲਾ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।

In The Market