LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੈਂਸੈਕਸ 1700 ਪੁਆਇੰਟ ਟੁੱਟਿਆ, ਨਿਵੇਸ਼ਕਾਂ ਨੂੰ 8 ਲੱਖ ਕਰੋੜ ਦਾ ਘਾਟਾ, ਬੈਂਕਿੰਗ ਸ਼ੇਅਰ ਸਭ ਤੋਂ ਜ਼ਿਆਦਾ ਡਿੱਗੇ 

14feb sensex

ਨਵੀਂ ਦਿੱਲੀ : ਕਮਜ਼ੋਰ ਗਲੋਬਲ ਮਾਰਕੀਟ (Weak global market) ਵਿਚਾਲੇ ਭਾਰਤੀ ਬਾਜ਼ਾਰ (Indian market) ਦੀ ਸ਼ੁਰੂਆਤ ਅੱਜ ਭਾਰੀ ਗਿਰਾਵਟ ਦੇ ਨਾਲ ਹੋਈ ਹੈ। ਬੰਬੇ ਸਟਾਕ ਐਕਸਚੇਂਜ (Bombay Stock Exchange) (ਬੀ.ਐੱਸ.ਈ.) ਦਾ ਸੈਂਸੈਕਸ 1700 ਪੁਆਇੰਟਸ (Sensex 1700 points) ਟੁੱਟ ਕੇ 56,426 ਅੰਕ ਤੱਕ ਪਹੁੰਚ ਗਿਆ ਹੈ। ਇਸ ਨਾਲ ਨਿਵੇਸ਼ਕਾਂ ਨੂੰ 8 ਲੱਖ ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਪੇ.ਟੀ.ਐੱਮ. (P.T.M.) ਦਾ ਸ਼ੇਅਰ 3 ਫੀਸਦੀ ਟੁੱਟ ਕੇ 870 ਰੁਪਏ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਪਾਲਸੀਬਾਜ਼ਾਰ ਦਾ ਵੀ ਸ਼ੇਅਰ 2 ਫੀਸਦੀ ਹੇਠਾਂ ਹੈ। ਨਾਇਕਾ ਦਾ ਸ਼ੇ੍ਰ 5 ਫੀਸਦੀ ਡਿੱਗ ਕੇ 1536 ਰੁਪਏ ਦੇ ਹੇਠਲੇ ਪੱਧਰ 'ਤੇ ਹੈ। ਸਮਾਲ ਐਂਡ ਮਿਡ ਕੈਪ ਇੰਡੈਕਸ (Small and Mid Cap Index) 4-4 ਫੀਸਦੀ ਟੁੱਟੇ ਹਨ। ਗਿਰਾਵਟ ਦਾ ਮੁੱਖ ਕਾਰਣ ਯੁਕਰੇਨ ਅਤੇ ਰੂਸ (Ukraine and Russia) ਵਿਚਾਲੇ ਤਣਾਅ ਹੈ। ਇਸ ਦੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ 7 ਸਾਲ ਦੇ ਉਪਰੀ ਪੱਧਰ 'ਤੇ ਪਹੁੰਚ ਗਈ ਹੈ। ਇਹ 93 ਡਾਲਰ ਪ੍ਰਤੀ ਬੈਰਲ ਦੇ ਪਾਰ ਹੈ। ਬਾਜ਼ਾਰ ਵਿਚ ਇਹ ਵੀ ਅਨਿਸ਼ਚਿਤਤਾ ਹੈ ਕਿ ਐੱਲ.ਆਈ.ਸੀ. ਦਾ ਆਈ.ਪੀ.ਓ. ਕਿਹੋ ਜਿਹਾ ਰਹੇਗਾ। ਸਰਕਾਰ ਹੁਣ ਤੱਕ ਦਾ ਸਭ ਤੋਂ ਵੱਡਾ ਆਈ.ਪੀ.ਓ. ਲੈ ਕੇ ਆ ਰਹੀ ਹੈ ਅਤੇ ਫਾਈਨਾਂਸ਼ੀਅਲ ਸੈਕਟਰ ਵਿਚ ਇਹ ਸਭ ਤੋਂ ਵੱਡੀ ਲਿਸਟਿਡ ਕੰਪਨੀ ਹੋਵੇਗੀ।
ਅੱਜ ਸੈਂਸੈਕਸ ਸ਼ੁੱਕਰਵਾਰ ਤੋਂ 1432 ਅੰਕ ਹੇਠਾਂ 56,720 'ਤੇ ਖੁੱਲ੍ਹਾ ਸੀ। ਇਸ ਨੇ 57,140 ਦਾ ਉਪਰੀ ਪੱਧਰ ਅਤੇ 56,720 ਦਾ ਹੇਠਲਾ ਪੱਧਰ ਪਹਿਲਾਂ ਘੰਟੇ ਵਿਚ ਹੀ ਟਚ ਕਰ ਲਿਆ। ਸੈਂਸੈਕਸ ਦੇ 30 ਸ਼ੇਅਰਸ ਵਿਚ ਸਿਰਫ ਟੀ.ਸੀ.ਐੱਸ. ਹੀ ਬੜ੍ਹਤ ਵਿਚ ਹੈ, ਬਾਕੀ 29 ਸ਼ੇਅਰਾਂ ਵਿਚ ਗਿਰਾਵਟ ਹੈ। ਬੈਂਕਿੰਗ ਸ਼ੇਅਰਸ ਜਮ ਕੇ ਟੁੱਟੇ ਹਨ। ਐੱਸ.ਬੀ.ਆੀ. 4 ਫੀਸਦੀ ਐੱਚ.ਡੀ.ਐੱਫ.ਸੀ. 3 ਫੀਸਦੀ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਸ਼ੇਅਰ 3.50 ਫੀਸਦੀ ਟੁੱਟਾ ਹੈ। ਸ਼ੇਅਰ ਮਾਰਕੀਟ ਵਿਚ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ ਅੱਜ 255.61 ਲੱਖ ਕਰੋੜ ਰੁਪਏ ਰਹਿ ਗਿਆ, ਜੋ ਸ਼ੁੱਕਰਵਾਰ ਨੂੰ 263.47 ਲੱਖ ਕਰੋੜ ਰੁਪਏ ਸੀ। ਸ਼ੁੱਕਰਵਾਰ ਨੂੰ ਬੀ.ਐੱਸ.ਈ. ਦਾ ਸੈਂਸੈਕਸ 773 ਪੁਆਇੰਟਸ ਡਿੱਗ ਕੇ 58,152 ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 231 ਅੰਕ ਟੁੱਟ ਕੇ 17,374 'ਤੇ ਬੰਦ ਹੋਇਆ ਸੀ। ਡਿੱਗਣ ਵਾਲੇ ਸਟਾਕਸ ਵਿਚ ਅਲਟ੍ਰਾਟੈੱਕ, ਡਾ. ਰੈੱਡੀ, ਲਾਰਸਨ ਐਂਡ ਟੁਬਰੋ, ਟਾਟਾ ਸਟੀਲ ਬਜਾਜ ਫਾਈਨੈਂਸ, ਇੰਡਸਇੰਡ ਬੈਂਕ, ਬਜਾਜ ਫਿਨਸਰਵ ਅਤੇ ਐੱਚ.ਡੀ.ਐੱਫ.ਸੀ. ਬੈੰਕ ਦੇ ਸ਼ੇਅਰ 3-3 ਫੀਸਦੀ ਤੋਂ ਜ਼ਿਆਦਾ ਟੁੱਟੇ ਹਨ। ਏਅਰਟੈੱਲ, ਟਾਈਟਨ, ਏਸ਼ੀਅਨ ਪੇਂਟਸ, ਮਾਰੂਤੀ, ਟੈੱਕ ਮਹਿੰਦਰਾ, ਕੋਟਕ ਬੈਂਕ, ਐਕਸਿਸ ਬੈੰਕ, ਵਿਪਰੋ ਨੈਸਲੇ ਦੇ ਸ਼ੇਅਰਸ 2-2 ਫੀਸਦੀ ਟੁੱਟ ਕੇ ਕਾਰੋਬਾਰ ਕਰ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਰਿਲਾਇੰਸ ਇੰਡਸਟ੍ਰੀਜ਼, ਹਿੰਦੁਸਤਾਨ ਯੂਨੀਲਿਵਰ, ਇੰਫੋਸਿਸ, ਆਈ.ਟੀ.ਸੀ. ਅਤੇ ਐੱਨ.ਟੀ.ਪੀ.ਸੀ. ਦੇ ਸ਼ੇਅਰਸ 1-1 ਫੀਸਦੀ ਤੋਂ ਜ਼ਿਆਦਾ ਹੇਠਾਂ ਹੈ। ਸੈਂਸੈਕਸ ਦੇ 260 ਸਟਾਕ ਅਪਰ ਅਤੇ 720 ਲੋਅਰ ਸਰਕਿਟ ਵਿਚ ਹੈ। ਇਸ ਦਾ ਮਤਲਬ ਇਕ ਦਿਨ ਵਿਚ ਇਨ੍ਹਾਂ ਵਿਚੋਂ ਇਕ ਤੈਅ ਸੀਮਾ ਤੋਂ ਜ਼ਿਆਦਾ ਦੀ ਨਾ ਤਾਂ ਗਿਰਾਵਟ ਆ ਸਕਦੀ ਹੈ ਅਤੇ ਨਾ ਬੜ੍ਹਤ ਹੋ ਸਕਦੀ ਹੈ। ਇਸ ਦੇ ਕੁਲ ਸ਼ੇਅਰਸ ਵਿਚੋਂ 2956 ਸਟਾਕ ਗਿਰਾਵਟ ਵਿਚ ਹੈ। ਓਧਰ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 510 ਪੁਆਇੰਟਸ ਡਿੱਗ ਕੇ 16,862 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,076 'ਤੇ ਖੁੱਲ੍ਹਿਆ ਸੀ ਅਤੇ 16,915 ਦਾ ਹੇਠਲਾ ਅਤੇ 17,099 ਦਾ ਉਪਰੀ ਪੱਧਰ ਬਣਾਇਆ। ਇਸ ਦਾ ਨੈਕਸਟ 50 ਇੰਡੈਕਸ 2 ਫੀਸਦੀ ਟੁੱਟਿਆ ਹੈ ਜਦੋਂ ਕਿ ਮਿਡਕੈਪ 2.59 ਫੀਸਦੀ, ਬੈਂਕਿੰਗ 2.66 ਫੀਸਦੀ ਅਤੇ ਫਾਈਨਾਂਸ਼ੀਅਲ ਇੰਡੈਕਸ 2 ਫੀਸਦੀ ਟੁੱਟਿਆ ਹੈ।  ਨਿਫਟੀ ਦੇ 50 ਸਟਾਕ ਵਿਚੋਂ ਸਿਰਫ 2 ਬੜ੍ਹਤ ਵਿਚ ਹੈ ਜਦੋਂ ਕਿ 48 ਗਿਰਾਵਟ ਵਿਚ ਹੈ। ਵੱਧਣ ਵਾਲੇ ਵਿਚ ਸਿਰਫ ਓ.ਐੱਨ.ਜੀ.ਸੀ. ਅਤੇ ਟੀ.ਸੀ.ਐੱਸ. ਹੈ। ਡਿੱਗਣ ਵਾਲੇ ਪ੍ਰਮੁੱਖ ਸ਼ੇਅਰ ਵਿਚ ਮਹਿੰਦਰਾ ਐਂਡ ਮਹਿੰਦਰਾ, ਜੇ.ਐੱਸ.ਡਬਲਿਊ ਸਟੀਲ, ਐੱਸ.ਬੀ.ਆਈ., ਐੱਚ.ਡੀ.ਐੱਫ.ਸੀ. ਲਾਈਫ ਅਤੇ ਐੱਚ.ਡੀ.ਐੱਫ.ਸੀ. ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 773 ਪੁਆਇੰਟਸ ਡਿੱਗ ਕੇ 58,152 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 231 ਅੰਕ ਟੁੱਟ ਕੇ 17,374 'ਤੇ ਬੰਦ ਹੋਇਆ।

In The Market