LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਲਕੇ ਤੋਂ ਬੰਦ ਹੋ ਜਾਵੇਗੀ ਸਰਕਾਰੀ ਅਧਿਕਾਰੀਆਂ ਨੂੰ ਮਿਲਣ ਵਾਲੀ ਇਹ ਸੁਵਿਧਾ, ਜਾਣੋ ਨਵੀਂ ਗਾਈਡਲਾਈਨਜ਼

7 nov biometric attendence

ਨਵੀਂ ਦਿੱਲੀ : ਕੋਵਿਡ ਮਹਾਮਾਰੀ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਇਹ ਰਿਆਇਤਾਂ 8 ਨਵੰਬਰ ਤੋਂ ਖਤਮ ਹੋ ਰਹੀਆਂ ਹਨ। ਹੁਣ ਸਰਕਾਰੀ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਪੂਰਾ ਸਮਾਂ ਹਾਜ਼ਰੀ ਦਰਜ ਕਰਨੀ ਪਵੇਗੀ। ਹਾਜ਼ਰੀ ਰਿਕਾਰਡ ਕਰਨ ਲਈ ਬਾਇਓਮੈਟ੍ਰਿਕ ਹਾਜ਼ਰੀ (Biometric Attendance) ਪ੍ਰਣਾਲੀ ਭਲਕੇ ਤੋਂ ਬਹਾਲ ਕੀਤੀ ਜਾ ਰਹੀ ਹੈ।

Also Read : BJP ਦੀ ਕਾਰਜਕਾਰਨੀ ਬੈਠਕ ਹੋਈ ਸ਼ੁਰੂ, ਵਿਧਾਨਸਭਾ ਚੋਣਾਂ 'ਤੇ ਹੋਵੇਗਾ ਮੰਥਨ

ਬਾਇਓਮੈਟ੍ਰਿਕ ਹਾਜ਼ਰੀ ਸਬੰਧੀ ਸਾਰੇ ਕੇਂਦਰੀ ਦਫ਼ਤਰਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਡਿਪਟੀ ਸਕੱਤਰ ਉਮੇਸ਼ ਕੁਮਾਰ ਭਾਟੀਆ ਦੇ ਅਨੁਸਾਰ, ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਦਫਤਰਾਂ ਵਿੱਚ ਘੱਟ ਗਿਣਤੀ ਵਿੱਚ ਕਰਮਚਾਰੀਆਂ ਨੂੰ ਬੁਲਾਉਣ ਅਤੇ ਕੰਮ ਦੇ ਘੰਟੇ ਘਟਾਉਣ ਵਰਗੀਆਂ ਰਿਆਇਤਾਂ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਸੀ। ਹੁਣ 8 ਨਵੰਬਰ ਤੋਂ ਹਰ ਕਰਮਚਾਰੀ ਨੂੰ ਬਾਇਓਮੈਟ੍ਰਿਕ ਹਾਜ਼ਰੀ ਦਰਜ ਕਰਨੀ ਪਵੇਗੀ।

Also Read : ਬੇਅਦਬੀ ਮਾਮਲੇ ਨੂੰ ਲੈਕੇ 8 ਨਵੰਬਰ ਨੂੰ ਸੁਨਾਰਿਆ ਜੇਲ੍ਹ 'ਚ ਹੋਵੇਗੀ ਰਾਮ ਰਹੀਮ ਤੋਂ ਪੁੱਛ-ਗਿੱਛ

ਕੇਂਦਰ ਸਰਕਾਰ ਨੇ ਇਸ ਦੇ ਲਈ ਪੂਰੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਗਾਈਡਲਾਈਨ ਮੁਤਾਬਕ ਬਾਇਓਮੈਟ੍ਰਿਕ ਮਸ਼ੀਨ ਦੇ ਨੇੜੇ ਸੈਨੀਟਾਈਜ਼ਰ ਰੱਖਣਾ ਜ਼ਰੂਰੀ ਹੋਵੇਗਾ। ਸਾਰੇ ਕਰਮਚਾਰੀ ਹਾਜ਼ਰੀ ਦਰਜ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਸੈਨੀਟਾਈਜ਼ਰ ਨਾਲ ਆਪਣੇ ਹੱਥ ਸਾਫ਼ ਕਰਨਗੇ।ਬਾਇਓਮੀਟ੍ਰਿਕ ਹਾਜ਼ਰੀ ਦਰਜ ਕਰਨ ਸਮੇਂ ਕਰਮਚਾਰੀਆਂ ਨੂੰ ਆਪਸ ਵਿੱਚ ਛੇ ਫੁੱਟ ਦੀ ਦੂਰੀ ਬਣਾ ਕੇ ਰੱਖਣੀ ਪਵੇਗੀ।ਸਾਰੇ ਕਰਮਚਾਰੀਆਂ ਨੂੰ ਹਰ ਸਮੇਂ ਮਾਸਕ ਪਹਿਨਣ ਜਾਂ ਆਪਣਾ ਚਿਹਰਾ ਢੱਕਣ ਦੀ ਲੋੜ ਹੋਵੇਗੀ।

Also Read : ਕੋਰੋਨਾ ਮਾਮਲਿਆਂ 'ਚ ਆਈ ਗਿਰਾਵਟ, ਬੀਤੇ 24 ਘੰਟਿਆ 'ਚ ਸਾਹਮਣੇ ਆਏ 10 ਹਜ਼ਾਰ ਤੋਂ ਵਧੇਰੇ ਮਾਮਲੇ

ਬਾਇਓਮੀਟ੍ਰਿਕ ਮਸ਼ੀਨ ਦੇ ਟੱਚਪੈਡ ਨੂੰ ਵਾਰ-ਵਾਰ ਸਾਫ਼ ਕਰਨ ਲਈ ਕਰਮਚਾਰੀ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਇਹ ਕਰਮਚਾਰੀ ਕੋਵਿਡ ਦੇ ਅਨੁਕੂਲ ਵਿਵਹਾਰ ਨੂੰ ਬਣਾਈ ਰੱਖਣ ਲਈ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਆਉਣ ਵਾਲੇ ਕਰਮਚਾਰੀਆਂ ਦਾ ਮਾਰਗਦਰਸ਼ਨ ਵੀ ਕਰਨਗੇ।ਕੋਵਿਡ ਟੀਕਾਕਰਨ ਸਰਟੀਫਿਕੇਟ ਹੁਣ ਇਨ੍ਹਾਂ ਕੰਮਾਂ ਲਈ ਜ਼ਰੂਰੀ ! ਬਾਇਓਮੈਟ੍ਰਿਕ ਮਸ਼ੀਨ ਨੂੰ ਖੁੱਲ੍ਹੇ ਵਾਤਾਵਰਨ ਵਿੱਚ ਰੱਖਣਾ ਚਾਹੀਦਾ ਹੈ। ਜੇਕਰ ਮਸ਼ੀਨ ਅੰਦਰ ਹੈ, ਤਾਂ ਉੱਥੇ ਲੋੜੀਂਦੀ ਕੁਦਰਤੀ ਹਵਾਦਾਰੀ ਹੋਣੀ ਚਾਹੀਦੀ ਹੈ।


 

In The Market